ਹੁੰਡੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੁੰਡੀ (ਨਾਂ,ਇ) ਸ਼ਾਹੂਕਾਰਾਂ ਵੱਲੋਂ ਰੁਪਏ ਪੈਸੇ ਉਗਰਾਹੁਣ ਜਾਂ ਵਟਾਂਦਰੇ ਲਈ ਲਿਖ਼ਤੀ ਚਿੱਠੀ-ਪੱਤਰੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11131, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਹੁੰਡੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੁੰਡੀ [ਨਾਂਇ] ਅਦਾਇਗੀ ਲਈ ਲਿਖਤੀ ਅਧਿਕਾਰ-ਪੱਤਰ , ਚੈੱਕ , ਡਰਾਫ਼ਟ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11129, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹੁੰਡੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੁੰਡੀ. ਸੰਗ੍ਯਾ—ਸ਼ਾਹੂਕਾਰ ਦਾ ਟੋਮੂ, ਜਿਸ ਨਾਲ ਰੁਪਯਾ ਵਸੂਲ ਕਰੀਦਾ ਹੈ. “ਹੁੰਡੀ ਨਿਧਨ ਸਾਹੁ ਕੇ ਭਾਇ.” (ਗੁਪ੍ਰਸੂ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11002, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹੁੰਡੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹੁੰਡੀ, ਇਸਤਰੀ ਲਿੰਗ : ਲਿਖਤ ਜਾਂ ਚਿੱਠੀ ਜਿਸ ਨਾਲ ਸਾਹੂਕਾਰ ਆਪਸ ਵਿੱਚ ਰੁਪਏ ਦਾ ਲੈਣ ਦੇਣ ਕਰਦੇ ਹਨ, ਚੈੱਕ ਡਰਾਫਟ (ਲਾਗੂ ਕਿਰਿਆ : ਸਕਾਰਨਾ, ਤਾਰਨਾ, ਡਰਨਾ, ਰੱਖਣਾ)

–ਹੁੰਡੀ ਸਕਾਰਨਾ, ਮੁਹਾਵਰਾ : ਹੁੰਡੀ ਦਾ ਰੁਪਿਆ ਦੇਣਾ

–ਹੁੰਡੀ ਕਰਨਾ, ਮੁਹਾਵਰਾ : ਹੁੰਡੀ ਲਿਖ ਕੇ ਭੇਜਣਾ

–ਹੁੰਡੀ ਖੜੀ ਰੱਖਣਾ, ਮੁਹਾਵਰਾ : ਹੁੰਡੀ ਦੇ ਸਕਾਰਨ ਨੂੰ ਕਿਸੇ ਕਾਰਣ ਮੁਲਤਵੀ ਰੱਖਣਾ, ਕੁਝ ਚਿਰ ਲਈ ਹੁੰਡੀ ਦਾ ਰੁਪਿਆ ਨਾ ਭਰਨਾ

–ਹੁੰਡੀ ਘਲਣਾ, ਮੁਹਾਵਰਾ : ਹੁੰਡੀ ਦੇ ਰਾਹੀਂ ਰੁਪਿਆ ਭੇਜਣਾ

–ਹੁੰਡੀ ਚਿੱਠੀ, ਇਸਤਰੀ ਲਿੰਗ : ਐਕਸਚੇਂਜ ਬਿਲ, ਡਰਾਫਟ

–ਹੁੰਡੀ ਦਲਾਲ, ਪੁਲਿੰਗ : ਦਲਾਲੀ ਤੇ ਹੁੰਡੀਆਂ ਤਰਾਉਣ ਦਾ ਕੰਮ ਕਰਨ ਵਾਲਾ ਦਲਾਲ

–ਦਰਸ਼ਨੀ ਹੁੰਡੀ, ਇਸਤਰੀ ਲਿੰਗ : ਹੁੰਡੀ ਜਿਸ ਦਾ ਵੇਂਹਦੇ ਸਾਰ ਤੁਰਤ ਭੁਗਤਾਣ ਕਰਨਾ ਪੈਂਦਾ ਹੈ

–ਹੁੰਡੀ ਪੱਟਣਾ, ਮੁਹਾਵਰਾ : ਹੁੰਡੀ ਦਾ ਰੁਪਿਆ ਮਿਲ ਜਾਣਾ

–ਹੁੰਡੀ ਭੇਜਣਾ, ਮੁਹਾਵਰਾ : ਕਿਸੇ ਸ਼ਖ਼ਸ ਦੇ ਨਾਂ ਚਿੱਠੀ ਭੇਜਣਾ ਕਿ ਚਿੱਠੀ ਵਾਲੇ ਨੂੰ ਰੁਪਿਆ ਦਿੱਤਾ ਜਾਵੇ

–ਹੁੰਡੀ ਮਿਆਦੀ, ਇਸਤਰੀ ਲਿੰਗ : ਜਿਸ ਹੁੰਡੀ ਦਾ ਰੁਪਿਆ ਖਾਸ ਮਿਆਦ ਤੋਂ ਬਾਆਦ ਦੇਣਾ ਹੁੰਦਾ ਹੈ

–ਹੁੰਡੀ ਵਹੀ, ਇਸਤਰੀ ਲਿੰਗ : ਕਿਤਾਬ ਜਿਸ ਵਿਚੋਂ ਕੱਟ ਕੇ ਹੁੰਡੀ ਦਿੱਤੀ ਜਾਏ, ਚੈੱਕ ਬੁੱਕ

–ਹੁੰਡੀ ਉੱਤੇ ਵੇਚੀ ਲਿਖਣਾ, ਮੁਹਾਵਰਾ : ਜਿਸ ਦੇ ਨਾਂ ਹੁੰਡੀ ਹੈ ਉਸ ਦਾ ਉਸ ਨੂੰ ਸਕਾਰਨ ਲਈ ਕਿਸੇ ਦੂਜੇ ਪਾਸੇ ਘਲਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2837, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-14-12-23-37, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.