ਹੁਸੈਨੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੁਸੈਨੀ. ਵਿ—ਹੁਸੈਨ ਨਾਲ ਸੰਬੰਧ ਰੱਖਣ ਵਾਲਾ। ੨ ਹੁਸੈਨ ਦੀ ਵੰਸ਼ ਦਾ। ੩ ਹੁਸੈਨ ਦਾ ਭਗਤ । ੪ ਸੰਗ੍ਯਾ—ਔਰੰਗਜ਼ੇਬ ਦੇ ਪੰਜ ਹਜਾਰੀ ਮਨਸਬਦਾਰ ਦਿਲਾਵਰ ਖਾਂ ਦਾ ਗੁਲਾਮ. ਜਦ ਦਿਲਾਵਰ ਖਾਂ ਦਾ ਪੁਤ੍ਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਡਰਦਾ ਆਨੰਦਪੁਰ ਵੱਲੋਂ ਮੁੜ ਆਇਆ, ਤਦ ਹੁਸੈਨੀ ਦੋ ਹਜ਼ਾਰ ਫੌਜ ਲੈ ਕੇ ਤੁਰਿਆ, ਪਰ ਸਤਿਗੁਰੂ ਤੀਕ ਨ ਪਹੁੰਚ ਸਕਿਆ, ਹੋਰ ਪਹਾੜੀਆਂ ਨਾਲ ਯੁੱਧ ਕਰਕੇ ਕਟ ਮੋਇਆ. ਦੇਖੋ, ਸੰਗਤੀਆ ਸਿੰਘ. “ਕਰ੍ਯੋ ਜੋਰ ਸੈਨੰ ਹੁਸੈਨੀ ਪਯਾਨੰ.” (ਵਿਚਿਤ੍ਰ) ੫ ਵਾਹੀ ਕਰਨ ਵਾਲੇ ਮੁਸਲਮਾਨ ਜਿਮੀਦਾਰ, ਜੋ ਸੈਯਦਾਂ ਵਿੱਚੋਂ ਹਨ. ਇਹ ਮਾਂਟਗੁਮਰੀ ਦੇ ਜਿਲੇ ਬਹੁਤ ਪਾਏ ਜਾਂਦੇ ਹਨ। ੬ ਹੁਸੈਨੀ ਬ੍ਰਾਹਮਣ ਭੀ ਹੁੰਦੇ ਹਨ. ਜੋ ਹੁਸੈਨ ਦੀ ਕਥਾ ਸੁਣਾ ਅਤੇ ਗਾਕੇ ਮੁਸਲਮਾਨਾਂ ਤੋਂ ਦਾਨ ਲੈਂਦੇ ਹਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2703, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹੁਸੈਨੀ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਹੁਸੈਨੀ. : 'ਹੁਸੈਨੀ' ਸ਼ਬਦ ਦੇ ਅਰਥ ਹੁਸੈਨ ਨਾਲ ਸਬੰਧ ਰਖਣ ਵਾਲਾ, 'ਹਜ਼ਰਤ ਹੁਸੈਨ ਦੇ ਬੰਸ ਵਿਚੋਂ' ਅਤੇ 'ਹਜ਼ਰਤ ਹੁਸੈਨ ਦੇ ਪੈਰੋਕਾਰ' ਹਨ।

              ਹੁਸੈਨੀ ਨਾਂ ਦਾ ਇਕ ਵਿਅਕਤੀ ਵੀ ਹੋਇਆ ਹੈ ਜੋ ਔਰੰਗਜ਼ੇਬ ਦੇ ਪੰਜ ਹਜ਼ਾਰੀ ਮਨਸਬਦਾਰ ਦਿਲਾਵਰ ਖ਼ਾਨ ਦਾ ਇਕ ਗ਼ੁਲਾਮ ਸੀ । ਜਦੋਂ ਦਿਲਾਵਰ ਖ਼ਾਨ ਦਾ ਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਡਰਦਾ ਆਨੰਦਪੁਰ ਸਾਹਿਬ ਵੱਲੋਂ ਮੁੜ ਆਇਆ ਤਾਂ ਹੁਸੈਨੀ ਦੋ ਹਜ਼ਾਰ ਸਿਪਾਹੀ ਲੈ ਕੇ ਆਨੰਦਪੁਰ ਸਾਹਿਬ ਵੱਲ ਵਧਿਆ। ਉਹ ਗੁਰੂ ਸਾਹਿਬ ਤਕ ਪਹੁੰਚਣ ਵਿਚ ਸਫ਼ਲ ਨਾ ਹੋ ਸਕਿਆ ਅਤੇ ਰਾਹ ਵਿਚ ਹੀ ਪਹਾੜੀਆਂ ਨਾਲ ਲੜਾਈ ਦੌਰਾਨ ਮਾਰਿਆ ਗਿਆ।

   ਹੁਸੈਨੀ ਮੁਸਲਮਾਨਾਂ ਵਿਚ ਮਿਲਦੇ ਹਨ ਜੋ ਖੇਤੀਬਾੜੀ ਕਰਦੇ ਹਨ। ਇਹ ਆਪਣੇ ਆਪ ਨੂੰ ਸੱਯਦਾਂ ਵਿਚੋਂ ਗਿਣਦੇ ਹਨ। ਮਿੰਟਗੁਮਰੀ ਜ਼ਿਲ੍ਹੇ (ਪਾਕਿਸਤਾਨ) ਵਿਚ ਇਨ੍ਹਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ।

         ਮਹਾਨ ਕੋਸ਼ ਅਨੁਸਾਰ, ਹੁਸੈਨੀ ਬ੍ਰਾਹਮਣ ਵੀ ਹੁੰਦੇ ਹਨ ਜੋ ਹਜਰਤ ਹੁਸੈਨ ਦੀ ਗਾਥਾ ਗਾ ਅਤੇ ਸੁਣਾ ਕੇ ਮੁਸਲਮਾਨਾਂ ਤੋਂ ਦਾਨ ਲੈਂਦੇ ਹਨ।

 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1919, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-11-04-34-21, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. : 278

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.