ਸੰਦਲ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਦਲ (ਨਾਂ,ਇ) ਚੰਦਨ ਦੇ ਰੁੱਖ ਦੀ ਖ਼ੁਸ਼ਬੋਦਾਰ ਲੱਕੜ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6338, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸੰਦਲ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਦਲ [ਨਾਂਪੁ] ਸੁਗੰਧਿਤ ਰੁਖ, ਚੰਦਨ , ਚੰਨਣ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6329, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸੰਦਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਦਲ. ਅ਼ ਦਲ. ਸੰਗ੍ਯਾ—ਚੰਦਨ. ਸੁਗੰਧਦ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6282, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੰਦਲ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ
ਸੰਦਲ : ਇਹ ਰੁੱਖ ਸੈਂਟੇਲੇਸੀ (Santalaceae) ਕੁਲ ਦੀ ਸੈਂਟੇਲਮ (Santalum) ਪ੍ਰਜਾਤੀ ਦਾ ਮੈਂਬਰ ਹੈ। ਇਸਦਾ ਬਨਸਪਤੀ ਵਿਗਿਆਨਕ ਨਾਂ ਸੈਂਟੇਲਮ ਐਲਬਮ (Santalum album) ਹੈ। ਭਾਰਤ ਦੇ ਦੱਖਣੀ ਪ੍ਰਾਇਦੀਪ ਵਿਚ ਇਹ ਰੁੱਖ ਜੰਗਲੀ ਤੌਰ ਤੇ ਉਗਦਾ ਹੈ। ਇਹ ਰੁੱਖ ਦਰਮਿਆਨੇ ਕੱਦ ਦਾ ਅਤੇ ਸਦਾ ਬਹਾਰ ਹੈ। ਇਸ ਦੀਆਂ ਟਾਹਣੀਆਂ ਝੁਕੀਆਂ, ਛਿੱਲ ਖੁਰਦਰੀ ਅਤੇ ਇਸ ਉੱਤੇ ਲੰਮੀਆਂ ਲੰਮੀਆਂ ਦਰਾੜਾਂ ਪਈਆਂ ਹੁੰਦੀਆਂ ਹਨ। ਪੱਤੇ 4-7 ਸੈਂ. ਮੀ. ਲੰਮੇ, ਜਿਨ੍ਹਾਂ ਦੀ ਉਪਰਲੀ ਸਤ੍ਹਾ ਚਮਕੀਲੀ ਹੁੰਦੀ ਹੈ। ਫੁੱਲ ਛੋਟੇ, ਭਦੇ ਬੈਂਗਨੀ ਰੰਗ ਦੇ ਅਤੇ ਛੋਟੇ ਛੋਟੇ ਗੁੱਛਿਆਂ ਵਿਚ ਲਗਦੇ ਹਨ। ਇਸਦੇ ਫਲ 6 ਮਿ. ਮੀ. ਘੇਰੇ ਦੇ ਅਤੇ ਬੈਂਗਨੀ ਰੰਗੇ ਹੁੰਦੇ ਹਨ।
