ਸੂਤਕ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੂਤਕ (ਨਾਂ,ਪੁ) 1 ਕਿਸੇ ਇਸਤਰੀ ਦੇ ਜਣੇਪੇ ਤੋਂ ਪਿੱਛੋਂ ਅਤੇ ਸ਼ੁੱਧੀ ਰਸਮ ਤੋਂ ਪਹਿਲਾਂ ਦੀ ਅਪਵਿੱਤਰ ਮੰਨੀ ਜਾਂਦੀ ਹਾਲਤ 2 ਕਿਸੇ ਜੀਅ ਦੀ ਮੌਤ ਉਪਰੰਤ ਅੰਤਿਮ ਕਿਰਿਆ- ਕਰਮ ਤੱਕ ਘਰ ਵਿੱਚ ਮੰਨੀ ਜਾਂਦੀ ਅਪਵਿੱਤਰਤਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13627, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੂਤਕ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੂਤਕ [ਨਾਂਪੁ] ਬੱਚਾ ਜੰਮੇ ਹੋਣ ਦੀ ਹਾਲਤ, ਵਿਅੰਮ; ਅਪਵਿੱਤਰਤਾ, ਨਾਪਾਕੀਜ਼ਗੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13622, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੂਤਕ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੂਤਕ ਸੰ. ਸੂਤਕ. ਸੰਗ੍ਯਾ—ਪੰਛੀ. ਪਰਿੰਦ। ੨ ਸੂਤ (ਪ੍ਰਸੂਤ) ਸਮੇਂ ਦੀ ਅਸ਼ੁੱਧੀ. ਹਿੰਦੂ ਧਰਮ ਦੇ ਸ਼ਾਸਤ੍ਰਾਂ ਅਨੁਸਾਰ ਇਹ ਅਸ਼ੁੱਧੀ ਬ੍ਰਾਹਮਣ ਦੇ ੧੧ ਦਿਨ , ਛਤ੍ਰੀ ਦੇ ੧੩ ਦਿਨ, ਵੈਸ ਦੇ ੧੭ ਦਿਨ ਅਤੇ ਸੂਦ੍ਰ ਦੇ ੩੦ ਦਿਨ ਰਹਿਦੀ ਹੈ, ਦੇਖੋ, ਅਤ੍ਰਿ ਸਿਮ੍ਰਿਤਿ ਸ਼. ੮੪. “ਨਾਨਕ ਸੂਤਕੁ ਏਵ ਨ ਉਤਰੈ ਗਿਆਨ ਉਤਾਰੈ ਧੋਇ.” (ਵਾਰ ਆਸਾ) ੩ ਅਪਵਿਤ੍ਰਤਾ. ਅਸ਼ੁੱਧੀ. “ਜਨਮੇ ਸੂਤਕ ਮੂਏ ਫੁਨਿ ਸੂਤਕ.” (ਗਊ ਕਬੀਰ) ਜਨਮੇ ਸੂਤਕ ਮੂਏ ਪਾਤਕ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13548, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੂਤਕ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸੂਤਕ: ਇਹ ਹਿੰਦੂਆਂ ਦੀ ਇਕ ਸਮਾਜਿਕ ਪ੍ਰਥਾ ਹੈ। ਇਸ ਦਾ ਮੂਲ ਅਰਥ ਹੈ ਜਨਮ ਵੇਲੇ ਪੈਦਾ ਹੋਣ ਵਾਲੀ ਅਸੁੱਚਤਾ। ਚੂੰਕਿ ਜਨਮ ਦਾ ਸੰਬੰਧ ਬੱਚੇ ਨਾਲ ਹੈ, ਇਸ ਲਈ ਬਾਲਕ ਦੇ ਪੈਦਾ ਹੋਣ ਉਤੇ ਜੋ ਅਸੁੱਚਤਾ ਕਲਪਿਤ ਕੀਤੀ ਜਾਂਦੀ ਹੈ, ਉਸ ਨੂੰ ‘ਸੂਤਕ’ ਨਾਂ ਦਿੱਤਾ ਜਾਂਦਾ ਹੈ। ਆਮ ਤੌਰ ’ਤੇ ਇਹ ਦਸ ਦਿਨਾਂ ਤਕ ਚਲਦਾ ਹੈ। ਪਰ ਸ਼ਾਸਤ੍ਰਾਂ ਦੇ ਆਧਾਰ’ਤੇ ਦਸਿਆ ਜਾਂਦਾ ਹੈ ਕਿ ਇਹ ਅਸੁੱਚਤਾ ਬ੍ਰਾਹਮਣ ਦੇ ਘਰ 11 ਦਿਨ , ਛਤ੍ਰੀ ਦੇ ਘਰ 13 ਦਿਨ, ਵੈਸ਼ ਲਈ 17 ਦਿਨ ਅਤੇ ਸ਼ੂਦਰ ਲਈ 30 ਦਿਨ ਰਹਿੰਦੀ ਹੈ।

