ਸੰਗਤਰਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਗਤਰਾ (ਨਾਂ,ਪੁ) ਰਸਦਾਰ ਫਾੜੀਆਂ ਵਾਲਾ ਖਟਮਿਠਾ ਫਲ਼
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2030, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸੰਗਤਰਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਗਤਰਾ [ਨਾਂਪੁ] ਨਿੰਬੂ ਜਾਤੀ ਦੇ ਇੱਕ ਫਲ਼ ਦਾ ਨਾਮ , ਸੰਤਰਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2024, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸੰਗਤਰਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਗਤਰਾ. ਸੰ. सुरङ्ग—ਸੁਰੰਗ. ਅੰ. Orange. L. Citrus Aurantium. ਦੇਖੋ, ਨਾਰੰਗੀ, ਅਤੇ ਰੰਗਤਰਾ
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1973, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੰਗਤਰਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ
ਸੰਗਤਰਾ: ਸੰਗਤਰਾ ਰੂਟੇਸੀ ਕੁਲ ਦੀ ਸਿਟਰਸ ਪ੍ਰਜਾਤੀ ਦਾ ਫਲਦਾਰ ਰੁੱਖ ਹੈ। ਇਸ ਦਾ ਬਨਸਪਤੀ ਵਿਗਿਆਨਕ ਨਾਂ ਸਿਟਰਸ ਰੈਟੀਕੁਲੇਟਾ ਹੈ। ਅੰਗਰੇਜ਼ੀ ਵਿਚ ਆਰੇਂਜ ਫਲਾਂ ਵਿਚ ਸਿਟਰਸ ਪ੍ਰਜਾਤੀ ਦੇ ਕਈ ਫਲ ਆਉਂਦੇ ਹਨ, ਜਿਵੇਂ ਗਰੇਪ ਫਰੂਟ, ਲਾਈਮ, ਲੈਮਨ, ਸਿਟਰੋਨ ਆਦਿ। ਸੰਗਤਰਾ ਅੰਗਰੇਜ਼ੀ ਵਿਚ ਮੈਂਡਰਿਨ ਆਰੇਂਜ ਅਖਵਾਉਂਦਾ ਹੈ ਅਤੇ ਇਸ ਦੀਆਂ ਕੁਝ ਹੋਰ ਵਪਾਰਕ ਤੌਰ ਤੇ ਉਗਾਈਆਂ ਜਾਂਦੀਆਂ ਜਾਤੀਆਂ ਵਿਚੋਂ ਚਾਈਨਾ ਆਰੇਂਜ ਜਾਂ ਮਾਲਟਾ ਅਤੇ ਖੱਟਾ ਜ਼ਿਆਦਾ ਮਸ਼ਹੂਰ ਹਨ। ਸੰਗਤਰਾ ਛੋਟੇ ਕੱਦ ਦਾ ਰੁੱਖ ਹੁੰਦਾ ਹੈ ਜਿਸ ਦੀਆਂ ਟਾਹਣੀਆਂ ਪਤਲੀਆਂ ਅਤੇ ਇਸ ਦੇ ਪੱਤੇ ਨੇਜ਼ੇ ਵਰਗੇ ਹੁੰਦੇ ਹਨ। ਪੱਤਿਆਂ ਦਾ ਰੰਗ ਹਰਾ ਚਮਕੀਲਾ ਹੁੰਦਾ ਹੈ। ਪੱਕਿਆ ਹੋਇਆਂ ਫਲ ਦੋਹਾਂ ਸਿਰਿਆਂ ਤੋ ਨੱਪਿਆ ਹੋਇਆਂ ਹੁੰਦਾ ਹੈ, ਕਈ ਵਾਰੀ ਉਪਰਲਾ ਹਿੱਸਾ ਨਿੱਪਲ ਦੀ ਸ਼ਕਲ ਦਾ ਵੀ ਹੁੰਦਾ ਹੈ। ਫਲ ਦੇ ਰਸ ਵਿਚ 3.5% ਤੋਂ 4.5% ਤਕ ਐਸਿਡ ਦੀ ਮਾਤਰਾ ਹੁੰਦੀ ਹੈ।
ਕਿਸਮਾਂ – ਸੰਗਤਰੇ ਦੀ ਸਭ ਤੋਂ ਵੱਧ ਉਗਾਈ ਜਾਣ ਵਾਲੀ ਕਿਸਮ ਸਤਸੁਮਾ ਹੈ ਜੋ ਅਸਲ ਵਿਚ ਜਾਪਾਨੀ ਹੈ ਜਿਹੜੀ 1876 ਈ. ਵਿਚ ਅਮਰੀਕਾ ਵਿਚ ਲਿਆਂਦੀ ਗਈ। ਇਸ ਦੀ ਇਕ ਹੋਰ ਕਿਸਮ ਕਿੰਨੋ ਹੈ ਜੋ ਕੈਲਿਫੋਰਨੀਆ ਵਿਚ ਤਿਆਰ ਕੀਤੀ ਗਈ ਅਤੇ ਬਾਅਦ ਵਿਚ ਭਾਰਤ ਵਿਚ ਵੀ ਇਸ ਦੀ ਕਾਸ਼ਤ ਸ਼ੁਰੂ ਹੋਈ। ਭਾਰਤ ਵਿਚ ਸੰਗਤਰੇ ਦੀਆਂ ਕੁਝ ਮਸ਼ਹੂਰ ਕਿਸਮਾਂ ਨਾਗਪੁਰੀ, ਖਾਸ਼ੀ-ਕੁਰਗੀ ਅਤੇ ਦੇਸੀ ਹਨ।
ਜ਼ਮੀਨ ਅਤੇ ਪੌਣ ਪਾਣੀ – ਸੰਗਤਰਾ ਊਸ਼ਨ ਅਤੇ ਉਪ-ਊਸ਼ਨ ਖੰਡੀ ਦੇਸ਼ਾਂ ਵਿਚ ਬਹੁਤ ਹੁੰਦਾ ਹੈ। ਸਰਦੀਆਂ ਦੀ ਰੁੱਤ ਵਿਚ ਰੁੱਖ ਅਧ-ਸਿਥਲ ਹਾਲਤ ਵਿਚ ਹੁੰਦਾ ਹੈ। ਜੇਕਰ ਕੋਰਾ ਬਹੁਤ ਪਹਿਲਾਂ ਨਾ ਸ਼ੁਰੂ ਹੋਵੇ ਤਾਂ 1.1 ਤੋਂ 2.2° ਸੈਂ. ਦਾ ਘੱਟ ਤਾਪਮਾਨ ਵੀ ਇਸ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ। ਇਹ ਰੁੱਖ ਮਾਲਟੇ ਨਾਲੋਂ ਜ਼ਿਆਦਾ ਠੰਢਾ ਅਤੇ ਤਰ ਪੌਣ-ਪਾਣੀ ਸਹਿਣ ਕਰ ਲੈਂਦਾ ਹੈ। ਭਾਰਤ ਵਿਚ ਇਸ ਦੀ ਕਾਸ਼ਤ ਕੁਰਗ, ਨੀਲਗਿਰੀ, ਖਾਸ਼ੀ ਜੈਂਤੀਆਂ ਦੇ ਇਲਾਕਿਆਂ ਵਿਚ ਜ਼ਿਆਦਾ ਹੁੰਦੀ ਹੈ। ਭਾਰਤ ਵਿਚ ਇਸ ਦੀ ਕਾਸ਼ਤ ਨੀਮ ਪਹਾੜੀ ਇਲਾਕੇ ਜਿਵੇਂ ਰੋਪੜ, ਗੁਰਦਾਸਪੁਰ ਅਤੇ ਪਟਿਆਲੇ ਜ਼ਿਲ੍ਹੇ ਦੇ ਕੁਝ ਇਲਾਕੇ ਤਕ ਹੀ ਸੀਮਿਤ ਹੈ। ਸੰਗਤਰਾ ਜ਼ਮੀਨ ਦੀਆਂ ਕਈ ਕਿਸਮਾਂ ਵਿਚ ਹੋ ਸਕਦਾ ਹੈ ਜਿਵੇਂ ਰੇਤਲੀ ਤੋਂ ਭਾਰੀ ਮੈਰਾ ਜ਼ਮੀਨ ਪਰ ਚੰਗੀ ਕਾਸ਼ਤ ਲਈ ਦਰਮਿਆਨੀ ਅਤੇ ਹਲਕੀ ਮੈਰਾ ਜ਼ਮੀਨ ਦੀ ਲੋੜ ਹੁੰਦੀ ਹੈ। ਜ਼ਮੀਨ ਵਿਚ ਪਾਣੀ ਦਾ ਨਿਕਾਸ ਵੀ ਠੀਕ ਹੋਣਾ ਚਾਹੀਦਾ ਹੈ।
