ਸੋਏ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੋਏ (ਨਾਂ,ਪੁ) ਦਵਾਈ ਸਬਜ਼ੀ ਅਤੇ ਚਾਰੇ ਵਜੋਂ ਵਰਤੀ ਜਾਂਦੀ ਇੱਕ ਬੂਟੀ; ਕੌੜੀ ਸੌਂਫ਼
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5074, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸੋਏ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੋਏ [ਨਾਂਪੁ, ਬਵ] ਇੱਕ ਬੂਟੀ ਜੋ ਦਵਾਈ ਅਤੇ ਚਾਰੇ ਲਈ ਵਰਤੀ ਜਾਂਦੀ ਹੈ; ਕੌੜੀ ਸੋਂਫ਼
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5072, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸੋਏ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਸੋਏ ਸੁਤੇ ਪਏ ਹਨ (ਭਾਵ ਮਗਨ ਹਨ)- ਸ੍ਰਵਣ ਸੋਏ ਸੁਣਿ ਨਿੰਦ ਵੀਚਾਰ ; ਸੌਂ ਗਏ (ਭਾਵ ਟਿਕ ਗਏ)- ਮਨੁ ਤਨੁ ਬੁਧਿ ਅਰਪੀ ਠਾਕੁਰ ਕਉ ਤਬ ਹਮ ਸਹਜਿ ਸੋਏ ; ਸੁਤਿਆਂ- ਉਠਿ ਇਸਨਾਨੁ ਕਰਹੁ ਪਰਭਾਤੇ ਸੋਏ ਹਰਿ ਆਰਾਧੇ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4908, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਸੋਏ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ
ਸੋਏ : ਸੋਏ ਜਾਂ ਸੋਆ ਅੰਬੈਲੀਫ਼ਰੀ ਕੁਲ ਦਾ ਇਕ ਛੋਟਾ ਪੌਦਾ ਹੈ ਜਿਸਦਾ ਬਨਸਪਤੀ ਵਿਗਿਆਨਕ ਨਾਂ ਐਨੇਥਮ ਗ੍ਰਵੀਓਲੈਨਜ਼ ਜਾਂ ਪਿਊਸੀਡੇਨਮ ਗ੍ਰਵੀਓਲੈਨਜ਼ ਹੈ। ਇਹ ਪੌਦਾ ਜਰਾ ਸਖ਼ਤ ਕਿਸਮ ਦਾ ਹੁੰਦਾ ਹੈ। ਦੱਖਣ-ਪੂਰਬੀ ਯੂਰਪ ਨੂੰ ਸੋਇਆਂ ਦਾ ਜਮਾਂਦਰੂ ਘਰ ਮੰਨਿਆ ਜਾਂਦਾ ਹੈ।
ਇਹ ਪੌਦੇ ਵਪਾਰਕ ਤੌਰ ਤੇ ਜਰਮਨੀ, ਹਾਲੈਂਡ ਅਤੇ ਇੰਗਲੈਂਡ ਵਿਚ ਉਗਾਏ ਜਾਂਦੇ ਹਨ। ਇਸ ਦਾ ਪੌਦਾ ਲਗਭਗ 0.6 ਤੋਂ 1 ਮੀ. ਤਕ ਉੱਚਾ ਹੋ ਜਾਂਦਾ ਹੈ। ਪੱਤੇ ਬਹੁਤ ਜ਼ਿਆਦਾ ਕੱਟੇ ਹੋਏ ਤੇ ਧਾਗੇ ਵਰਗੇ ਹੁੰਦੇ ਹਨ। ਸੋਏ ਦਾ ਤਣਾ ਬਹੁਤ ਪਧਰਾ ਹੁੰਦਾ ਹੈ ਤੇ ਫੁੱਲ ਪੀਲੇ ਰੰਗ ਦੇ ਪਰ ਛੋਟੇ ਛੋਟੇ ਹੁੰਦੇ ਹਨ।
ਇਸ ਪੌਦੇ ਨੂੰ ਡਿਲ ਦਾ ਨਾਂ ਵੀ ਦਿਤਾ ਗਿਆ ਹੈ। ਭਾਵੇਂ ਇਹ ਸੀਤ ਊਸ਼ਣ ਖੰਡੀ ਪੌਣ ਪਾਣੀ ਚੰਗੀ ਤਰ੍ਹਾਂ ਸਹਾਰ ਸਕਦਾ ਹੈ ਪਰ ਫਿਰ ਵੀ ਇਸ ਦੀ ਕਾਸ਼ਤ ਉੱਤਰੀ ਭਾਰਤ ਵਿਚ ਸਰਦੀ ਦੀ ਰੁਤੇ ਕੀਤੀ ਜਾਂਦੀ ਹੈ। ਇਹ ਫ਼ਸਲ ਜ਼ਰਖੇਜ਼ ਮਲੜ੍ਹ ਭੋਂ ਵਿਚ ਚੰਗੀ ਤਰ੍ਹਾਂ ਵੱਧ ਜਾਂਦੀ ਹੈ। ਨਰਸਰੀ ਤੋਂ ਪੈਦਾ ਕੀਤੇ ਪੌਦਿਆਂ ਨਾਲੋਂ ਬੀਜ ਦਾ ਛੱਟਾ ਦੇ ਕੇ ਬੀਜੇ ਹੋਏ ਪੌਦੇ ਜ਼ਿਆਦਾ ਚੰਗੇ ਹੁੰਦੇ ਹਨ। ਠੰਢੀਆਂ ਥਾਵਾਂ ਤੇ ਬੀਜ ਬਸੰਤ ਰੁੱਤ ਵਿਚ ਬੀਜੇ ਜਾਂਦੇ ਹਨ ਅਤੇ ਫ਼ਸਲ ਪਤਝੜ ਦੀ ਰੁੱਤ ਤਕ ਪੱਕ ਜਾਂਦੀ ਹੈ। ਮੈਦਾਨਾਂ ਵਿਚ ਫ਼ਸਲ ਸਤੰਬਰ ਵਿਚ ਬੀਜੀ ਜਾਂਦੀ ਹੈ ਅਤੇ ਅਪ੍ਰੈਲ ਵਿਚ ਕੱਟ ਲਈ ਜਾਂਦੀ ਹੈ। ਬੀਜਾਂ ਨੂੰ ਕਤਾਰਾਂ ਵਿਚ 0.3 ਮੀ. ਤੋਂ 0.6 ਮੀ. ਦੀ ਵਿੱਥ ਤੇ ਤੇ ਬੀਜਿਆ ਜਾਂਦਾ ਹੈ। ਪੌਦਿਆਂ ਵਿਚਲਾ ਫਾਸਲਾ 15 ਤੋਂ 45 ਸੈਂ. ਮੀ. ਰੱਖਿਆ ਜਾਂਦਾ ਹੈ।
