ਹਰਾਮ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਰਾਮ (ਨਾਂ,ਪੁ) ਖਾਣ-ਪੀਣ ਜਾਂ ਕਰਨ ਦੇ ਅਯੋਗ; ਧਰਮ ਅਨੁਸਾਰ ਜਿਸਦਾ ਤਿਆਗ ਕਰਨਾ ਯੋਗ ਹੋਵੇ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3885, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਹਰਾਮ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਰਾਮ [ਵਿਸ਼ੇ] ਵਰਜਿਆ ਹੋਇਆ, ਨਾਮੁਨਾਸਬ; ਪਾਪ , ਗੁਨਾਹ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3877, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਹਰਾਮ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਰਾਮ. ਅ਼ ਹ਼ਰਾਮ. ਵਿ—ਹ਼ਰਮ (ਨਿੱਧ) ਕੀਤਾ ਹੋਇਆ. ਵਰਜਿਤ। ੨ ਧਰਮ ਅਨੁਸਾਰ ਜਿਸ ਦਾ ਤ੍ਯਾਗ ਕਰਨਾ ਯੋਗ ਹੈ. “ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲ ਨ ਜਾਇ.” (ਵਾਰ ਮਾਝ ਮ: ੧) ੩ ਅਪਵਿਤ੍ਰ। ੪ ਪ੍ਰਸਿੱਧ. ਮਸ਼ਹੂਰ. ਦੇਖੋ, ਹਰਮ ੬। ੫ ਪਵਿਤ੍ਰ ਕੀਤਾ ਹੋਇਆ. ਦੇਖੋ, ਹਰਮ ੫.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3810, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no
ਹਰਾਮ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਹਰਾਮ: ਧਰਮ ਦੀ ਮਰਯਾਦਾ ਅਨੁਸਾਰ ਨ ਵਰਤੀ ਜਾ ਸਕਣ ਵਾਲੀ ਵਸਤੂ ਨੂੰ ‘ਹਰਾਮ’ ਕਿਹਾ ਜਾਂਦਾ ਹੈ। ਇਹ ‘ਹਲਾਲ ’ ਦਾ ਵਿਪਰੀਤਾਰਥਕ ਸ਼ਬਦ ਹੈ। ਵੇਖੋ ‘ਹਲਾਲ’।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3774, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਹਰਾਮ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਹਰਾਮ (ਗੁ.। ਅ਼ਰਬੀ ਹ਼ਰੑਮ=ਮਨ੍ਹੇ ਕੀਤਾ ਹੋਯਾ) ਮਨ੍ਹੇ ਕੀਤਾ ਹੋਇਆ, ਵਰਜਿਤ। ਅਨੁਚਿਤ। ਬੇਹੱਕਾ। ਯਥਾ-‘ਅਸੰਖ ਚੋਰ ਹਰਾਮ ਖੋਰ ’ ਕਈ ਚੋਰ ਅਰ ਹਰਾਮ ਖਾਣ ਵਾਲੇ ਹਨ।