            ਕਾਲਾਂਤਰ ਵਿਚ ਘਰ ਅੰਦਰ ਕਿਸੇ ਦੀ ਮ੍ਰਿਤੂ ਹੋਣ’ਤੇ ਪੈਦਾ ਹੋਣ ਵਾਲੀ ਅਸੁੱਚਤਾ ਨੂੰ ਵੀ ‘ਸੂਤਕ’ ਨਾਂ ਦਿੱਤਾ ਜਾਣ ਲਗਿਆ ਅਤੇ ਇਸ ਦੀ ਮਿਆਦ ਵੀ 10 ਦਿਨ ਪ੍ਰਚਲਿਤ ਹੋਈ। 10 ਦਿਨ ਬਾਦ ਮ੍ਰਿਤ ਵਿਅਕਤੀ ਦੇ ਸਾਰੇ ਪਰਿਵਾਰ ਵਾਲੇ ਰਲ ਕੇ ਬਸਤ੍ਰ ਆਦਿ ਧੋਣ ਜਾਂਦੇ ਹਨ ਜਿਸ ਨੂੰ ‘ਦਹਾ’ ਜਾਂ ‘ਦਸਵੇਂ ਦੀ ਰਸਮ ’ ਕਹਿੰਦੇ ਹਨ। ਪਰ ਗੰਭੀਰਤਾ ਨਾਲ ਵਿਚਾਰ ਕਰੀਏ ਤਾਂ ਇਹ ਇਕ ਸਮਾਜਿਕ ਭਰਮ ਹੈ। ਆਧੁਨਿਕ ਚੇਤਨਾ ਦੇ ਪ੍ਰਕਾਸ਼ ਨਾਲ ਇਸ ਪ੍ਰਤਿ ਵਿਸ਼ਵਾਸ ਘਟਦਾ ਜਾ ਰਿਹਾ ਹੈ।

            ਗੁਰੂ ਨਾਨਕ ਦੇਵ ਜੀ ਨੇ ਸੂਤਕ ਦੀ ਨਿੱਸਾਰਤਾ ਆਸਾ ਕੀ ਵਾਰ ਵਿਚ ਬੜੇ ਤਰਕਪੂਰਣ ਢੰਗ ਨਾਲ ਸਮਝਾਈ ਹੈ— ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ (ਗੁ.ਗ੍ਰੰ.472)। ਸਪੱਸ਼ਟ ਹੈ ਕਿ ਸਿੱਖ ਮਤ ਵਿਚ ਇਸ ਭਰਮ ਨੂੰ ਸਵੀਕ੍ਰਿਤੀ ਨਹੀਂ ਮਿਲੀ ਹੈ।  


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13469, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਸੂਤਕ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸੂਤਕ (ਸੰ.। ਸੰਸਕ੍ਰਿਤ) ਜਨਮ ਮਰਨ ਸੰਬੰਧੀ ਅਪਵਿਤ੍ਰਤਾ। ਯਥਾ-‘ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ’ ਜੇਕਰ ਜਨਮ ਮਰਨ ਸੰਬੰਧੀ ਅਸੁਧੀ ਮੰਨੀਏ’ ਤਦ ਸਭ ਥਾਵਾਂ ਤੇ ਇਹ ਅਸੁਧੀ ਹੈ, ਗੋਹੇ , ਲੱਕੜੀ ਵਿਚ ਅਨੇਕ ਜੀਵ ਰੋਜ਼ ਚੁੱਲ੍ਹੇ ਵਿਚ ਮਰਦੇ ਹਨ। ਇਸ ਅਸ਼ੁਧੀ ਦਾ ਨਾਸ਼ ਗਿਆਨ ਕਰ ਹੁੰਦਾ ਹੈ। ਦੋਹਾਂ ਦਾ ਅਰਥ ਬਣਦਾ ਹੈ- ਡੋਰ ਪਕੜਨ ਵਾਲਾ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 13469, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸੂਤਕ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੂਤਕ, ਪੁਲਿੰਗ : ੧.  ਬੱਚਾ ਜੰਮਿਆਂ ਹੋਣ ਦੀ ਹਾਲਤ; ੨. ਅਪਵਿਤਰਤਾ ਜਾਂ ਨਾਪਾਕੀ ਜੋ ਬੱਚਾ ਜੰਮਣ ਜਾਂ ਗਰਭ ਛਣ ਜਾਣ ਕਰ ਕੇ ਹੁੰਦੀ ਹੈ; ੩ ਪਾਤਕ, ਕਿਸੇ ਮੌਤ ਕਰਕੇ ਘਰ ਵਿਚ ਆਈ ਅਪਵਿੱਤਰਤਾ

–ਸੂਤਕ ਨਿਕਲਣਾ, ਮੁਹਾਵਰਾ : ਬੰਦਸ਼ ਹਟਣਾ, ਵਿਘਨ ਤੋਂ ਖਲਾਸੀ ਹੋਣਾ, ਲਾਨ੍ਹਤ ਦੂਰ ਹੋਣਾ

–ਸੂਤਕ ਵਿਚੋਂ ਨਿਕਲਣਾ, ਮੁਹਾਵਰਾ : ਬਾਲਗ ਹੋਣਾ, ਬੱਚੇ ਦਾ ਮਾਪਿਆਂ ਦਾ ਆਸਰਾ ਪਰਣਾ ਛਡ ਕੇ ਆਪਣੇ ਪੈਰੀਂ ਆਜ਼ਾਦ ਖੜਾ ਹੋਣਾ

–ਸੂਤਕੇ ਜਾਣਾ, ਕਿਰਿਆ ਅਕਰਮਕ : ਸੂਤਕ ਦੀ ਅਪਵਿੱਤਰਤਾ ਦਾ ਅਸਰ ਹੋ ਜਾਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2900, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-15-02-42-26, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.