ਸ੍ਰਵਣ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸ੍ਰਵਣ. ਸੰ. ਸ਼੍ਰਵਣ. ਸੰਗ੍ਯਾ—ਕੰਨ. “ਸ੍ਰਵਣ ਸੋਏ ਸੁਣਿ ਨਿੰਦ.” (ਗਉ ਮ: ੫) ੨ ਸੁਣਨਾ “ਕਰਯੋ ਸ੍ਰਵਣ ਤਿਸ ਮਨਨ ਕਰੀਜੈ.” (ਗੁਪ੍ਰਸੂ) ੩ ਬਾਬਾ ਬੁੱਢਾ ਜੀ ਦਾ ਪੋਤਾ ਭਾਈ ਸ੍ਰਵਣ। ੪ ਅੰਧਕ ਰਿਖੀ ਦਾ ਪੁਤ੍ਰ “ਸਿੰਧੁ”, ਜਿਸ ਨੂੰ ਰਾਜਾ ਦਸ਼ਰਥ ਨੇ ਅੰਧੇਰੇ ਵਿੱਚ ਜੰਗਲੀ ਜੀਵ ਸਮਝਕੇ ਮਾਰਿਆ ਸੀ. “ਤਿਸ ਕੋ ਪੁਤ੍ਰ ਨਾਮ ਕਹਿਂ ਸ੍ਰਵਣ। ਸ੍ਰਵਣ ਸੁਨ੍ਯੋ ਜਸ ਜਿਹ ਸਮ ਸ੍ਰਵਣ॥” (ਗੁਪ੍ਰਸੂ) ਭਾਈ ਭਾਨੇ ਦਾ ਪੁਤ੍ਰ ਸ੍ਰਵਣ, ਜਿਸ ਦਾ ਜਸ ਕੰਨੀ ਸੁਣਿਆ ਗਿਆ ਹੈ ਸ੍ਰਵਣ ਰਿਖੀ (ਸਿੰਧੁ) ਜੇਹਾ। ੫ स्रवण. ਚੁਇਣਾ. ਟਪਕਣਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7951, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸ੍ਰਵਣ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਸ੍ਰਵਣ ਸੰਸਕ੍ਰਿਤ ਸ਼ਰੑਵਣ:। ਪ੍ਰਾਕ੍ਰਿਤ ਸਵਣ। ਕੰਨ ; ਇਕ ਵਿਸ਼ੇਸ਼ ਨਛੱਤਰ ; ਸੁਣਨਾ- ਗੁਣ ਰਮਣ ਸ੍ਰਵਣ ਅਪਾਰ ਮਹਿਮਾ ਫਿਰਿ ਨ ਹੋਤ ਬਿਓਗੁ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 7877, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First