ਸੰਦਲ ਦੀ ਲਕੜੀ ਤੇ ਤੇਲ ਦੋਵੇਂ ਦਵਾਈ ਦੇ ਤੌਰ ਤੇ ਵਰਤੇ ਜਾਂਦੇ ਹਨ। ਲਕੜ ਠੰਢ ਪਹੁੰਚਾਣ, ਖ਼ੂਨ ਦਾ ਪਰਵਾਹ ਰੋਕਣ ਤੇ ਦਿਲ ਦੀ ਸ਼ਕਤੀ ਵਧਾਉਣ ਲਈ ਵਰਤੀ ਜਾਂਦੀ ਹੈ। ਪਿਆਸ ਹਟਾਉਣ ਲਈ ਇਸ ਦਾ ਪਾਊਡਰ ਖੋਪੇ ਦੇ ਪਾਣੀ ਨਾਲ ਲਿਆ ਜਾਂਦਾ ਹੈ। ਪਾਣੀ ਵਿਚ ਬਣੇ ਹੋਏ ਘੋਲ ਦੇ ਲਗਭਗ 23 ਗ੍ਰਾਮ (ਦੋ ਤੋਲੇ) ਨੂੰ ਚੀਨੀ, ਸ਼ਹਿਦ ਤੇ ਚੌਲਾਂ ਦੇ ਪਾਣੀ ਵਿਚ ਮਿਲਾਕੇ ਲੈਣ ਨਾਲ ਮਰੋੜ, ਪਿਆਸ ਅਤੇ ਬੁਖ਼ਾਰ ਨੂੰ ਆਰਾਮ ਮਿਲਦਾ ਹੈ।
ਬਾਰੀਕ ਪੀਸੀ ਹੋਈ ਸੰਦਲ ਦੀ ਲਕੜੀ ਦਾ ਸ਼ੀਰਾ, ਚਮੜੀ ਤੇ ਲਾਉਣ ਨਾਲ ਐਰੀਸੀਪਲਜ਼ (Erysipeles), ਪਰੂਰੀਗੋ (Prurigo), ਅਤੇ ਸੂਡਾਮੀਨਾ (Sudamina) ਆਦਿ ਬਿਮਾਰੀਆਂ ਲਈ ਵਰਤਿਆ ਜਾਂਦਾ ਹੈ। ਪਾਣੀ ਦੇ ਘੋਲ ਵਿਚ ਤਿਆਰ ਕੀਤੀ ਹੋਈ ਲੇਟੀ ਸੁਜੇ ਹੋਏ ਥਾਵਾਂ, ਬੁਖ਼ਾਰ ਵਿਚ ਪੁੜਪੁੜੀਆਂ ਅਤੇ ਚਮੜੀ ਦੀ ਖ਼ੁਰਾਕ ਆਦਿ ਵਾਸਤੇ ਵਰਤੀ ਜਾਂਦੀ ਹੈ। ਇਸਨੂੰ ਪਸੀਨਾ ਲਿਆਉਣ ਲਈ ਅਤੇ ਲਿੰਗ ਸ਼ਕਤੀ ਉਕਸਾਉਣ ਲਈ ਵੀ ਵਰਤਿਆ ਜਾਂਦਾ ਹੈ। ਗਲਾਸਗੋ ਦਾ ਡਾਕਟਰ ਹੈਂਡਰਸਨ ਪਹਿਲਾ ਵਿਅਕਤੀ ਸੀ ਜਿਸਨੇ ਯੂਰਪੀਅਨ ਸਰੀਰਕ ਮਾਹਿਰਾਂ ਦਾ ਧਿਆਨ ਇਸ ਗੱਲ ਵੱਲ ਦਿਵਾਇਆ ਕਿ ਇਸਦਾ ਤੇਲ ਗੋਨੋਰੀਆ (Gonorrhoea) ਬਿਮਾਰੀ ਲਈ ਲਾਭਵੰਦ ਹੈ ਅਤੇ ਉਸ ਵਕਤ ਤੋਂ ਹੀ ਕਈ ਕੇਸਾਂ ਵਿਚ ਇਸਦੀ ਅੰਦਰੂਨੀ ਵਰਤੋਂ ਕੀਤੀ ਜਾ ਰਹੀ ਹੈ।
ਸਫ਼ੈਦ ਸੰਦਲ ਦੀ ਤਾਸੀਰ ਤੀਜੇ ਦਰਜੇ ਵਿਚ ਸਰਦ ਅਤੇ ਦੂਜੇ ਦਰਜੇ ਵਿਚ ਖ਼ੁਸ਼ਕ ਹੁੰਦੀ ਹੈ। ਲਾਲ ਸੰਦਲ ਦੂਜੇ ਦਰਜੇ ਵਿਚ ਸਰਦ ਅਤੇ ਤੀਜੇ ਦਰਜੇ ਵਿਚ ਖੁਸ਼ਕ ਹੁੰਦੀ ਹੈ। ਸਫ਼ੈਦ ਸੰਦਲ ਦੇ ਸੋਧਕ ਸ਼ਹਿਦ ਅਤੇ ਮਿਸ਼ਰੀ ਹਨ ਅਤੇ ਲਾਲ ਸੰਦਲ ਦੇ ਸੋਧਕ ਸਿਰਕਾ ਅਤੇ ਸਾਫ਼ ਗਰਮ ਘਿਓ ਹਨ। ਸੰਦਲ ਦਾ ਬਦਲ ਉਸ ਨਾਲੋਂ ਅੱਧੇ ਵਜ਼ਨ ਦਾ ਕਾਫੂਰ ਅਤੇ ਸੁਪਾਰੀ ਹਨ। ਖ਼ੁਰਾਕ ਇਸਦੀ ਚਾਰ ਗ੍ਰਾਮ ਤਕ ਹੈ ਪਰ ਵੱਧ ਤੋਂ ਵੱਧ ਛੇ ਗ੍ਰਾਮ ਤਕ ਹੋ ਸਕਦੀ ਹੈ।
