ਸੂਤਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੂਤਰ 1 [ਨਾਂਪੁ] ਵੇਖੋ ਸੂਤ 2 [ਨਾਂਪੁ] ਜ਼ਬਾਨੀ ਯਾਦ ਕਰਨ ਲਈ ਸਿਧਾਂਤ ਨੂੰ ਥੋੜ੍ਹੇ ਸ਼ਬਦਾਂ ਵਿੱਚ ਨਿਸ਼ਚਿਤ ਕਰਨ ਦਾ ਭਾਵ, ਫ਼ਾਰਮੂਲਾ 3 [ਨਾਂਪੁ] ਇੰਚ ਦਾ ਅਠਵਾਂ ਹਿੱਸਾ 4 [ਨਾਂਪੁ] ਵਸੀਲਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17999, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸੂਤਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੂਤਰ. ਦੇਖੋ, ਸੂਤ੍ਰ। ੨ ਸੰ. सूत्तर. ਵਿ—ਬਹੁਤ ਵਧੀਆ, ਅਤ੍ਯੰਤ ਸ਼੍ਰੇºਠ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17969, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੂਤਰ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ
ਸੂਤਰ : ‘ਸੂਤਰ’ ਸ਼ਬਦ ਦਾ ਸਾਧਾਰਨ ਅਰਥ ਤਾਂ ਸੂਤ ਹੀ ਹੁੰਦਾ ਹੈ ਪਰ ਧਾਰਮਿਕ ਸਾਹਿਤ ਵਿਚ ਇਸਦੇ ਅਰਥ ਵੱਖ ਰੂਪ ਵਿਚ ਮਿਲਦੇ ਹਨ। ਸੰਸਕ੍ਰਿਤ ਭਾਸ਼ਾ ਵਿਚ ਇਸਦੇ ਇਕ ਅਰਥ ‘ਥੋੜੇ ਸ਼ਬਦਾਂ ਵਿਚ ਕਿਹਾ ਹੋਇਆ ਉਹ ਪਦ ਜਾਂ ਬਚਨ, ਜਿਸਦੇ ਅਰਥ ਗੂੜ੍ਹੇ ਹੋਣ’ ਤੋਂ ਲਏ ਜਾਂਦੇ ਹਨ।
ਪਾਣਿਨੀ ਨੇ ਆਪਣੇ ਗ੍ਰੰਥ ‘ਅਸ਼ਟਾਧਿਆਈ’ (ਰਚਨਾ ਕਾਲ ਲਗਭਗ 350 ਤੋਂ 250 ਈ. ਪੂ.) ਵਿਚ ਸੂਤਰਾਂ ਦੀ ਹੀ ਵਰਤੋਂ ਕੀਤੀ ਸੀ। ਇਹ ਸੂਤਰ ਕਾਫ਼ੀ ਔਖੇ ਹਨ। ਪਾਣਿਨੀ ਦੇ ਸੂਤਰਾਂ ਉਪਰ ਬਾਅਦ ਵਿਚ ਵਿਦਵਾਨਾਂ ਨੇ ਮਹਾਂ-ਭਾਸ਼ ਵੀ ਲਿਖੇ।
ਵੇਦਾਂਗ ਸਾਹਿਤ ਅਰਥਾਤ ਸਿਖਿਆ, ਕਲਪ ਸੂਤਰ, ਵਿਆਕਰਣ, ਨਿਰੁਕਤ, ਛੰਡ ਅਤੇ ਜੋਤਿਸ਼ (ਵੇਦਾਂ ਦੇ ਛੇ ਅੰਗ) ਦੀ ਰਚਨਾ ਵੀ ਸੂਤਰਾਂ ਵਿਚ ਹੋਈ ਹੈ।
ਸੂਤਰ, ਵਾਸਤਵ ਵਿਚ, ਵੇਦਾਂ ਵਿਚ ਦੱਸੇ ਹੋਏ ਯੱਗਾਂ ਦੀ ਕਾਰਜ-ਵਿਧੀ ਨੂੰ ਸੰਖੇਪ ਢੰਗ ਨਾਲ ਦਰਸਾਉਣ ਹਿਤ ਹੋਂਦ ਵਿਚ ਆਏ ਸਨ। ਕੁਝ ਮੁੱਖ ਸੂਤਰਾਂ ਦਾ ਹਵਾਲਾ ਇਸ ਪ੍ਰਕਾਰ ਦਿੱਤਾ ਜਾ ਸਕਦਾ ਹੈ :––
1. ਸ਼ਰੋਤ ਸੂਤਰ––ਇਨ੍ਹਾਂ ਸੂਤਰਾਂ ਵਿਚ ਵੇਦਾਂ ਵਿਚ ਦੱਸੇ ਯੱਗਾਂ ਦਾ ਠੀਕ ਕ੍ਰਮ ਅਤੇ ਸਿਲਸਿਲੇਵਾਰ ਵਰਣਨ ਕੀਤਾ ਗਿਆ ਹੈ।
2. ਗ੍ਰਹਿ ਸੂਤਰ––ਇਨ੍ਹਾਂ ਸੂਤਰਾਂ ਵਿਚ ਘਰ ਵਿਚ ਹੋਣ ਵਾਲੇ ਯੱਗਾਂ ਦੀ ਵਿਧੀ ਦਾ ਵਰਣਨ ਕੀਤਾ ਗਿਆ ਹੈ।
