ਖ਼ੈਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖ਼ੈਰ [ਨਾਂਇ] ਬਿਹਤਰੀ, ਭਲਾਈ , ਸੁੱਖ-ਸਾਂਦ , ਅਮਨ-ਚੈਨ, ਤੰਦਰੁਸਤੀ; ਭਿੱਖਿਆ [ਅਵ] ਚਲੋ, ਹਾਂ ਤਾਂ, ਹੱਛਾ, ਚੰਗਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30548, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਖ਼ੈਰ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਖ਼ੈਰ : ਮਾਈਮੋਸੇਸੀ ਕੁਲ ਨਾਲ ਸਬੰਧਤ ਇਸ ਪੱਤਝੜੀ ਰੁੱਖ ਦਾ ਵਿਗਿਆਨਕ ਨਾਂ ਕੇਸ਼ੀਆ ਕੈਟੇਚੂ ਹੈ। ਇਸ ਨੂੰ ਆਮ ਤੌਰ ਤੇ ਕੱਥਾ ਵੀ ਕਿਹਾ ਜਾਂਦਾ ਹੈ। ਇਸ ਰੁੱਖ ਦਾ ਕੱਦ ਛੋਟਾ ਹੁੰਦਾ ਹੈ ਅਤੇ ਇਸ ਦੀ ਕਾਲੇ ਰੰਗ ਦੀ ਛਿੱਲ ਲੰਬੀਆਂ ਪਾੜਾਂ ਵਿਚ ਉਤਰਦੀ ਰਹਿੰਦੀ ਹੈ। ਪੱਤਾ ਆਧਾਰ ਉੱਪਰ ਦੋ ਭੂਰੇ ਰੰਗ ਦੇ ਕੰਡੇ ਹੁੰਦੇ ਹਨ ਅਤੇ ਪੱਤਾ ਡੰਡੀ ਦੇ ਵਿਚਕਾਰ ਇਕ ਗਲੈਂਡ ਹੁੰਦਾ ਹੈ। ਸੰਯੁਕਤ ਪੱਤੇ ਵਿਚ 16 ਤੋਂ 23 ਜੋੜੇ ਖੰਭੜੇ ਹੁੰਦੇ ਹਨ ਅਤੇ ਹਰੇਕ ਖੰਭੜੇ ਵਿਚ 25 ਤੋਂ 35 ਜੋੜੇ ਛੋਟੀਆਂ ਪੱਤੀਆਂ ਦੇ ਹੁੰਦੇ ਹਨ। ਮਈ ਤੋਂ ਸਤੰਬਰ, ਅਕਤੂਬਰ ਤਕ ਫ਼ਲ (ਫਲੀਆਂ) ਵੀ ਪੈ ਜਾਂਦਾ ਹੈ। ਹਰੇਕ ਫਲੀ ਵਿਚ 4 ਤੋਂ 6 ਤਕ ਬੀਜ ਹੁੰਦੇ ਹਨ। ਇਸ ਰੁੱਖ ਦੀ ਮਹੱਤਵਪੂਰਨ ਪੈਦਾਵਾਰ ‘ਕੱਥਾ’ ਹੈ ਜੋ ਪਾਨ ਅਤੇ ਦਵਾਈਆਂ ਵਿਚ ਵਰਤਿਆ ਜਾਂਦਾ ਹੈ। ਗੂੜ੍ਹਾ ਕੱਥਾ ਚਮੜਾ ਆਦਿ ਰੰਗਣ ਦੇ ਕੰਮ ਆਉਂਦਾ ਹੈ। ਕਿਸ਼ਤੀਆਂ ਦੇ ਪਾਲ ਕੱਥੇ ਨਾਲ ਪੱਕੇ ਰੰਗ ਜਾਂਦੇ ਹਨ ਤਾਂ ਕਿ ਉਹ ਪਾਣੀ ਵਿਚ ਨਾ ਗਲਣ। ਕਬਜ਼ਕੁਸ਼ਾ ਅਤੇ ਹਾਜ਼ਮਾ ਠੀਕ ਕਰਨ ਵਾਲੀਆਂ ਦਵਾਈਆਂ ਵਿਚ ਵੀ ਕੱਥਾ ਵਰਤਿਆ ਜਾਂਦਾ ਹੈ। ਫ਼ੋੜੇ ਫਿਨਸੀਆਂ ਦੂਰ ਕਰਨ ਅਤੇ ਮਸੂੜਿਆਂ ਦੀ ਜਲਨ ਅਤੇ ਉਨ੍ਹਾਂ ਵਿਚੋਂ ਖ਼ੂਨ ਆਉਣਾ ਬੰਦ ਕਰਨ ਲਈ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਕੱਥੇ ਦੀ ਬਹੁਤੀ ਵਰਤੋਂ (ਪਾਨ ਆਦਿ ਵਿਚ) ਦੰਦ ਕਾਲੇ ਕਰਦੀ ਹੈ। ਇਸ ਦੀ ਲੱਕੜ ਨੂੰ ਸਿਉਂਕ ਨਹੀਂ ਲਗਦੀ ਇਸ ਲਈ ਇਸ ਨੂੰ ਇਮਾਰਤਾਂ, ਜਹਾਜ਼ਾਂ ਦੇ ਥੱਲੇ, ਹਲ, ਕੋਹਲੂ ਆਦਿ ਬਣਾਉਣ ਲਈ ਵਰਤਿਆ ਜਾਂਦਾ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 20361, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-06-12-00-34, ਹਵਾਲੇ/ਟਿੱਪਣੀਆਂ: ਹ. ਪੁ. - ਮ. ਕੋ. ; ਪੰ. ਇ. ਇੰ. ਪੰ. -ਡਾ. ਸ਼ਰਮਾ
ਖ਼ੈਰ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖ਼ੈਰ, (ਅਰਬੀ : ਖ਼ੈਰ, =ਚੁਣਨਾ=ਨੇਕ ਹੋਣਾ) \ ਇਸਤਰੀ ਲਿੰਗ : ੧. ਭਲਿਆਈ, ਨੇਕੀ, ਬਿਹਤਰੀ; ੨. ਸੁੱਖ, ਅਮਨ ਚੈਨ, ਸੁੱਖਸਾਂਦ; ੩. ਸਲਾਮਤੀ, ਤੰਦਰੁਸਤੀ; ੪. ਬਰਕਤ, ਮਿਹਰ (ਰੱਬ ਦੀ); ੫. ਦਾਨ, ਭਿੱਛਿਆ
–ਖੈਰਾਤ : ‘ਤੀਜਾ ਖੈਰ ਖੁਦਾਇ’ (ਵਾਰ ਮਾਝ ਕੀ ਮਹਲਾ ੧); ਅਵਯ : ੧. ਹੱਛਾ, ਚੰਗਾ, ਭਲਾ, ਹਾਂ; ੨. ਕੋਈ ਡਰ ਨਹੀਂ, ਕੁਝ ਪਰਵਾਹ ਨਹੀਂ
–ਖੈਰਉਲਬਸ਼ਰ, ਪੁਲਿੰਗ : ਆਦਮੀਆਂ ਵਿੱਚੋਂ ਸਰਵੋਤਮ, ਮੁਰਾਦ ਹਜ਼ਰਤ ਮੁਹੰਮਦ ਸਾਹਿਬ ਤੋਂ ਹੈ
–ਖ਼ੈਰ ਅਨਾਮ, (ਅਰਬੀ : ਖ਼ੈਰੁਲ ਅਨਾਮ ) ; ਪੁਲਿੰਗ : ਲੋਕਾਂ ਵਿਚੋਂ ਸਭ ਤੋਂ ਚੰਗਾ : ਖ਼ਤਬਾ ਕੌਣ ਸੁਣਾਵਸੀ ਬਾਜੋਂ ਖੈਰ ਅਨਾਮ’ (ਜੰਗਨਾਮਾ ਹਾਮਦ)
–ਖ਼ੈਰ ਆਫ਼ੀਅਤ, ਇਸਤਰੀ ਲਿੰਗ : ਸੁੱਖ ਸ਼ਾਂਤੀ, ਰਾਜ਼ੀ ਖੁਸ਼ੀ : ਸੈਫ਼ ਮਲੂਕ ਕਹੇ ਸੁਣ ਬਾਬਲ, ਖੈਰਆਫ਼ੀਅਤ ਮੰਗੀਏ (ਸੈਫ਼ਲ)