ਕਾਸ਼ਤ – ਬੂਟੇ ਆਮ ਤੌਰ ਤੇ ਕਲੀ-ਖਿੜਣ ਜਾਂ ਬਡਿੰਗ ਵਿਧੀ ਰਾਹੀਂ ਤਿਆਰ ਕੀਤੇ ਜਾਂਦੇ ਹਨ। ਚੰਗੀ ਤਰਾਂ ਤਿਆਰ ਕੀਤੀ ਜ਼ਮੀਨ ਵਿਚ ਬੀਜਾਂ ਨੂੰ ਬੀਜ ਦਿੱਤਾ ਜਾਂਦਾ ਹੈ। ਬਾਰਾਂ ਮਹੀਨਿਆਂ ਬਾਅਦ ਛੋਟੇ ਬੂਟੇ ਨਰਸਰੀ ਵਿਚ ਤਬਦੀਲ ਕਰ ਦਿੱਤੇ ਜਾਂਦੇ ਹਨ। 12 ਤੋਂ 16 ਮਹੀਨਿਆਂ ਬਾਅਦ ਬੂਟਿਆਂ ਨੂੰ ਜ਼ਮੀਨ ਦੀ ਸਤ੍ਹਾ ਤੋਂ 15 ਸੈਂ. ਮੀ. ਦੀ ਉਚਾਈ ਤੇ ਅੱਖ ਚੜਾਉਣੀ ਵਿਧੀ ਰਾਹੀਂ ਪਿਉਂਦ ਕਰ ਦਿੱਤਾ ਜਾਂਦਾ ਹੈ। ਪਿਉਂਦ ਕੀਤੇ ਬੂਟੇ ਇਕ ਸਾਲ ਜਾਂ ਦੋ ਸਾਲਾਂ ਬਾਅਦ ਖੇਤਾਂ ਵਿਚ ਲਾ ਦਿੱਤੇ ਜਾਂਦੇ ਹਨ। ਇਹ ਬੂਟੇ 4.5 ਤੋਂ 6.0 ਮੀ. ਦੀ ਵਿੱਥ ਤੇ ਲਾਏ ਜਾਂਦੇ ਹਨ। ਦੇਸੀ ਰੂੜੀ 20 ਤੋਂ 25 ਕਿ. ਗ੍ਰਾ. ਪ੍ਰਤਿ ਬੂਟੇ ਦੇ ਹਿਸਾਬ ਅਤੇ ਨਾਈਟ੍ਰੋਜਨ, ਪੋਟਾਸ਼, ਅਤੇ ਫਾੱਸਫ਼ੋਰਸ 0.09 ਕਿ. ਗ੍ਰਾ. ਪ੍ਰਤਿ ਤੱਤ ਦੇ ਹਿਸਾਬ ਨਾਲ ਬੂਟੇ ਲਾਉਣ ਵੇਲੇ ਪਾਈ ਜਾਂਦੀ ਹੈ। ਪੂਰੇ ਫਲ ਦੇਣ ਵਾਲੇ ਬੂਟੇ ਨੂੰ ਦੇਬੀ ਰੂੜੀ, 50 ਕਿ. ਗ੍ਰਾ. ਨਾਈਟ੍ਰੋਜਨ ਅਤੇ ਫ਼ਾੱਸਫ਼ੋਰਸ 0.45 ਕਿ. ਗ੍ਰਾ. ਅਤੇ ਪੋਟਾਸ਼ 0.90 ਕਿ. ਗ੍ਰਾ. ਪਾਉਣੀ ਚਾਹੀਦੀ ਹੈ। ਪੱਛਮੀ ਦੇਸ਼ਾਂ ਵਿਚ ਸੰਗਤਰੇ ਦੇ ਬਾਗ਼ਾਂ ਵਿਚ ਬੀਨਜ, ਟਮਾਟਰ ਅਤੇ ਕੱਦੂਆਂ ਦੀ ਕਾਸ਼ਤ ਕੀਤੀ ਜਾਂਦੀ ਹੈ ਇਸ ਨਾਲ ਜ਼ਮੀਨ ਦੇ ਤੱਤਾਂ ਦੀ ਮਾਤਰਾ ਠੀਕ ਰਹਿੰਦੀ ਹੈ ਅਤੇ ਜ਼ਮੀਨ ਹੜ੍ਹਨ ਤੋਂ ਵੀ ਬਚੀ ਰਹਿੰਦੀ ਹੈ। ਸੰਗਤਰੇ ਨੂੰ ਸਰਦੀਆਂ ਵਿਚ ਹਰ ਪੰਦਰਵਾੜੇ ਬਾਅਦ ਅਤੇ ਗਰਮੀਆਂ ਵਿਚ ਹਫ਼ਤੇ ਬਾਅਦ ਸਿੰਚਾਈ ਕੀਤੀ ਜਾਂਦੀ ਹੈ।
ਤੁੜਾਈ – ਸੰਗਤਰਾ ਚੌਥੇ ਸਾਲ ਫਲ ਦੇਣ ਲਗ ਜਾਂਦਾ ਹੈ। ਫ਼ਸਲ ਨਵੰਬਰ ਤੋਂ ਫ਼ਰਵਰੀ ਤਕ ਤੋੜੀ ਜਾਂਦੀ ਹੈ। ਫ਼ਲ ਚੰਗੀ ਤਰਾਂ ਪੱਕਣ ਉਪਰੰਤ ਹੀ ਤੋੜਨੇ ਚਾਹੀਦੇ ਹਨ। ਅਮਰੀਕਾ ਵਿ ਫ਼ਸਲ ਤੋੜਣ ਸਬੰਧੀ ਕਾਨੂੰਨ ਅਨੁਸਾਰ ਜਦ ਘੁਲਣਸ਼ੀਲ ਲੂਣ ਅਤੇ ਐਸਿਡ ਦੀ ਅਨੁਪਾਤ 8.1 ਹੋਵੇ ਤਾਂ ਹੀ ਵੇਚਣ ਯੋਗ ਹੁੰਦੇ ਹਨ।