ਇਸ ਪੌਦੇ ਦੇ ਬੀਜਾਂ ਵਿਚ 2.5 ਤੋਂ 3.5 ਪ੍ਰਤਿਸ਼ਤ ਡਿਲ ਤੇਲ ਨਿਕਲਦਾ ਹੈ ਜਿਸ ਵਿਚ 50 ਤੋਂ 62 ਪ੍ਰਤਿਸ਼ਤ ਕਾਰਵੋਨ ਹੁੰਦਾ ਹੈ। ਇਕ ਹੈਕਟੇਅਰ ਵਿਚੋਂ 1000 ਪੌਂਡ ਬੀਜ ਪੈਦਾ ਹੋ ਸਕਦੇ ਹਨ। ਜੰਮੂ ਕਸ਼ਮੀਰ ਵਿਚ ਕੀਤੇ ਗਏ ਤਜ਼ਰਬਿਆਂ ਤੋਂ ਪਤਾ ਲੱਗਦਾ ਹੈ ਕਿ ਇਹ ਫ਼ਸਲ ਹੁਣ ਕਸ਼ਮੀਰ ਵਿਚ ਚੰਗੀ ਤਰ੍ਹਾਂ ਉਗਾਈ ਜਾ ਸਕਦੀ ਹੈ। ਇਸ ਦੀ ਕਾਸ਼ਤ ਹੁਣ ਦਵਾਈ ਵਾਲੇ ਫਾਰਮਾ ਵਿਚ ਵੀ ਵੱਡੇ ਪੈਮਾਨੇ ਤੇ ਸ਼ੁਰੂ ਕੀਤੀ ਗਈ ਹੈ।
ਅਮਰੀਕਾ ਵਿਚ ਸੋਇਆਂ ਦੀ ਵਰਤੋਂ ਅਚਾਰਾਂ ਵਿਚ ਖ਼ੁਸ਼ਬੂ ਪੈਦਾ ਕਰਨ ਲਈ ਕੀਤੀ ਜਾਂਦੀ ਹੈ। ਫਰਾਂਸ, ਭਾਰਤ ਅਤੇ ਹੋਰ ਦੇਸ਼ਾਂ ਵਿਚ ਸੋਇਆਂ ਨੂੰ ਸ਼ੋਰਬੇ, ਚਟਣੀਆਂ ਅਤੇ ਕੋਰਮੇ ਆਦਿ ਵਿਚ ਵਰਤਿਆ ਜਾਂਦਾ ਹੈ। ਪੱਤਿਆਂ ਦੀ ਵਰਤੋਂ ਭੋਜਨ ਨੂੰ ਸੁਆਦੀ ਅਤੇ ਖ਼ੁਸ਼ਬੂਦਾਰ ਬਨਾਉਣ ਲਈ ਵੀ ਕੀਤੀ ਜਾਂਦੀ ਹੈ।
ਸੋਇਆਂ ਦੇ ਪੱਤਿਆਂ ਦੀ ਵਰਤੋਂ ਦਵਾਈਆਂ ਵਿਚ ਵੀ ਕੀਤੀ ਜਾਂਦੀ ਹੈ। ਸੋਏ ਦਾ ਫਲ ਬੈ-ਵਾਦੀ ਨੂੰ ਦੂਰ ਕਰਨ ਲਈ ਅਤੇ ਪਾਚਨ ਸ਼ਕਤੀ ਵਿਚ ਵਾਧਾ ਕਰਨ ਲਈ ਵਰਤਿਆ ਜਾਂਦਾ ਹੈ। ਇਸ ਦੀਆਂ ਜੜ੍ਹਾਂ ਵਿਚ 9.5% (𝜶-𝜷 pinene) ਤੇਲ ਹੁੰਦਾ ਹੈ। ਸੋਏ ਦੀ ਫਲ ਤੋਂ ਇਕ ਸਹਿ-ਉਪਜ ਡਿਲ-ਵਾਟਰ ਬਣਾਇਆ ਜਾਂਦਾ ਹੈ।
ਹ. ਪੁ.––ਚੋ. ਇ. ਡ. ਇੰ. 692: ਗ. ਇੰ. ਮੈ. ਪ. 19.
