DIR ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਡਾਇਰੈਕਟਰੀ
ਇਹ ਕਮਾਂਡ ਕਿਸੇ ਡਿਸਕ ਵਿੱਚ ਸਟੋਰ ਪਈਆਂ ਫਾਈਲਾਂ ਦੀ ਸੂਚੀ ਜਾਂ ਡਾਇਰੈਕਟਰੀ ਦੇਖਣ ਦੇ ਕੰਮ ਆਉਂਦੀ ਹੈ। ਇਸ ਦੀ ਮਦਦ ਨਾਲ ਤੁਸੀਂ ਫਾਈਲਾਂ ਦੇ ਨਾਮ ਅਤੇ ਹੋਰ ਵਾਧੂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।
Syntax : C:\>DIR
Example : A ਡਰਾਈਵ ਦੀਆਂ ਫਾਈਲਾਂ ਨੂੰ ਇਕ-ਇਕ ਪੰਨਾ ਕਰਕੇ (ਪੇਜ ਵਾਈਜ਼) ਦੇਖਣ ਲਈ
C:\>DIR A:/P
A ਡਰਾਈਵ ਦੀਆਂ ਫਾਈਲਾਂ ਨੂੰ ਵਾਈਡ (ਵਿਸਥਾਰ ਵਿੱਚ) ਦੇਖਣ ਲਈ
C:\>DIR A:/W
ਤੁਸੀਂ ਫਾਈਲਾਂ ਦੀ ਸੂਚੀ ਨਾਲ ਉਹਨਾਂ ਦਾ ਅਕਾਰ, ਤਾਰੀਖ਼ ਅਤੇ ਸਮੇਂ (ਜਦੋਂ ਤੁਸੀਂ ਸਭ ਤੋਂ ਆਖਰੀ ਵਾਰ ਅੰਕੜੇ ਦਰਜ਼ ਕੀਤੇ ਸਨ ਜਾਂ ਕੋਈ ਤਬਦੀਲੀ ਕੀਤੀ ਸੀ) ਤੋਂ ਇਲਾਵਾ ਡਿਸਕ ਵਿੱਚ ਖਾਲੀ ਜਗ੍ਹਾ ਬਾਰੇ ਜਾਣਕਾਰੀ ਵੀ ਪ੍ਰਾਪਤ ਕਰ ਸਕਦੇ ਹੋ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1337, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First