–ਖੈਰ ਏ, (ਸ਼ਾਹਪੁਰ ਦੀ ਬੋਲੀ) \ ਅਵਯ : ਨਹੀਂ, ਨਾ
–ਖ਼ੈਰ ਏ, ਖੈਰ ਹੈ
–ਖੈਰ ਸੱਲਾ, ਇਸਤਰੀ ਲਿੰਗ : ਸੁੱਖ ਸਾਂਦ, ਰਾਜੀ ਖੁਸ਼ੀ, ਅਨੰਦ ਮੰਗਲ, ਖ਼ੈਰ ਮਿਹਰ; ਅਵਯ : ਵਾਹ ਭਲਾ, ਚੰਗਾ ਫਿਰ
–ਖੈਰ ਸੁਖ, ਇਸਤਰੀ ਲਿੰਗ : ਖੈਰ ਖ਼ਰੀਅਤ, ਸੁਖ ਸਾਂਦ
–ਖੈਰ ਹੈ, ਅਵਯ : ਕੋਈ ਡਰ ਨਹੀਂ
–ਖੈਰ ਕਰਨਾ, ਮੁਹਾਵਰਾ : ਦਾਨ ਪੁੰਨ ਵਜੋਂ ਕੋਈ ਚੀਜ਼ ਦੇਣਾ, ਭਿੱਛਿਆ ਵਜੋਂ ਕੋਈ ਚੀਜ਼ ਮੰਗਤੇ ਨੂੰ ਦੇਣਾ : ‘ਮੁਕਬਲ ਮੁਫ਼ਤ ਦਾ ਜਸ ਹੈ ਖ਼ੈਰ ਕਰਨਾ, ਰਲਿਆ ਆਪਣਾ ਸਭ ਕੋਈ ਖਾਂਵਦਾ ਏ’ (ਹੀਰ ਮੁਕਬਲ-੧੮)
–ਖੈਰ ਕਲੰਦਰਾਂ ਹੁੱਜਾਂ (ਹੁੱਝਾਂ) ਬੰਦਰਾਂ, ਅਖੌਤ : ਜਦ ਕਿਸੇ ਦੀ ਤਕਲੀਫ਼ ਤੋਂ ਫ਼ਾਇਦਾ ਕੋਈ ਹੋਰ ਉਠਾਏ ਤਾਂ ਕਹਿੰਦੇ ਹਨ, ਖਾਣ ਪੀਣ ਨੂੰ ਬਾਂਦਰੀ ਤੇ ਟੰਬੇ ਖਾਣ ਨੂੰ ਰਿੱਛ
–ਖ਼ੈਰ ਖ਼ਬਰ, ਇਸਤਰੀ ਲਿੰਗ : ਸੁੱਖ ਸਾਂਦ ਦੀ ਖਬਰ, ‘ਕਹਿਉਸ ਰਾਤੀਂ ਖਾਬ ਡਿੱਠੀ ਮੈਂ ਚੰਗੀ ਖ਼ੈਰ ਖਬਰ ਦੀ (ਸੈਫ਼ੁਲ ਮਲੂਕ)
–ਖੈਰ ਖਰੀਅਤ, ਇਸਤਰੀ ਲਿੰਗ: ਸੁੱਖ ਸਾਂਦ
–ਖ਼ੈਰ ਖ਼ਰੈਤ, ਇਸਤਰੀ ਲਿੰਗ : ਸਦਕਾ, ਪੁੰਨ, ਦਾਨ
–ਖੈਰ ਖ਼ਾਹ, ਖੈਰ ਖਾਹ, ਵਿਸ਼ੇਸ਼ਣ / ਪੁਲਿੰਗ : ਜੋ ਦੂਜੇ ਦੀ ਸੁੱਖ ਮੰਗੇ, ਦੂਸਰਿਆਂ ਦਾ ਭਲਾ ਚਾਹੁਣ ਵਾਲਾ, ਸੱਜਣ, ਹਿਤਕਾਰੀ, ਹਿਤੂ, ਸ਼ੁਭਚਿੰਤਕ
–ਖੈਰ ਖ਼ਾਹੀ (ਖ੍ਵਾਹੀ), ਇਸਤਰੀ ਲਿੰਗ : ਦੂਜੇ ਦੀ ਸੁਖ ਮੰਗਣ ਦਾ ਗੁਣ, ਖੈਰ ਚਾਹੁਣ ਦਾ ਭਾਵ, ਸੁਭ ਇੱਛਾ, ਬਿਹਤਰੀ, ਸਜਨਾਈ (ਲਾਗੂ ਕਿਰਿਆ : ਕਰਨਾ)
–ਖੈਰ ਖ਼ਾਹੀਆਂ (ਖਵਾਈਆਂ) ਕਰਨਾ, ਮੁਹਾਵਰਾ : ਝੋਲੀ ਚੁੱਕਣਾ (ਭਾਈ ਬਿਸ਼ਨਦਾਸ ਪੁਰੀ)
–ਖੈਰ ਖੈਰਾਇਤ, ਇਸਤਰੀ ਲਿੰਗ: ਭਿੱਛਿਆ, ਗਦਾ, ਗਜਾ
