COPY ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਪੀ

ਇਸ ਕਮਾਂਡ ਦੀ ਵਰਤੋਂ ਕਿਸੇ ਫਾਈਲ ਨੂੰ ਇਕ ਥਾਂ ਤੋਂ ਦੂਸਰੀ ਥਾਂ ਉੱਤੇ ਕਾਪੀ (ਨਕਲ) ਕਰਨ ਲਈ ਕੀਤੀ ਜਾਂਦੀ ਹੈ।

Syntax : C:\>COPY<Source file name> <Target file name>

Example :

C ਡਰਾਈਵ ਵਿਚਲੀ ਫਾਈਲ DISHANT.DOC ਨੂੰ A ਡਰਾਈਵ ਵਿੱਚ ਕਾਪੀ ਕਰਨ ਲਈ ਹੇਠਾਂ ਲਿਖੀ ਕਮਾਂਡ ਵਰਤੀ ਜਾਵੇਗੀ :

C:\> COPY C : DISHANT .DOC A:

ਮੰਨ ਲਵੋ ਕੋਈ SHIFA.TXT ਨਾਮ ਦੀ ਫਾਈਲ ਡਰਾਈਵ C ਵਿੱਚ ਪਈ ਹੈ ਤੇ ਤੁਸੀਂ ਉਸੇ ਡਰਾਈਵ ਵਿੱਚ ਇਸ ਨੂੰ SHANTI.TXT ਦੇ ਨਾਮ ਹੇਠ ਕਾਪੀ ਕਰਨਾ ਚਾਹੁੰਦੇ ਹੋ ਤਾਂ ਹੇਠਾਂ ਲਿਖੀ ਕਮਾਂਡ ਵਰਤੀ ਜਾਵੇਗੀ :

          C:\> COPY SHIFA.TXT SHANTI.TXT

ਜੇਕਰ ਤੁਸੀਂ ਡਰਾਈਵ A ਵਿੱਚ ਪਈ PUP.PRG ਨਾਮ ਦੀ ਫਾਈਲ ਨੂੰ ਡਰਾਈਵ B ਵਿੱਚ ਉਸੇ ਨਾਮ ਥੱਲੇ ਕਾਪੀ ਕਰਨਾ ਚਾਹੁੰਦੇ ਹੋ ਤਾਂ :

          C:\> COPY A:\PUP.PRG B: PUP.PRG


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2651, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.