WAN ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਵਾਈਡ ਏਰੀਆ ਨੈੱਟਵਰਕ
ਇਸ ਨੈੱਟਵਰਕ ਵਿੱਚ ਕੰਪਿਊਟਰ ਇਕ ਦੂਸਰੇ ਤੋਂ ਬਹੁਤ ਹੀ ਦੂਰ ਹੁੰਦੇ ਹਨ। ਇਹ ਨੈੱਟਵਰਕ ਵੱਖ-ਵੱਖ ਸ਼ਹਿਰਾਂ, ਪ੍ਰਾਂਤਾਂ ਜਾਂ ਵੱਖ-ਵੱਖ ਦੇਸ਼ਾਂ ਤੱਕ ਫੈਲਿਆ ਹੋ ਸਕਦਾ ਹੈ।
ਅਜਿਹੇ ਨੈੱਟਵਰਕ ਆਮ ਕਰਕੇ ਰੇਲਵੇ ਜਾਂ ਹਵਾਈ ਜਹਾਜ਼ਾਂ ਦੇ ਰਾਖਵੇਂਕਰਨ ਲਈ ਵਰਤੇ ਜਾਂਦੇ ਹਨ।
WAN ਦੀਆਂ ਮੁੱਖ ਵਿਸ਼ੇਸ਼ਤਾਵਾਂ ਹਨ :
i) WAN ਵਿੱਚ ਵੱਖ-ਵੱਖ ਕੰਪਿਊਟਰ ਵੱਖ-ਵੱਖ ਸ਼ਹਿਰਾਂ, ਪ੍ਰਾਂਤਾਂ ਜਾਂ ਦੇਸ਼ਾਂ ਵਿੱਚ ਹੋ ਸਕਦੇ ਹਨ।
ii) WAN ਵਿੱਚ ਵੱਖ-ਵੱਖ ਕੰਪਿਊਟਰ ਉਪਗ੍ਰਹਿਆਂ ਰਾਹੀਂ ਜੁੜੇ ਹੁੰਦੇ ਹਨ।
iii) ਇਹ LAN ਤੋਂ ਘੱਟ ਭਰੋਸੇਯੋਗ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1921, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First