ਖ਼ਤ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖ਼ਤ (ਨਾਂ,ਪੁ) 1 ਡਾਕ ਰਾਹੀਂ ਭੇਜਿਆ ਜਾਣ ਵਾਲਾ ਪੱਤਰ 2 ਚਿਹਰੇ ਦੇ ਵਾਲਾਂ ਦੀ ਕਾਟ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19201, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਖ਼ਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖ਼ਤ [ਨਾਂਪੁ] ਚਿੱਠੀ, ਪੱਤਰ; ਲਿਖਾਈ; ਲਕੀਰ , ਰੇਖਾ; ਦਾੜ੍ਹੀ ਦੀ ਵਿਸ਼ੇਸ਼ ਹਜਾਮਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19196, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਖ਼ਤ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖ਼ਤ, (ਅਰਬੀ √ਖ਼ੱਤ : =ਲਕੀਰ ਖਿੱਚਣਾ) \ ਪੁਲਿੰਗ :

੧. ਲਕੀਰ, ਨਿਸ਼ਾਨ; ੨. ਚਿੱਠੀ, ਕਾਰਡ; ੩. ਲਿਖਾਈ, ਲਿਖਤ, ਤਹਿਰੀਰ; ੪. ਸ਼ਕਲ, ਸੂਰਤ, ਹੁਲੀਆ, ਢਬ; ੫. ਚਿਹਰੇ ਦੇ ਵਾਲਾਂ ਦੀ ਕਾਟ; ੬. ਹਜਾਮਤ

–ਖ਼ਤ ਆਉਣਾ, ਮੁਹਾਵਰਾ : ਮੁੱਛਾਂ ਦਾੜ੍ਹੀ ਨਿਕਲਣਾ

–ਖ਼ਤ ਸੰਵਾਰਨਾ, ਕਿਰਿਆ ਸਮਾਸੀ : ੧. ਲਿਖਤ ਨੂੰ ਸੋਹਣਾ ਬਣਾਉਣਾ; ੨. ਚੰਗੀ ਹਜਾਮਤ ਬਣਾਉਣਾ

–ਖ਼ਤਕਸ਼, ਪੁਲਿੰਗ : ੧. ਡੰਡਾ ਜਾਂ ਰੂਲ ਜਿਸ ਨਾਲ ਲੀਕਾਂ ਵਾਹੀਆਂ ਜਾਣ; ੨. ਫੁੱਟਾ; ੩. ਮਿਸਤ੍ਰੀਆਂ ਦਾ ਇੱਕ ਸੰਦ ਜੋ ਘੱਟ ਵੱਧ ਵਿੱਥ ਤੇ ਲਕੀਰਾਂ ਵਾਹੁੰਦਾ ਹੈ, ਖੀਸਖ਼ਤਕਸ਼

–ਖ਼ਤਕਸ਼ੀ,(ਟੀਨਗਰ), ਇਸਤਰੀ ਲਿੰਗ : ਟੀਨ ਦੀ ਕਟਾਈ ਤੋਂ ਪਹਿਲਾਂ ਨਿਸ਼ਾਨ ਲਾਉਣ ਦੀ ਕਿਰਿਆ; (ਲਾਗੂ ਕਿਰਿਆ : ਲੀਕਾਂ ਪਾਉਣ ਦਾ ਕੰਮ ਕਰਨਾ)

–ਖ਼ਤ ਕਰਨਾ, ਕਿਰਿਆ ਸਮਾਸੀ : ੧. ਲੀਕ ਵਾਹੁਣਾ; ੨. ਕਲਮਾਂ ਬਣਾਉਣਾ; ੩. ਅਸਰ ਕਰਨਾ (ਪੰਜਾਬੀ ਅੰਗਰੇਜ਼ੀ ਕੋਸ਼ ਕ੍ਰਿਤ ਭਾਈ ਮਈਆ ਸਿੰਘ); ੪. ਚਿੱਠੀ ਲਿਖਣਾ : ‘ਆਮਾਂ ਵਿਚੋਂ ਬੈਠ ਕਿਨਾਰੇ, ਖ਼ਤ ਵਾਦੀ ਵਲ ਕੀਤਾ’ (ਸੈਫੁਲਮਲੂਕ)

