ੜ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ੜ [ਨਾਂਪੁ] ਗੁਰਮੁਖੀ ਲਿਪੀ ਦਾ ਪੈਂਤ੍ਹੀਵਾਂ ਅੱਖਰ , ੜਾੜਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11896, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ੜ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ੜ ਗੁਰਮੁਖੀ ਵਰਣਮਾਲਾ ਦਾ ਪੈਂਤੀਵਾਂ ਅੱਖਰ ਤੇ ਬੱਤੀਵਾਂ ਵ੍ਯੰਜਨ ਹੈ, ਇਹ ਅੱਖਰ ਯਵਨ ਬੋਲੀਆਂ ਵਿਚ ਨਹੀਂ ਹੈ, ਸੰਸਕ੍ਰਿਤ ਵਿਚ ਭੀ ਨਹੀਂ। ਉਹ ਡੱਡੇ ਦੇ ਪੈਰ ਬਿੰਦੀ ਲਾ ਕੇ ਇਸ ਤੋਂ ੜਾੜੇ ਦਾ ਕੰਮ ਲੈਂਦੇ ਹਨ, ਇਸ ਦਾ ਉਚਾਰਨ ਰਾਰੇ ਤੇ ਡੱਡੇ ਦੇ ਵਿਚਕਾਰ ਹੈ। ਜਾਪਦਾ ਹੈ, ਕਿ ਆਰਯ ਕੁਲ ਦੇ ਪੰਜਾਬ ਵਿਚ ਆਉਣ ਤੋਂ ਪਹਿਲਾਂ ਵਾਸੀ ਇਹ ਅੱਖਰ ਬੋਲਦੇ ਸਨ। ਬੋਲੀ ਦੇ ਪਦ ਇਸ ਨਾਲ ਅਰੰਭ ਨਹੀਂ ਹੁੰਦੇ , ਪਰ ਗੁਰਬਾਣੀ ਵਿਚ ਦੋ ਪਦ ਇਸ ਨਾਲ ਅਰੰਭ ਹੋਏ ਹਨ। ੜ ਦੀ ਅਦਲਾ ਬਦਲੀ ਰਾਰੇ ਨਾਲ ਅਕਸਰ ਹੋ ਜਾਂਦੀ ਹੈ, ਜੈਸੇ -ਵਾੜ ਦਾ ਵਾਰ-। ਯਥਾ ਪ੍ਰਮਾਣ-‘ਲੂਣੈ ਖੇਤਿ ਹਥ ਵਾਰਿ ਕਰੈ ’। ਤੇ ਕਈ ਵੇਰ ਲਲੇ ਨਾਲ ਬੀ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 11730, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no
ੜ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ੜ ਗੁਰਮੁਖੀ ਲਿਪੀ ਦੀ ਤਰਤੀਬ ਅਨੁਸਾਰ ‘ੜ’ ਅੱਖਰ ਦੀ ਥਾਂ ਆਖ਼ਰੀ ਅਰਥਾਤ ਪੈਂਤੀਵੀਂ ਹੈ। ਇਸ ਦਾ ਉਚਾਰਣ ‘ੜਾੜਾ’ ਕੀਤਾ ਜਾਂਦਾ ਹੈ। ਇਹ ਅੱਖਰ ਗੁਰੂ ਨਾਨਕ ਦੇਵ ਜੀ ਦੀ ਬਾਣੀ ‘ਪਟੀ’ ਅੰਦਰ ਵੀ ਇਸੇ ਉਚਾਰਣ ਨਾਲ ਮੌਜੂਦ ਹੈ–
ੜਾੜੈ ਰਾੜਿ ਕਰਹਿ ਕਿਆ ਪ੍ਰਾਣੀ ਤਿਸਹਿ ਧਿਆਵਹੁ ਜਿ ਅਮਰੁ ਹੋਆ ‖
ਤਿਸਹਿ ਧਿਆਵਹੁ ਸਚਿ ਸਮਾਵਹੁ ਓਸੁ ਵਿਟਹੁ ਕੁਰਬਾਣੁ ਕੀਆ ‖
(ਗੁਰੂ ਗ੍ਰੰਥ ਸਾਹਿਬ –ਪੰਨਾ 434)
‘ੜ’ ਪੰਜਾਬੀ ਦੀ ਨਿਵੇਕਲੀ ਧੁਨੀ ਹੈ। ਕਈ ਸ਼ਬਦਾਂ ਦੇ ਅੰਤ ਵਿਚ ਲੱਗਣ ਨਾਲ ਇਸ ਦਾ ਅਰਥ ‘ਵਾਲਾ’ ਹੀ ਹੋ ਜਾਂਦਾ ਹੈ ਜਿਵੇਂ ਭੁੱਲੜ, ਮਾਸੜ, ਫੁੱਫੜ, ਪੱਗੜ ਆਦਿ। ਲਿਪੀਆਂ ਦੇ ਪੁਰਾਤਨ ਇਤਿਹਾਸ ਵਿਚ ‘ੜ’ ਅੱਖਰ ਦੀ ਹੋਂਦ ਨਹੀਂ ਮਿਲਦੀ। ਪਹਿਲਾਂ ਇਸ ਅੱਖਰ ਦੀ ਥਾਂ ਇਸ ਅੱਖਰ ਦੇ ਉਚਾਰਣ ਨਾਲ ਮਿਲਦੇ ਅੱਖਰ ‘ਢ’ ਜਾਂ ‘ਡ’ ਨਾਲ ਹੀ ਕੰਮ ਸਾਰ ਲਿਆ ਜਾਂਦਾ ਸੀ। ਜਿਵੇਂ ਉਦਾਹਰਣ ਵੱਜੋਂ ਇਕ ਸ਼ਬਦ ਹੈ ਘੋੜਾ। ਪੁਰਾਤਨ ਲਿਪੀਆਂ ਵਿਚ ਇਸ ਨੂੰ ਘੋਡਾ ਵੀ ਲਿਖਿਆ ਮਿਲਦਾ ਹੈ। ਇਹ ਅੱਖਰ ਸ਼ਾਰਦਾ ਲਿਪੀ ਅਤੇ ਇਸ ਤੇ ਪੁਰਾਣੀਆਂ ਲਿਪੀਆਂ ਵਿਚ ਨਹੀਂ ਮਿਲਦਾ। ‘ੜ’ ਅੱਖਰ ਦੀ ਆਵਾਜ਼ ਪੰਜਾਬੀ ਭਾਸ਼ਾ ਵਿਚ ਹੀ ਬੋਲੀ ਜਾਂਦੀ ਹੈ। ਪੰਜਾਬੀ ਭਾਸ਼ਾ ਵਿਚ ਸ਼ਬਦ ਦੇ ਅੰਤ ਤੇ ਆ ਕੇ ਇਹ ‘ਵਾਲਾ’ ਦਾ ਅਰਥ ਦਿੰਦਾ ਹੈ ਜਿਵੇਂ ਸ਼ਬਦ ਭੁੱਲੜ। ‘ਡ’ ਧੁਨੀ ਨੂੰ ਡਾ. ਪ੍ਰੇਮ ਪ੍ਰਕਾਸ਼ ਸਿੰਘ ਫੁਟਕਵਾਂ (ਫਲੈਪ) ਵਰਗ ਵਿਚ ਰੱਖਦੇ ਹਨ ਅਤੇ ਇਸ ਦਾ ਉਚਾਰਣ ਸਥਾਨ ‘ਮੂਰਧਨੀ’ ਨਿਸ਼ਚਿਤ ਕਰਦੇ ਹਨ। ਇਸ ਧੁਨੀ ਨੂੰ ਸਪਰਸ਼ ਵਿਅੰਜਨ ਵੀ ਕਿਹਾ ਜਾਂਦਾ ਹੈ। ਗੁਰਮੁਖੀ ਲਿਪੀ ਦੇ ਇਸ ਨਿਵੇਕਲੇ ਅੱਖਰ ਦੀ ਬਣਾਵਟ ਕਿਸੇ ਹੋਰ ਲਿਪੀ (ਸਿੰਧੂ-ਘਾਟੀ ਦੀ ਲਿਪੀ ਤੋਂ ਲੈ ਕੇ ਟਾਕਰੀ-ਲਿਪੀ ਤੱਕ ਵਿਚ ਨਹੀਂ ਮਿਲਦੀ।
‘ੜ’ ਅੱਖਰ ਸ਼ਬਦਾਂ ਦੇ ਪਿੱਛੇ ਜਾਂ ਵਿਚਕਾਰ ਲਗਦਾ ਹੈ; ਕੋਈ ਵੀ ਸ਼ਬਦ ‘ੜ’ ਨਾਲ ਸ਼ੁਰੂ ਨਹੀਂ ਹੁੰਦਾ।
ਲੇਖਕ : -ਡਾ. ਈਸ਼ਰ ਸਿੰਘ ਤਾਂਘ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6646, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-25-05-06-46, ਹਵਾਲੇ/ਟਿੱਪਣੀਆਂ: ਹ. ਪੁ.–ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ-ਪੋਥੀ ਦੂਜੀ ਸਵਾਲ ਲਿਪੀ ਦਾ-ਡਾ. ਪ੍ਰੇਮ ਪ੍ਰਕਾਸ਼ ਸਿੰਘ; ਮ. ਕੋ.
ਵਿਚਾਰ / ਸੁਝਾਅ
Sukhminder kaur,
( 2024/03/30 02:4116)
Sukhminder kaur,
( 2024/03/30 02:4131)
Shiahat kise d awaj sun o bhjna
Sukhminder kaur,
( 2024/03/30 02:4610)
Shiasiah matlb 86 hona86 birthday hona
Sukhminder kaur,
( 2024/03/30 02:4838)
Shiasiah matlb 86 hona86 birthday hona
Sukhminder kaur,
( 2024/03/30 02:4840)
Sukhminder kaur,
( 2024/03/30 02:4851)
Shiasiva hona budhape d umar seema to vdh hona
Sukhminder kaur,
( 2024/03/30 02:4948)
Shiasiva hona budhape d umar seema to vdh hona
Sukhminder kaur,
( 2024/03/30 02:4949)
Fago matlb bhjo bhaag k jan bchauni
Sukhminder kaur,
( 2024/03/30 02:5848)
Sukhminder kaur,
( 2024/03/30 02:5901)
Please Login First