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3911, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-20, ਹਵਾਲੇ/ਟਿੱਪਣੀਆਂ: no
ਸੋਏ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਸੋਏ : ਇਕ ਔਸ਼ਧੀਜਨਕ ਪੌਦਾ ਹੈ ਜਿਸ ਦੀ ਵਰਤੋਂ ਭੋਜਨ ਨੂੰ ਸੁਆਦੀ ਤੇ ਖੁਸ਼ਬੂਦਾਰ ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਪੌਦੇ ਨੂੰ ਤਿਲ ਵੀ ਆਖਿਆ ਜਾਂਦਾ ਹੈ। ਇਸ ਦੀ ਕਾਸ਼ਤ ਉੱਤਰੀ ਭਾਰਤ ਵਿਚ ਸਰਦੀ ਦੀ ਰੁੱਤ ਵਿਚ ਕੀਤੀ ਜਾਂਦੀ ਹੈ। ਇਸ ਦੀ ਫ਼ਸਲ ਮਲੜ੍ਹ ਭੌਂ ਵਿਚ ਚੰਗੀ ਹੁੰਦੀ ਹੈ। ਠੰਢੀਆਂ ਥਾਂਵਾਂ ਤੇ ਬੀਜ ਬਸੰਤ ਰੁੱਤ ਵਿਚ ਬੀਜੇ ਜਾਂਦੇ ਹਨ ਅਤੇ ਫ਼ਸਲ ਪੱਤਝੜ ਦੀ ਰੁੱਤ ਤਕ ਪਕ ਜਾਂਦੀ ਹੈ। ਮੈਦਾਨਾਂ ਵਿਚ ਫ਼ਸਲ ਸਤੰਬਰ ਵਿਚ ਬੀਜੀ ਜਾਂਦੀ ਹੈ ਅਤੇ ਅਪ੍ਰੈਲ ਵਿਚ ਕਟੀ ਜਾਂਦੀ ਹੈ।
ਇਸ ਪੌਦੇ ਦੇ ਬੀਜਾਂ ਵਿਚੋਂ 2.5 ਤੋਂ 3.5 % ਤਿਲ ਤੇਲ ਨਿਕਲਦਾ ਹੈ ਜਿਸ ਵਿਚ 50 ਤੋਂ 62 % ਕਾਰਵੈਨ ਹੁੰਦਾ ਹੈ । ਸੋਇਆ ਨੂੰ ਸ਼ੋਰਬੇ, ਚਟਣੀਆਂ ਅਤੇ ਕੋਰਮੇ ਆਦਿ ਵਿਚ ਵਰਤਿਆ ਜਾਂਦਾ ਹੈ। ਸੋਇਆਂ ਦੇ ਪੱਤਿਆਂ ਦੀ ਵਰਤੋਂ ਦਵਾਈਆਂ ਬਣਾਉਣ ਵਿਚ ਵੀ ਕੀਤੀ ਜਾਂਦੀ ਹੈ। ਸੋਏ ਦਾ ਫ਼ਲ ਬਾਈ-ਬਾਦੀ ਨੂੰ ਦੂਰ ਕਰਨ ਲਈ ਅਤੇ ਪਾਚਨ ਸ਼ਕਤੀ ਵਿਚ ਵਾਧਾ ਕਰਨ ਲਈ ਵਰਤਿਆ ਜਾਂਦਾ ਹੈ ਅਤੇ ਇਸ ਤੋਂ ਇਕ ਸਹਿ-ਉਪਜ ਤਿਲ-ਵਾਟਰ ਬਣਾਇਆ ਜਾਂਦਾ ਹੈ। ਇਸ ਦੀਆਂ ਜੜ੍ਹਾਂ ਵਿਚ 95% ਤੇਲ ਹੁੰਦਾ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3470, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-04-12-46-41, ਹਵਾਲੇ/ਟਿੱਪਣੀਆਂ: ਹ. ਪੁ. –ਗ. ਇੰ. ਮੈ. ਪ. 4: 19, ਪੰ. ਵਿ. ਕੋ.
ਸੋਏ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੋਏ, ਪੁਲਿੰਗ : ਇੱਕ ਬੂਟੀ ਜੋ ਦਵਾਈ ਸਬਜ਼ੀ ਅਤੇ ਚਾਰੇ ਦੇ ਤੌਰ ਵਰਤੀ ਜਾਂਦੀ ਹੈ, ਕੌੜੀ ਸ਼ੌਂਫ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1705, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-23-11-18-11, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First