–ਖ਼ਤ ਕਢਾਉਣਾ, ਕਿਰਿਆ ਸਮਾਸੀ : (ਬਣਾਉਣਾ) ਕਲਮਾਂ ਬਣਾਉਣਾ

–ਖ਼ਤ ਤਰਾਸ਼ਣਾ, ਕਿਰਿਆ ਸਮਾਸੀ : ਖ਼ਤ ਬਣਾਉਣਾ

–ਖ਼ਤ ਪਛਾਣਨਾ, ਕਿਰਿਆ ਸਮਾਸੀ : ਖ਼ਤ ਬਣਾਉਣਾ

–ਖ਼ਤ ਪੱਤਰ, ਪੁਲਿੰਗ : ਚਿੱਠੀ ਪੱਤਰ, ਚਿੱਠੀ ਚੀਰਾ

–ਖ਼ਤ ਪਾਉਣਾ, ਕਿਰਿਆ ਸਮਾਸੀ : ਚਿੱਠੀ ਭੇਜਣਾ, ਡਾਕ ਰਾਹੀਂ ਚਿੱਠੀ ਘੱਲਣਾ

–ਖ਼ਤ ਪਾਟਣਾ,  ਖ਼ਤ ਫਟਣਾ, ਮੁਹਾਵਰਾ ਹਿਸਾਬ ਦਾ ਪਰਚਾ ਪਾੜਿਆ ਜਾਣਾ ਭਾਵ – ਲੇਖਾ ਸਮਾਪਤ ਹੋਣਾ : ‘ਨਾ ਹਰਿ ਭਜਿਓ ਨ ਖਤੁ ਫਟਿਓ’(ਸੰਤ ਕਬੀਰ)

–ਖ਼ਤ ਬਣਵਾਉਣਾ, ਮੁਹਾਵਰਾ : ਹਜਾਮਤ ਕਰਵਾਉਣਾ

–ਖ਼ਤ ਬਣਾਉਣਾ, ਮੁਹਾਵਰਾ : ਹਜਾਮਤ ਕਰਨਾ

–ਖ਼ਤ ਮਿਲਾਉਣਾ, ਕਿਰਿਆ ਸਮਾਸੀ :  ਇੱਕ ਲਿਖਤ ਨੂੰ ਦੂਜੀ ਲਿਖਤ ਨਾਲ ਟਕਰਾਉਣਾ

–ਖ਼ਤ ਰਖਣਾ, ਕਿਰਿਆ ਸਮਾਸੀ : ਦਾੜ੍ਹੀ ਮੁੱਛਾਂ ਵਧਣ ਦੇਣਾ

–ਖ਼ਤ ਵਦਾਨੀ, ਇਸਤਰੀ ਲਿੰਗ : ਗਣਿਤ ਵਿੱਚ ਅੰਕਾਂ ਦੇ ਉੱਤੇ ਖਿੱਚੀ ਹੋਈ ਲਕੀਰ ਜਿਸ ਨਾਲ ਇਹਨਾਂ ਨੂੰ ਆਪਸ ਵਿੱਚ ਦੀ ਸਬੰਧਤ ਕਰਨ ਦਾ ਮੰਤਵ ਹੁੰਦਾ ਹੈ, ਇਹ ਲਕੀਰ ਉਨ੍ਹਾਂ ਦੁਆਲੇ ਲਾਈਆਂ ਬਰੈਕਟਾਂ ਦੇ ਬਰਾਬਰ ਹੁੰਦੀ ਹੈ ; ਜਿਵੇਂ : – (1 / 3 + 1 / 2 (1 / 3+3 / 4 ––1 / 4)

–ਖ਼ਤੇ ਉਫਕੀ, ਪੁਲਿੰਗ : ਇੱਕ ਫ਼ਰਜ਼ੀ ਦਾਇਰਾ ਜੋ ਧ੍ਰੁਵਾਂ ਵਿੱਚ ਦੀ ਲੰਘਦਾ ਹੈ, ਖਿਤਿਜ ਰੇਖਾ (Horizontal Line)


–ਖ਼ੱਤੇ ਇਸਤਵਾ,  ਪੁਲਿੰਗ : ਇੱਕ ਫ਼ਰਜ਼ੀ ਲਕੀਰ ਜੋ ਜ਼ਮੀਨ ਨੂੰ ਦੋ ਬਰਾਬਰ ਹਿੱਸਿਆਂ ਵਿਚ ਵੰਡਦੀ ਤੇ ਦੋਹਾਂ ਧ੍ਰੁਵਾਂ ਤੋਂ ਇੱਕੋ ਜਹੇ ਫ਼ਾਸਲੇ ਤੇ ਹੁੰਦੀ ਹੈ, ਭੂ ਮੱਧ ਰੇਖਾ (Equator)



