ਸੋਮਾ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Somma (ਸਅਉਮਅ) ਸੋਮਾ: ਇਹ ਨਾਂ ਮੋਨਟ ਸੋਮਾ ਤੋਂ ਲਿਆ ਗਿਆ ਹੈ ਜੋ ਵਿਸੁਵਅਸ (Vesuvius) ਦੇ ਜਵਾਲਾਮੁਖੀ ਮੋਘੇ ਦੀ ਦੀਵਾਰ ਨਾਲ ਸੰਬੰਧਿਤ ਹੈ। ਉਹ ਇਕ ਹੁਣ ਦੇ ਮੋਘੇ ਦੇ ਦੁਆਲੇ ਅਰਕ (arc) ਬਣਾਉਂਦਾ ਹੈ। ਇਸ ਸ਼ਬਦ ਦਾ ਪ੍ਰਯੋਗ ਅਜਿਹੇ ਹੋਰ ਥਾਂ ਸਥਿਤ ਜਵਾਲਾਮੁਖੀਆਂ ਲਈ ਵਰਤਿਆ ਜਾਂਦਾ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 24148, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਸੋਮਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੋਮਾ [ਨਾਂਇ] ਸ੍ਰੋਤ, ਸਾਧਨ, ਵਸੀਲਾ; ਚਸ਼ਮਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 24127, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸੋਮਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੋਮਾ. ਸੰਗ੍ਯਾ—ਚਸ਼ਮਾ. ਪਾਣੀ ਦਾ ਸੋਤ। ੨ ਸ਼੍ਰੀਗੁਰੂ ਅਰਜਨ ਸਾਹਿਬ ਜੀ ਦਾ ਸਿਦਕੀ ਸਿੱਖ ਭਾਈ ਸੋਮਾ. ਇਹ ਸੱਜਣ ਝੰਗ ਦੇ ਇਲਾਕੇ ਦਾ ਵਸਨੀਕ ਸੀ. ਅਮ੍ਰਿਤਸਰ ਬਣਨ ਵੇਲੇ ਤਾਲ ਦੀ ਸੇਵਾ ਕਰਦਾ ਹੋਇਆ ਇੱਕ ਦਿਨ ਭਾਈ ਸੋਮਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਹਜੂਰ ਬੈਠਾ ਹੋਇਆ ਸੀ. ਇੱਕ ਫਕੀਰ ਨੇ ਗੁਰੂ ਸਾਹਿਬ ਤੋਂ ਕੁਝ ਮੰਗਿਆ, ਉਸ ਸਮੇਂ ਗੁਰੂ ਸਾਹਿਬ ਦੇ ਅੱਗੇ ਭੇਟਾ ਪੂਜਾ ਦਾ ਕੁਝ ਧਨ ਨਹੀਂ ਸੀ. ਸਤਿਗੁਰੂ ਨੇ ਪੁੱਛਿਆ ਕਿ ਕਿਸੇ ਸਿੱਖ ਪਾਸ ਕੁਝ ਹੈ? ਭਾਈ ਸੋਮੇ ਪਾਸ ਦੋ ਪੈਸੇ ਸਨ, ਜੋ ਉਸ ਨੇ ਪੇਸ਼ ਕੀਤੇ, ਅਰ ਫਕੀਰ ਨੂੰ ਦਿੱਤੇ ਗਏ. ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਫਰਮਾਇਆ ਕਿ ਸੋਮਾ ਸਾਡਾ ਸ਼ਾਹ ਹੈ. ਉਸ ਵੇਲੇ ਤੋਂ ਭਾਈ ਸੋਮੇ ਦੀ ਸ਼ਾਹ ਪਦਵੀ ਹੋਈ ਅਰ ਗੁਰੂ ਸਾਹਿਬ ਦੇ ਵਰਦਾਨ ਕਰਕੇ ਵਪਾਰ ਕਾਰ ਵਿੱਚ ਬਹੁਤ ਵਾਧਾ ਹੋਇਆ. ਭਾਈ ਸੋਮੇ ਦੀ ਵੰਸ਼ ਦੇ ਲੋਕ ਹੁਣ ਸਾਹੀ ਵਾਲ, ਡੇਰਾ ਇਸਮਾਈਲ ਖ਼ਾਨ, ਭੱਖਰ, ਬੰਨੂ ਅਤੇ ਮੀਆਂਵਾਲੀ ਆਦਿ ਥਾਵਾਂ ਵਿੱਚ ਵਸਦੇ ਹਨ, ਜਿਨ੍ਹਾਂ ਵਿੱਚੋਂ ਬਹੁਤ ਸਹਿਜਧਾਰੀ ਅਤੇ ਕੁਝ ਸਿੰਘ ਹਨ. ਸਭ ਦੇ ਨਾਉਂ ਪਿੱਛੇ ਸ਼ਾਹ ਪਦਵੀ ਹੁੰਦੀ ਹੈ. ਜੈਸੇ— ਅਰਜਨ ਸ਼ਾਹ ਸਿੰਘ, ਕਰਮਚੰਦ ਸ਼ਾਹ ਆਦਿ। ੩ ਸੰ. ਸੋਮਲਤਾ. ਦੇਖੋ, ਸੋਮ ੧। ੪ ਇੱਕ ਅਪਸਰਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 24009, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੋਮਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੋਮਾ, ਪੁਲਿੰਗ : ਚਸ਼ਮਾ, ਪਾਣੀ ਦਾ ਸੋਤ, ਮੰਬਾ, ਸੁੰਬ
–ਸੋਮੇ ਵਾਲਾ ਖੂਹ, ਪੁਲਿੰਗ : ਜਿਸ ਖੂਹ ਵਿੱਚ ਪਾਣੀ ਜ਼ਿਆਦਾ ਲੈਣ ਨੂੰ ਨਾਲ ਲਵਾਈ ਹੋਵੇ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 7453, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-26-05-04-59, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First