ਹਾਥ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਾਥ (ਨਾਂ,ਇ) ਥਾਹ; ਤਹਿ; ਗਹਿਰਾਈ; ਥੱਲਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2921, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਹਾਥ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਾਥ [ਨਾਂਇ] ਥਾਹ , ਗਹਿਰਾਈ, ਡੂੰਘਾਈ; ਭੇਦ, ਰਾਜ਼, ਰਮਜ਼


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2909, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹਾਥ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਾਥ. ਸੰਗ੍ਯਾ—ਹੱਥ. ਹਸ੍ਤ. “ਸਤਿਗੁਰੁ ਕਾਢਿਲੀਏ ਦੇ ਹਾਥ.” (ਕਾਨ ਮ: ੪) ੨ ਬੇੜੀ (ਨੌਕਾ) ਚਲਾਉਣ ਦਾ ਚੱਪਾ. “ਵੰਝੀ ਹਾਥ ਨ ਖੇਵਟੂ.”(ਮਾਰੂ ਮ: ੧) “ਨਾ ਤੁਲਹਾ ਨਾ ਹਾਥ.” (ਵਾਰ ਮਲਾ ਮ: ੧) ੩ ਕਰਣ. ਪਤਵਾਰ। ੪ ਥਾਹ. ਡੂੰਘਿਆਈ ਦਾ ਥੱਲਾ. “ਸੁਣਿਐ ਹਾਥ ਹੋਵੈ ਅਸਗਾਹੁ.” (ਜਪੁ) ਅਥਾਹ ਦਾ ਥਾਹ ਪ੍ਰਾਪਤ ਹੁੰਦਾ ਹੈ. “ਹਮ ਢੂਢਿ ਰਹੇ ਪਾਈ ਨਹੀ ਹਾਥ.” (ਕਾਨ ਮ: ੪)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2845, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹਾਥ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਹਾਥ (ਸੰ.। ਦੇਖੋ , ਹਥ) ਹੱਥ। ਯਥਾ-‘ਹਾਥਿ ਕਲੰਮ ਅਗੰਮ ਮਸਤਕਿ ਲੇਖਾਵਤੀ’ (ਅਗੰਮ) ਵਾਹਿਗੁਰੂ ਦੇ ਹੱਥ ਵਿਚ ਹੁਕਮ ਰੂਪ ਕਲਮ ਹੈ ਤੇ (ਜੀਵਾਂ ਦੇ) ਮੱਥੇ ਤੇ ਲੇਖ ਲਿਖਦਾ ਹੈ। ਤਥਾ-‘ਹਾਥਿ ਤ ਡੋਰ ਮੁਖਿ ਖਾਇਓ ਤੰਬੋਰ’ ਹੱਥ ਵਿਚ ਤਾਂ (ਬਾਜਾਂ ਦੀ) ਡੋਰ ਫੜੀ ਹੈ ਅਰ ਮੂੰਹ ਨਾਲ ਪਾਨ ਖਾਂਦੇ ਹਨ। ਅਥਵਾ ੨. ਹੱਥ (ਤਡੋਰ) ਪਸਾਰਦੇ ਹਨ ਕਿ ਹੋਰ ਪਾਨ ਲਿਆਓ।

੨. ਥਾਹ। ਯਥਾ-‘ਹਾਥ ਹੋਵੈ ਅਸਗਾਹੁ’ ਡੂੰਘਾ (ਸਮੁੰਦਰ) ਹਾਥ ਹੋ ਜਾਂਦਾ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2795, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਹਾਥ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹਾਥ, ਇਸਤਰੀ ਲਿੰਗ : ਥਾਹ, ਤਹਿ, ਥੱਲਾ, ਗਹਿਰਾਨੀ, ਡੂੰਘਾਈ,  (ਲਾਗੂ ਕਿਰਿਆ) / ਲਹਿੰਦੀ / ਵਿਸ਼ੇਸ਼ਣ : ਬਹੁਤ ਨਾ ਡੂੰਘਾ, ਪਾਣੀ ਦੀ ਡੂੰਘਾਈ ਠੋਡੀ ਤਕ; ਪੁਲਿੰਗ : ਸੰਘਣਾ ਬਦਲ, ਘਟ

–ਹਾਥ ਆਉਣਾ, ਮੁਹਾਵਰਾ : ਅੰਤ ਪਾ ਲੈਣਾ, ਸਮਝ ਲੈਣਾ, ਸਮਝ ਜਾਣਾ

–ਹਾਥ ਨਾ ਆਉਣਾ, ਮੁਹਾਵਰਾ : ਅਥਾਹ ਹੋਣਾ, ਅੰਤ ਨਾ ਮਿਲਣਾ, ਦਿਲ ਦਾ ਭਾਵ ਸਮਝ ਨਾ ਆਉਣਾ, ਕਿਸੇ ਦਾ ਬਹੁਤ ਹੀ ਗਹਿਰ ਗੰਭੀਰ ਹੋਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 866, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-27-11-20-11, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.