ਦੇਖੋ, ‘ਗੈਬਾਨ’
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3774, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਹਰਾਮ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹਰਾਮ, (ਅਰਬੀ) / ਵਿਸ਼ੇਸ਼ਣ : ੧. ਵਰਜਤ, ਖਾਣ ਪੀਣ ਜਾਂ ਕਰਨ ਦੇ ਅਜੋਗ, ਵਰਜਿਆ ਹੋਇਆ, ਅਯੋਗ, ਨਾ ਮੁਨਾਸਬ; ੨. ਪਾਪ
–ਹਰਾਮ ਹਲਾਲ, (ਅਰਬੀ) / ਪੁਲਿੰਗ : ਜਾਇਜ਼ ਨਜਾਇਜ਼
–ਹਰਾਮ ਕਰ ਦੇਣਾ, ਹਰਾਮ ਕਰਨਾ, ਮੁਹਾਵਰਾ : ੧.ਕਿਸੇ ਗੱਲ ਦਾ ਕਰਨਾ ਮੁਸ਼ਕਲ ਬਣਾ ਦੇਣਾ, ਅਜੇਹੀ ਹਾਲਤ ਪੈਦਾ ਕਰ ਦੇਣਾ ਕਿ ਕੋਈ ਆਰਾਮ ਨਾਲ ਕੰਮ ਨਾ ਕਰ ਸਕੇ; ੨. ਨਿਸਫ਼ਲ ਬਣਾਉਣਾ, ਫ਼ਜ਼ੂਲ ਗਵਾਉਣਾ (ਮਿਹਨਤ––), ੩. ਬੁਰਾ ਕਰਨਾ, ਜਬਰੀ ਭੋਗ ਕਰਨਾ, ਦੁਰਾਚਾਰ ਕਰਨਾ
–ਖਾ ਕੇ ਹਰਾਮ ਕਰਨਾ, ਮੁਹਾਵਰਾ : ਬੇਵਫਾਈ ਕਰਨਾ, ਅਕ੍ਰਿਤਘਣ ਬਣਨਾ, ਨਮਕ ਹਰਾਮ ਕਰਨਾ
–ਹਰਾਮਕਾਰ, ਵਿਸ਼ੇਸ਼ਣ / ਪੁਲਿੰਗ : ਬੁਰਾ ਕਰਨ ਵਾਲਾ, ਵਿਭਚਾਰੀ, ਦੁਰਾਚਾਰੀ
–ਹਰਾਮਕਾਰੀ, (ਫ਼ਾਰਸੀ) / ਇਸਤਰੀ ਲਿੰਗ : ਬੁਰਾ ਕੰਮ, ਦੁਰਾਚਾਰ, ਵਿਭਚਾਰ
–ਹਰਾਮ ਖਾਣਾ, ਮੁਹਾਵਰਾ : ੧. ਵਰਜਤ ਚੀਜ਼ ਨੂੰ ਵਰਤਣਾ; ੨. ਪਾਪ ਦੀ ਕਮਾਈ ਖਾਣਾ; ੩. ਬਿਨਾਂ ਕੰਮ ਕਾਰ ਕੀਤੇ ਦੇ ਖਾਣਾ, ਵਿਹਲੀਆਂ ਖਾਣਾ
–ਹਰਾਮਖੋਰ, (ਫ਼ਾਰਸੀ) / ਵਿਸ਼ੇਸ਼ਣ : ੧. ਉਹ ਸ਼ਖਸ ਜੋ ਆਪਣੀ ਮਿਹਨਤ ਦੀ ਕਮਾਈ ਨਾ ਖਾਏ; ੨. ਮੁਰਦਾਰਖੋਰ, ੩. ਰਿਸ਼ਵਤਖੋਰ; ੪. ਮੁਫ਼ਤਖੋਰਾ, ਵਿਹਲੜ; ੫. ਨਮਕ ਹਰਾਮ; ੬. ਬੇਵਫ਼ਾ
–ਹਰਾਮਖੋਰੀ, (ਫ਼ਾਰਸੀ) : ਹਰਾਮ ਖਾਣ ਦਾ ਭਾਵ, ਮੁਫ਼ਤਖੋਰੀ, ਰਿਸ਼ਵਤਖੋਰੀ, ਬੇਈਮਾਨੀ, ਬੇਵਫ਼ਾਈ