ਸੰਦਲ ਰੁੱਖ 18 ਤੋਂ 20 ਸਾਲ ਤਕ ਦੇ ਹੋ ਕੇ ਪਕਦੇ ਹਨ, ਜਦ ਕਿ ਇਸਦੀ ਅੰਦਰਲੀ ਲਕੜ ਦਾ ਪੂਰੀ ਤਰ੍ਹਾਂ ਵਿਕਾਸ ਹੋ ਜਾਂਦਾ ਹੈ। ਰੁੱਖਾਂ ਨੂੰ ਕੱਟ ਲਿਆ ਜਾਂਦਾ ਹੈ। 27-30 ਸਾਲ ਦੇ ਰੁੱਖ ਤਾਂ ਜੜ੍ਹੋਂ ਹੀ ਪੁਟ ਦਿਤੇ ਜਾਂਦੇ ਹਨ। ਛਿਲੜ, ਬਾਹਰੀ ਸੈਪਵੁਡ ਅਤੇ ਟਾਹਣੀਆਂ ਛਡ ਦਿਤੀਆਂ ਜਾਂਦੀਆਂ ਹਨ ਜਿਨ੍ਹਾਂ ਵਿਚ ਖ਼ੁਸ਼ਬੂ ਨਹੀਂ ਹੁੰਦੀ। ਸਾਫ਼ ਕੀਤੀ ਹਾਰਟ ਵੁਡ (Heart wood) ਨੂੰ ਤਕਰੀਬਨ ਇਕ ਮੀਟਰ ਦੇ ਟੋਟਿਆਂ ਵਿਚ ਚੀਰ ਕੇ ਸੁਕਾ ਲਿਆ ਜਾਂਦਾ ਹੈ। ਇਹ ਲਕੜੀ ਪਾਊਡਰ ਜਾਂ ਤੇਲ ਕੱਢਣ ਲਈ ਵਰਤੀ ਜਾਂਦੀ ਹੈ।
ਸੰਦਲ ਨੂੰ ਚੰਦਨ ਵੀ ਕਹਿੰਦੇ ਹਨ। ਇਹ ਲਕੜੀ ਹਿੰਦੂਆਂ ਦੇ ਧਾਰਮਿਕ ਸ਼ਗਨਾਂ ਤੇ ਵੀ ਵਰਤੀ ਜਾਂਦੀ ਹੈ। ਇਹ ਲਕੜੀ ਹੰਢਣਸਾਰ ਹੁੰਦੀ ਹੈ ਕਿਉਂਕਿ ਇਸਨੂੰ ਸਿਉਂਕ ਨਹੀਂ ਲਗਦੀ।
ਭਾਰਤ ਵਲੋਂ ਵੱਡੇ ਪੈਮਾਨੇ ਤੇ ਸੰਦਲ ਦੀ ਲਕੜੀ ਬਾਹਰਲੇ ਦੇਸ਼ਾਂ ਨੂੰ ਭੇਜੀ ਜਾਂਦੀ ਹੈ। ਦੱਖਣੀ ਪ੍ਰਾਂਤਾਂ ਵਿਚ ਹੁਣ ਵਣ ਵਿਭਾਗ ਇਸ ਦੀ ਦੇਖਭਾਲ ਕਰ ਰਿਹਾ ਹੈ।
ਹ. ਪੁ.– ਮੈ. ਪ. ਇੰ: 241; ਚੋ. ਇ. ਡ. ਇੰ: 241
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4845, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-01, ਹਵਾਲੇ/ਟਿੱਪਣੀਆਂ: no
ਸੰਦਲ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੰਦਲ, (ਫ਼ਾਰਸੀ) / ਪੁਲਿੰਗ : ਚੰਨਣ, ਇੱਕ ਦਰੱਖ਼ਤ ਜਿਸ ਦੀ ਲੱਕੜੀ ਭਾਰੀ ਪੱਕੀ ਤੇ ਖੁਸ਼ਬੋਦਾਰ ਹੁੰਦੀ ਹੈ
–ਸੰਦਲੀ, ਵਿਸ਼ੇਸ਼ਣ : ੧. ਸੰਦਲ ਦਾ, ਸੰਦਲ ਦਾ ਬਣਿਆ ਹੋਇਆ, ਸੰਦਲ ਦੇ ਰੰਗ ਦਾ
–ਸੰਦਲੀ ਖੁਸ਼ਬੋਦਾਰ, ਪੁਲਿੰਗ : ਇਕ ਰੰਗ ਜੋ ਪਾਨਵਾਈ ਵਰਤਦੇ ਹਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1361, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-12-10-32-33, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First