–ਖ਼ੈਰ ਖ਼ੈਰੀਅਤ, ਇਸਤਰੀ ਲਿੰਗ : ੧. ਸੁੱਖ ਸਾਂਦ, ਸੁਖ ਅਨੰਦ, ਹਾਲ ਹਵਾਲ, ਰਾਜੀ ਖ਼ੁਸ਼ੀ ; ੨. ਤੰਦਰੁਸਤੀ, ਸਿਹਤ, ਸਲਾਮਤੀ, ਖੈਰ ਸੁਖ
–ਖੈਰ ਗੁਜ਼ਰਨਾ, ਮੁਹਾਵਰਾ : ਸੁੱਖੀ ਸਾਂਦੀ ਔਖਾ ਸਮਾਂ ਲੰਘ ਜਾਣਾ, ਸੁੱਖ ਰਹਿਣਾ, ਬਚ ਨਿਕਲਣਾ
–ਖੈਰ ਗੁਜ਼ਾਰਨਾ, ਮੁਹਾਵਰਾ: ਮਿਹਰ ਕਰਨਾ, ਖੈਰੀਅਤ ਕਰਨਾ, ਸੁੱਖ ਕਰਨਾ
–ਖੈਰ ਘੱਤਣਾ, ਕਿਰਿਆ ਸਮਾਸੀ : ਭਿੱਛਿਆ ਦੇਣਾ, ਖੈਰ ਪਾਉਣਾ
–ਖੈਰ ਚਾਹੁਣਾ, ਕਿਰਿਆ ਸਮਾਸੀ : ਭਲਾਹੀ ਚਾਹੁਣਾ, ਬਿਹਤਰੀ ਚਾਹੁਣਾ, ਖੈਰ ਮੰਗਣਾ
–ਖੈਰ ਨਾਲ, ਕਿਰਿਆ ਵਿਸ਼ੇਸ਼ਣ : ਸੁੱਖ ਨਾਲ, ਸੁੱਖੀ ਸਾਂਦੀ, ਰੱਬ ਦੀ ਮੇਹਰ ਨਾਲ
–ਖੈਰ ਨਾਲ, ਕਿਰਿਆ ਵਿਸ਼ੇਸ਼ਣ : ਸੁੱਖ ਨਾਲ, ਸੁੱਖੀ ਸਾਂਦੀਂ
–ਖੈਰ ਪਾਉਣਾ, ਮੁਹਾਵਰਾ : ਭਿੱਛਿਆ ਦੇਣਾ
–ਖੈਰ ਬਸ਼ਰ, ਪੁਲਿੰਗ : ਖੈਰਉਲਬਸ਼ਰ, ਆਦਮੀਆਂ ਵਿੱਚੋਂ ਸਭ ਤੋਂ ਉੱਤਮ, ਭਾਵ ਹਜ਼ਰਤ ਮੁਹੰਮਦ ਸਾਹਿਬ : ‘ਸੱਈਅਦ ਖ਼ੈਰਬਸ਼ਰ ਦਾ ਜਿਸ ਨੂੰ ਮਿਲਿਆ ਲਕਬ ਜਨਾਬੋਂ’ (ਨੂਰ ਉਲ ਕਮਰ)
–ਖੈਰ ਬਰਕਤ, ਇਸਤਰੀ ਲਿੰਗ: ਸਦਕਾ
–ਖੈਰ ਬਲਾਈ ਦਾ ਬੰਨਾ, ਅਖੌਤ : ਦਾਨ ਕਰਨ ਨਾਲ ਬਲਾ ਟਲ ਜਾਂਦੀ ਹੈ
–ਖੈਰ ਬਾਹਣਾਂ, (ਪੋਠੋਹਾਰੀ) \ ਕਿਰਿਆ ਸਮਾਸੀ : ਖੈਰ ਪਾਉਣਾ, ਭਿੱਛਿਆ ਪਾਉਣਾ
–ਖ਼ੈਰਬਾਦ, ਪੁਲਿੰਗ : ਅਲਵਿਦਾ
–ਖ਼ੈਰ ਮਕਦਮ, ਪੁਲਿੰਗ: ਸੁਆਗਤ, ਜੀ ਆਇਆ ਨੂੰ, ਖੁਸ਼ਆਮਦੇਦ
–ਖ਼ੈਰ ਮੰਗਣਾ, ਮੁਹਾਵਰਾ : ਭਲਾਈ ਚਾਹੁਣਾ, ਸਲਾਮਤੀ ਲਈ ਦੁਆ ਕਰਨਾ
–ਖ਼ੈਰ ਮਨਾਉਣਾ, ਮੁਹਾਵਰਾ : ਸੁੱਖ ਮਨਾਉਣਾ, ਭਲਾ ਚਾਹੁਣਾ, ਭਲਾਈ ਚਾਹੁਣਾ, ਬਿਹਤਰੀ ਚਾਹੁਣਾ
–ਖ਼ੈਰ ਮਿਹਰ (ਮੇਰ), ਇਸਤਰੀ ਲਿੰਗ : ਸੁੱਖ ਸਾਂਦ ਰਾਜ਼ੀ ਖੁਸ਼ੀ
–ਖ਼ੈਰ ਮੁਬਾਰਕ, ਇਸਤਰੀ ਲਿੰਗ : ਜਦੋਂ ਕੋਈ ਵਧਾਈ ਦੇਵੇ ਉਹਦੇ ਉੱਤਰ ਵਿੱਚ ਕਿਹਾ ਜਾਣ ਵਾਲਾ ਸ਼ਬਦ