–ਹਰਾਮਜ਼ਦਗੀ, ਹਰਾਮਜ਼ਾਦਗੀ, (ਫ਼ਾਰਸੀ) / ਇਸਤਰੀ ਲਿੰਗ : ੧. ਹਰਾਮਜ਼ਾਦੇ ਵਾਲਾ ਕੰਮ, ਹਰਾਮੀਪੁਣਾ; ੨. ਸ਼ਰਾਰਤ, ਸ਼ੈਤਾਨੀ, ਬਦਮਾਸ਼ੀ
–ਹਰਾਮਜ਼ਾਦਾ, (ਫ਼ਾਰਸੀ) / ਪੁਲਿੰਗ : ਇੱਕ ਗਾਲ ਹੈ, ਜੋ ਆਪਣੇ ਪਿਉ ਦਾ ਤੁਖਮ ਨਹੀਂ, ਜੋ ਦੁਰਾਚਾਰੀ ਦਾ ਫਲ ਹੈ, ਬਦਤੁਖਮ, ਬਦਮਾਸ਼, ਸ਼ਰਾਰਤੀ ਆਦਮੀ
–ਹਰਾਮਜ਼ਾਦੀ, ਇਸਤਰੀ ਲਿੰਗ : ਬਦਤੁਖਮ ਇਸਤਰੀ
–ਹਰਾਮਜ਼ਾਦੇ ਤੋਂ ਰੱਬ ਵੀ ਡਰਦਾ ਹੈ, ਅਖੌਤ : ਸ਼ਰਾਰਤੀ ਆਦਮੀ ਬਹੁਤ ਬੁਰਾ ਹੁੰਦਾ ਹੈ
–ਹਰਾਮ ਦਾ, ਵਿਸ਼ੇਸ਼ਣ : ਹਰਾਮੀ, ਬਦਤੁਖਮ, ਕੁਨੱਸਲ, ਬੇਅਸਲ, ਕੁਲੱਕੜ, ਕੁਹੱਡ
–ਹਰਾਮ ਦਾ ਤੁਖਮ, ਪੁਲਿੰਗ : ਕੁਨੱਸਲ, ਬੇਅਸਲ, ਦੁਰਾਚਾਰੀ ਦਾ ਫਲ
–ਹਰਾਮ ਦਾ ਬੀ, ਪੁਲਿੰਗ : ਕਿਸੇ ਇਸਤਰੀ ਦੇ ਦੁਰਾਚਾਰ ਤੋਂ ਪੈਦਾ ਹੋਇਆ, ਹਰਾਮੀ
–ਹਰਾਮ ਦਾ ਮਾਲ, ਪੁਲਿੰਗ : ਪਾਪ ਦੀ ਖੱਟੀ, ਮਾਲ ਜੋ ਮਿਹਨਤ ਨਾਲ ਨਾ ਕਮਾਇਆ ਹੋਵੇ
–ਹਰਾਮ ਦਾ ਮਾਲ ਹਰਾਮ ਹੀ ਜਾਂਦਾ ਹੈ, ਅਖੌਤ : ਚੋਰਾਂ ਦੇ ਕੱਪੜੇ ਡਾਂਗਾਂ ਦੇ ਗਜ਼, ਬੇਈਮਾਨੀ ਨਹੀਂ ਸੌਜਲਦੀ
–ਹਰਾਮ ਦੀਆਂ ਖਾਣਾ, ਮੁਹਾਵਰਾ : ਕੰਮ ਕਾਰ ਨਾ ਕਰਨਾ, ਕੰਮ ਵੱਲੋਂ ਕੋਤਾਹੀ ਕਰਨਾ
–ਹਰਾਮ ਦੀ ਸੱਟ, ਇਸਤਰੀ ਲਿੰਗ : ਹਰਾਮੀ, ਇੱਕ ਗਾਲ
–ਹਰਾਮ ਦੀ ਕਮਾਈ ਹਰਾਮ ਵਿੱਚ ਗਈ, ਹਰਾਮ ਦਾ ਮਾਲ ਹਰਾਮ ਦੇ ਰਾਹ, ਅਖੌਤ : ਪਾਪ ਦਾ ਐਸਾ ਸੌਜਲਦਾ ਨਹੀਂ
–ਹਰਾਮ ਦੀ ਮੌਤੇ ਮਰਨਾ, ਮੁਹਾਵਰਾ : ਨਕਾਰੀ ਜੇਹੀ ਗੱਲ ਪਿੱਛੇ ਮੌਤ ਸਹੇੜ ਲੈਣਾ, ਨੀਵੇਂ ਜੇਹੇ ਮੰਤਵ ਲਈ ਮਰ ਜਾਣਾ, ਕੁਦਰਤੀ ਮੌਤ ਨਾ ਮਰਨਾ, ਆਤਮਘਾਤ ਕਰਨਾ
–ਹਰਾਮ ਪਹੁ, ਪੁਲਿੰਗ : ਹਰਾਮਪੁਣਾ, ਬਦਮਾਸ਼ੀ, ਲੁਚਪੁਣਾ ( ਲਾਗੂ ਕਿਰਿਆ : ਕਰਨਾ, ਫੜਨਾ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1235, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-18-01-58-36, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First