ਫ਼ੌਜਦਾਰੀ ਅਰੋਪ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Criminal charge_ਫ਼ੌਜਦਾਰੀ ਅਰੋਪ: ਅਰੋਪ ਦਾ ਅਰਥ ਇਲਜ਼ਾਮ ਲਾਉਣਾ ਹੈ। ਇਸ ਲਈ ਫ਼ੌਜਦਾਰੀ ਅਰੋਪ ਦਾ ਮਤਲਬ ਹੋਵੇਗਾ ਕਿਸੇ ਜੁਰਮ ਦਾ ਇਲਜ਼ਾਮ। ਜੁਰਮ ਦੇ ਸ਼ਾਬਦਿਕ ਅਰਥ ਹਨ ਕੋਈ ਕੰਮ ਜੋ ਕਾਨੂੰਨ ਦੁਆਰਾ ਸਜ਼ਾਯੋਗ ਹੋਵੇ। ਸਜ਼ਾ ਦੇਣ ਦਾ ਮਤਲਬ ਹੈ ਅਪਰਾਧੀ ਨੂੰ ਦੰਡ ਦੇਣਾ। ਜੇ ਇਨ੍ਹਾਂ ਸ਼ਬਦਾਂ ਦੇ ਉਪਰੋਕਤ ਅਰਥ ਮੰਨ ਲਏ ਜਾਣ ਤਾਂ ਕੋਈ ਅਪਰਾਧ ਜੋ ਕਿਸੇ ਪ੍ਰਵਿਧਾਨ ਦੁਆਰਾ ਸਿਰਜਿਆ ਗਿਆ ਹੈ ਅਤੇ ਜਿਸ ਲਈ ਸਜ਼ਾ ਦੇ ਤੌਰ ਤੇ ਕੋਈ ਦੰਡ ਦਿੱਤਾ ਜਾ ਸਕਦਾ ਹੈ ਉਹ ਫ਼ੌਜਦਾਰੀ ਅਰੋਪ ਦੇ ਸੰਕਲਪ ਵਿਚ ਆ ਜਾਵੇਗਾ।
ਇਸ ਤਰ੍ਹਾਂ ਫ਼ੌਜਦਾਰੀ ਅਰੋਪ ਵਾਕੰਸ਼ ਦੇ ਅਰਥ ਜੁਰਮ ਦੇ ਇਲਜ਼ਾਮ ਤੋਂ ਵਧ ਘਟ ਕੋਈ ਅਰਥ ਨਹੀਂ ਰਖਦੇ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 890, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First