–ਖ਼ੈਰ ਲੋੜਨਾ, ਕਿਰਿਆ ਸਮਾਸੀ : ਖ਼ੈਰ ਚਾਹੁਣਾ, ਭਲਾ ਚਾਹੁਣਾ, ਸੁੱਖ ਚਾਹੁਣਾ : ‘ਖੈਰ ਹੈ ਅਸਾਂ ਨੇ ਲੋੜਨੀ ਵੇ’ (ਹੀਰ ਵਾਰਸ)
–ਖੈਰੀਂ, ਕਿਰਿਆ ਵਿਸ਼ੇਸ਼ਣ : ਖ਼ੈਰ ਨਾਲ, ਸੁਖ ਨਾਲ
–ਖੈਰੀਂ ਮਿਹਰੀ, ਕਿਰਿਆ ਵਿਸ਼ੇਸ਼ਣ : ਖੈਰ ਨਾਲ, ਠੀਕ ਠਾਕ, ਸੁੱਖੀਂ ਸਾਂਦੀਂ
–ਅੱਲਾ ਅੱਲਾ ਤੇ ਖ਼ੈਰ ਸੱਲਾ, ਅਵਯ : ਸੁੱਖ ਸਾਂਦ, ਕੁੱਝ ਵੀ ਨਾ
–ਚੁੱਕ ਸਿਰੇ ਤੇ ਗੰਢੜੀ ਮੰਗ ਸਿਰੇ ਦੀ ਖ਼ੈਰ, (ਪੋਠੋਹਾਰੀ) / ਅਖੌਤ : ਕੰਮ ਕਰਨਾ ਸ਼ੁਰੂ ਕਰ ਰੱਬ ਭਲਾ ਕਰੇਗਾ
–ਝੋਲੀ ਖ਼ੈਰ ਪਾਉਣਾ, ਮੁਹਾਵਰਾ : ਮੰਗੀ ਮੁਰਾਦ ਦੇਣਾ
–ਝੋਲੀ ਖ਼ੈਰ ਪੈਣਾ, ਮੁਹਾਵਰਾ : ਮੰਗੀ ਮੁਰਾਦ ਮਿਲਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 867, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-10-11-10-51, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
please describe the word ਖ਼ੌਰੇ in this pedia
Shakeel Ahmed,
( 2020/08/15 09:5632)
ਖੈਰ ਜਾਂ ਖ਼ੈਰ ਸ਼ਬਦ ਜੋੜਿਆ ਜਾਵੇ ਜੀ। ਇਹ ਕਿਸੇ ਦੁਆ ਦੇ ਰੂਪ ਵਿੱਚ ਵੀ ਇਸਤੇਮਾਲ ਹੁੰਦਾ ਹੈ- ਖੈਰ ਮੰਗਣੀ, ਅਤੇ ਗੱਲਬਾਤ ਸਮੇਂ ਭੂਤਕਾਲ ਤੋਂ ਵਰਤਮਾਨ ਵਿੱਚ ਪਰਤਣ ਸਮੇਂ ਵੀ।
Mulkh Singh,
( 2022/02/25 02:3146)
ਨਹੀ ਜੀ। ਇਹ ਸ਼ਬਦ ਆਇਆ:
ਕੀ ਖਬਰ ਏ
ਖਬਰ ਏ
ਖਬਰ
ਖਬਰ ਤੋਂ ਖੌਰੇ
It is used when one is speculating or wondering!
Maybe this or maybe that...... hence ਸ਼ਾਇਦ
JAGWINDER SINGH SIDHU,
( 2022/07/31 09:0049)
Please Login First