3. ਰਿਗਵੇਦ ਦੇ ਸ਼ਰੋਤ ਸੂਤਰ––ਇਹ ਵਿਸ਼ੇਸ਼ ਕਿਸਮ ਦੇ ਸੂਤਰ ਹਨ ਕਿਉਂਕਿ ਇਨ੍ਹਾਂ ਸੂਤਰਾਂ ਵਿਚ ਵਧੇਰੇ ਕਰਕੇ ਰਾਜਿਆਂ ਦੁਆਰਾ ਕੀਤੇ ਜਾਣ ਵਾਲੇ ਯੱਗਾਂ ਦਾ ਵਰਣਨ ਮਿਲਦਾ ਹੈ।
4. ਸਾਮਦੇਵ ਦੇ ਸ਼ਰੋਤ ਸੂਤਰ––ਇਸ ਵੇਦ ਦੇ ਤਿੰਨ ਸ਼ਰੋਤ ਸੂਤਰ ਹਨ। ਇਨ੍ਹਾਂ ਵਿੱਚੋਂ ਸਭ ਤੋਂ ਪੁਰਾਣਾ ‘ਆਰਸੇ ਕਲਪ’ ਸੂਤਰ ਹੈ।
ਚਾਰਾਂ ਹੀ ਵੇਦਾਂ ਦੇ ਵੱਖ-ਵੱਖ ਗ੍ਰਹਿ ਸੂਤਰ ਹਨ ਅਤੇ ਇਨ੍ਹਾਂ ਸੂਤਰਾਂ ਤੋਂ ਭਾਰਤ ਦੀਆਂ ਜਾਤੀਆਂ ਦੇ ਰਸਮ ਰਿਵਾਜ ਅਤੇ ਵਿਆਹ ਆਦਿ ਦੇ ਢੰਗਾਂ ਦਾ ਪੂਰਾ ਵਰਣਨ ਮਿਲਦਾ ਹੈ।
ਲੇਖਕ : ਕ੍ਰਿਸ਼ਨ ਦੱਤ ਸ਼ਾਸਤਰੀ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 14688, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-07, ਹਵਾਲੇ/ਟਿੱਪਣੀਆਂ: no
ਸੂਤਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੂਤਰ, ਪੁਲਿੰਗ : ੧. ਰੂੰ ਨੂੰ ਪਿੰਜ ਕੇ ਉਸ ਦਾ ਕੱਤ ਕੇ ਬਣਾਇਆ ਧਾਗਾ ਜਿਸ ਦਾ ਕਪੜਾ ਲੱਤਾ ਬਣਦਾ ਹੈ;੨. ਤਰਖਾਣਾਂ ਦੀ ਰੰਗਦਾਰ ਗਿੱਲੀ ਡੋਰੀ ਜਿਸ ਨਾਲ ਨਿਸ਼ਾਨ ਕਰ ਕੇ ਲੱਕੜੀ ਨੂੰ ਸਿੱਧਾ ਚੀਰਦੇ ਹਨ; ੩. ਰਾਜਾਂ ਦੀ ਡੋਰੀ ਜੋ ਉਸਾਰੀ ਵਿੱਚ ਰਦਿਆਂ ਦੀ ਸੇਧ ਨੂੰ ਕਾਇਮ ਰੱਖਣ ਲਈ ਵਰਤਦੇ ਹਨ; ੪. ਜ਼ੁਬਾਨੀ ਰਟਣ ਦੀ ਆਸਾਨੀ ਲਈ ਕਿਸੇ ਸਿਧਾਂਤ ਨੂੰ ਥੋੜੇ ਸ਼ਬਦਾਂ ਵਿੱਚ ਬੰਨ੍ਹਣ ਦਾ ਭਾਵ (ਵੇਦਾਂਤ––, ਯੋਗ––, ਵਿਆਕਰਣ––9); ੫. ਮਰਿਯਾਦਾ, ਸੰਜਮ; ੬. ਸੁਲ੍ਹਾ, ਇਤਫਾਕ, ਸਲੂਕ; ੭. (ਹਿੰਦੀ) : ਗੁਰ, ਫਾਰਮੂਲਾ; ੮. ਹਾਲ, ਮਸਤੀ (–ਪੈਣਾ, –ਚੜ੍ਹਨਾ); ੯. ਇੰਚ ਦਾ ਚੌਥਾ ਹਿੱਸਾ, ਤੱਸੂ; ੧੦. ਠੀਕ, ਦਰੁਸਤ, ਫਿਟ; ੧੧. ਕਿਰਿਆ ਵਿਸ਼ੇਸ਼ਣ : ਰੁਖ ਸਿਰ, ਲੋਟ
–ਸੂਤਰਤ, ਵਿਸ਼ੇਸ਼ਣ : ਸੂਤਰ ਵਿੱਚ ਆਇਆ ਹੋਇਆ
–ਸੂਤਰ ਰੂਪ, ਵਿਸ਼ੇਸ਼ਣ : ਬਰੀਕ ਧਾਗੇ ਵਰਗਾ, ਬਹੁਤ ਹੀ ਪਤਲਾ (ਤੰਤੂ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 7132, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-15-02-43-41, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First