ਫ਼ਸਲ ਦੇ ਕੀੜੇ ਅਤੇ ਰੋਕਥਾਮ – ਸੰਗਤਰੇ ਨੂੰ ਸਕੇਲ ਸਿਟਰਸ ਸਿਲਾ, ਲੈਮਨ, ਬਟਰਫਲਾਈ ਬਹੁਤ ਨੁਕਸਾਨ ਪਹੁੰਚਾਉਂਦੇ ਹਨ। ਕੈਲਿਫੋਰਨੀਆ ਵਿਚ ਸਕੇਲ ਦੀਆਂ ਪੰਜ ਕਿਸਮਾਂ ਅਤੇ ਮੀਲੀ ਬਗ ਵੀ ਕਾਫ਼ੀ ਨੁਕਸਾਨ ਕਰਦੀ ਹੈ। ਫਰੂਟ ਫਲਾਈ ਵੀ ਫਲ ਦੇ ਰਸ ਦਾ ਕਾਫ਼ੀ ਹਿੱਸਾ ਖ਼ਰਾਬ ਕਰ ਸਕਦੀ ਹੈ। ਇਨ੍ਹਾਂ ਦੇ ਬਚਾਉ ਲਈ 0.06% ਨਿਕੋਟੀਨ ਸਲਫੇਟ ਜਾਂ 0.025% ਡੀ. ਡੀ. ਟੀ. ਦੀ ਸਪਰੇਅ ਕੀਤੀ ਜਾਂਦੀ ਹੈ।
ਬੀਮਾਰੀਆਂ ਅਤੇ ਰੋਕਥਾਮ – ਸੰਗਤਰੇ ਦੀ ਫ਼ਸਲ ਨੂੰ ਉੱਲੀ ਰੋਗ ਅਤੇ ਵਾਇਰਸ ਰੋਗ ਆਮ ਤੌਰ ਤੇ ਲਗਦੇ ਹਨ। ਸਭ ਤੋਂ ਖ਼ਤਰਨਾਕ ਫੁਟ-ਰਾਟ ਬੀਮਾਰੀ ਹੈ। ਕਾਪਰ ਤੱਤ ਵਾਲੇ ਮਿਸ਼ਰਣ ਸਪਰੇਅ ਕਰਨ ਨਾਲ ਇਹ ਬੀਮਾਰੀ ਘੱਟ ਜਾਂਦੀ ਹੈ। ਸਟੋਰੇਜ ਵਿਚ ਵੀ ਉੱਲੀ ਰੋਗ ਕਾਫ਼ੀ ਨੁਕਸਾਨ ਕਰਦੇ ਹਨ। ਇਨ੍ਹਾਂ ਬੀਮਾਰੀਆ ਦੀ ਰੋਕਥਾਮ ਲਈ ਬੋਰਡੋ ਮਿਸ਼ਰਣ ਦਾ ਸਪਰੇਅ ਕਾਫ਼ੀ ਲਾਹੇਵੰਦ ਹੁੰਦਾ ਹੈ। ਹ. ਪੁ. – ਐਨ. ਬ੍ਰਿ. 16:1021
ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1546, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-25, ਹਵਾਲੇ/ਟਿੱਪਣੀਆਂ: no
ਸੰਗਤਰਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੰਗਤਰਾ, ਪੁਲਿੰਗ : ਖੱਟੇ ਨੂੰ ਮਿੱਠੇ ਦੀ ਪਿਉਂਦ ਲਾ ਕੇ ਜੋ ਫਲ ਉਗਾਇਆ ਜਾਂਦਾ ਹੈ, ਖੱਟ ਮਿੱਠੇ ਰਸ ਵਾਲਾ ਇੱਕ ਪ੍ਰਸਿੱਧ ਫਲ ਤੇ ਉਸ ਦਾ ਬੂਟਾ, ਸੰਤਰਾ, ਨਰੰਗੀ, ਨਰੰਜੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 657, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-05-03-50-58, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First