–ਖ਼ੱਤੇ ਸਰਤਾਨ, ਪੁਲਿੰਗ : ਫ਼ਰਜ਼ੀ ਲਕੀਰ ਜੋ ਭੂ ਮੱਧ ਰੇਖਾ ਤੋਂ ੨੩ ੧/੨ ਦਰਜੇ ਉੱਤਰ ਵਿੱਚ ਉਸ ਦੇ ਸਮਾਨ ਅੰਤਰ ਖਿੱਚੀ ਗਈ ਮੰਨੀ ਜਾਂਦੀ ਹੈ, ਗਰਮੀਆਂ ਵਿੱਚ ਸੂਰਜ ਏਥੇ ਤਾਈਂ ਆਉਂਦਾ ਹੈ, ਕਰਕ ਰੇਖਾ (Cancer)



–ਖ਼ੱਤੇ ਜੱਦੀ, ਪੁਲਿੰਗ : ਉਹ ਫ਼ਰਜ਼ੀ ਲਕੀਰ ਜੋ ਖ਼ੱਤੇ ਇਸਤਵਾ ਤੋਂ ੨੩੧/ ੨ ਦਰਜੇ ਰੱਖਣ ਵਲ ਖਿੱਚੀ ਮੰਨੀ ਗਈ ਹੈ, ਸਰਦੀਆਂ ਸੂਰਜ ਇਥੇ ਤੱਕ ਹੀ ਪਹੁੰਚਦਾ ਹੈ, ਮਕਰ ਰੇਖਾ (Capri Corn)

–ਖ਼ਤੇ ਕਤਾਬਤ (ਖਿਤਾਬਤ), ਇਸਤਰੀ ਲਿੰਗ : ਚਿੱਠੀਆਂ ਜੋ ਇੱਕ ਦੂਜੇ ਨੂੰ ਭੇਜੀਆਂ ਜਾਣ, ਚਿੱਠੀ ਪੱਤਰ

–ਸ਼ਿਕਸਤਾ ਖ਼ਤ, ਪੁਲਿੰਗ : ਉਰਦੂ ਫ਼ਾਰਸੀ ਦਾ ਕਾਹਲੀ ਨਾਲ ਲਿਖਿਆ ਲੁੰਡਾ ਮੁੰਡਾ ਖ਼ਤ ਜੋ ਮੁਸ਼ਕਲ ਨਾਲ ਪੜ੍ਹਿਆ ਜਾਂਦਾ ਹੈ

–ਖ਼ੁਸ਼ਖ਼ਤ, ਵਿਸ਼ੇਸ਼ਣ / ਪੁਲਿੰਗ : ੧. ਖੁਸ਼ ਨਵੀਸ ; ੨. ਸੁਹਣਾ ਲਿਖਿਆ ਹੋਇਆ ; ੩. ਸੁੰਦਰ ਲਿਖਤ, ਖ਼ੁਸ਼ਖ਼ਤੀ, ਸੁੰਦਰ ਲਿਖਾਈ

–ਖ਼ੁਸ਼ਖ਼ਤੀ, ਇਸਤਰੀ ਲਿੰਗ : ਸੁੰਦਰ ਲਿਖਾਈ, ਸੁੰਦਰ ਲਿਖਤ

–ਦਸਤੀ ਖ਼ਤ, ਪੁਲਿੰਗ : ਹੱਥੀਂ ਭੇਜਿਆ ਖ਼ਤ

–ਬਰੰਗ ਖ਼ਤ, ਪੁਲਿੰਗ : ਅਜੇਹੀ ਚਿੱਠੀ ਜਿਸ ਉੱਤੇ ਡਾਕ ਟਿਕਟ ਨਾ ਲੱਗਾ ਹੋਵੇ ਜਾਂ ਘਟ ਟਿਕਟ ਲੱਗੇ ਹੋਣ

–ਮੁਤਵਾਜ਼ੀ ਖ਼ਤ, ਪੁਲਿੰਗ : ਬਰਾਬਰ ਵਿਥ ਤੇ ਉਹ ਦੋ ਰੇਖਾਂ ਜੋ ਸੱਜੇ ਜਾਂ ਖੱਬੇ ਵਧਾਉਣ ਤੇ ਕਿਤੇ ਵੀ ਆਪਸ ਵਿੱਚ ਨਾ ਮਿਲਣ (Parallel Line)


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 726, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-08-04-06-20, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.