ਹੁਣ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੁਣ [ਕਿਵਿ] ਇਸ ਵਕਤ , ਇਸ ਸਮੇਂ, ਇਹਨਾਂ ਦਿਨਾਂ ਵਿੱਚ, ਅੱਜ-ਕੱਲ੍ਹ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21020, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹੁਣ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੁਣ ਕ੍ਰਿ. ਵਿ—ਅਬ. ਇਸ ਵੇਲੇ. “ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ.” (ਮਾਝ ਮ: ੫) ਇਸ ਦਾ ਮੂਲ ਸੰਸਕ੍ਰਿਤ अहनि —ਅਹਨਿ ਹੈ, ਜਿਸ ਦਾ ਅਰਥ ਹੈ ਦਿਨ ਮੇ. ਭਾਵ—ਅੱਜ ਦੇ ਦਿਨ


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20971, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹੁਣ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹੁਣ, ਕਿਰਿਆ ਵਿਸ਼ੇਸ਼ਣ : ਇਸ ਵੇਲੇ, ਇਨ੍ਹਾਂ ਦਿਨਾਂ ਵਿੱਚ, ਅੱਜਕਲ, ਇਸ ਸਮੇਂ ਵਿਚ, (ਲਹਿੰਦੀ) : ਇਸ ਲਈ

–ਹੁਣ ਸਈਂ, (ਪੁਆਧੀ) / ਅਵਯ : ਅੱਗੇ ਨੂੰ ਸਹੀ

–ਹੁਣ ਸਹੀ, ਅਵਯ : ਅੱਗੋਂ ਨੂੰ ਸਹੀ

–ਹੁਣ ਹੀ, ਕਿਰਿਆ ਵਿਸ਼ੇਸ਼ਣ : ਹੁਣੇ

–ਹੁਣ ਤਾਂ, ਕਿਰਿਆ ਵਿਸ਼ੇਸ਼ਣ : ਇਸ ਵੇਲੇ ਤਾਂ ਅਗਾਂਹ ਨੂੰ

–ਹੁਣ ਤਾਈਂ, ਕਿਰਿਆ ਵਿਸ਼ੇਸ਼ਣ : ਅਜੇ ਤੱਕ

–ਹੁਣ ਤਾਂ ਕਹਿਣਿਆਂ ਨੇ ਵੀ ਘਾਹੀ ਬੰਨ੍ਹ ਲਏ, ਹੁਣ ਤਾਂ ਟਿੱਡੀਆਂ ਨੂੰ ਵੀ ਬਣ ਲੱਗ ਗਏ, ਹੁਣ ਤਾਂ ਭੇਡਾਂ ਵੀ ਮੱਕੇ ਚਲੀਆਂ, ਅਖੌਤ : ਨਿਕਾਰੇ ਆਦਮੀ ਵੀ ਜਿਨ੍ਹਾਂ ਤੋਂ ਉਮੈਦ ਨਾ ਹੋਵੇ ਕਿਸੇ ਵੱਡੇ ਕੰਮ ਦਾ ਦਾਵ੍ਹਾ ਕਰਨ ਲੱਗ ਜਾਣ ਤਾਂ ਕਹਿੰਦੇ ਹਨ

–ਹੁਣ ਪਛਤਾਏ ਕੀ ਬਣੇ ਜਾਂ ਚਿੜੀਆਂ ਚੁਗ ਗਈਂ ਖੇਤ, ਅਖੌਤ :  ਨੁਕਸਾਨ ਕਰਾ ਕੇ ਪਛਤਾਉਣ ਦਾ ਕੁਝ ਫਾਇਦਾ ਨਹੀਂ

–ਹੁਣ ਤੀਕ, ਕਿਰਿਆ ਵਿਸ਼ੇਸ਼ਣ : ਅਜੇ ਤੱਕ, ਹਾਲੀ ਤੱਕ, ਅਜੇ ਵੀ

–ਹੁਣ ਤੋਂ (ਥੋਂ), ਕਿਰਿਆ ਵਿਸ਼ੇਸ਼ਣ : ਇਸ ਵੇਲੇ ਤੋਂ, ਅੱਗੇ ਨੂੰ

–ਹੁਣ ਤੋੜੀਂ, ਕਿਰਿਆ ਵਿਸ਼ੇਸ਼ਣ : ਅਜੇ ਤੱਕ

–ਹੁਣ ਦਾ, ਵਿਸ਼ੇਸ਼ਣ :  ਨਵਾਂ, ਤਾਜ਼ਾ; ਅੱਜਕਲ ਦਾ

–ਹੁਣ ਨੂੰ, ਕਿਰਿਆ ਵਿਸ਼ੇਸ਼ਣ : ਹੁਣ ਤੱਕ

–ਹੁਣ ਦਾ ਪੋਚ, ਪੁਲਿੰਗ : ਨਵਾਂ ਪੋਚ, ਨਵੀਂ ਨਸਲ, ਵਰਤਮਾਨ ਸਮੇਂ ਦੇ ਬੱਚੇ, ਅੱਜਕਲ ਦੇ ਮੁੰਡੇ ਕੁੜੀਆਂ

–ਹੁਣ ਭੀ, ਹੁਣ ਵੀ, ਕਿਰਿਆ ਵਿਸ਼ੇਸ਼ਣ : ਅਜੇ ਤੱਕ ਭੀ, ਅਜੇ ਵੀ, ਫੇਰ ਵੀ

–ਹੁਣੇ, ਕਿਰਿਆ ਵਿਸ਼ੇਸ਼ਣ : ਇਸ ਵੇਲੇ, ਝੱਟਪੱਟ, ਥੋੜਾ ਚਿਰ ਹੋਇਆ, ਤੁਰਤ ਫੁਰਤ ਥੋੜੇ ਚਿਰ ਨੂੰ

–ਹੁਣੇ ਹੀ, ਕਿਰਿਆ ਵਿਸ਼ੇਸ਼ਣ : ਇਸੇ ਵੇਲੇ, ਝੱਟਪੱਟ, ਪਲਕ ਨੂੰ

–ਹੁਣੇ ਹੁਣੇ, ਕਿਰਿਆ ਵਿਸ਼ੇਸ਼ਣ : ੧. ਬਹੁਤ ਛੇਤੀ; ੨. ਬਹੁਤ ਥੋੜੀ ਦੇਰ ਹੋਈ; ੩. ਢਿੱਲ ਨਾ ਕਰ ਕੇ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 8079, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-14-12-24-37, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.