ਸੁੱਚਾ ਸਿੰਘ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੁੱਚਾ ਸਿੰਘ (1883-1924) : ਪਾਕਿਸਤਾਨ ਦੇ ਜ਼ਿਲਾ ਲਾਇਲਪੁਰ ਹੁਣ ਫ਼ੈਸਲਾਬਾਦ ਦੇ ਸੀਤਲ ਰੱਖ ਦੇ ਚੱਕ ਨੰ: 277 ਵਿਖੇ ਭਾਈ ਸੁੰਦਰ ਸਿੰਘ ਦੇ ਘਰ ਜਨਮਿਆ ਸੀ। ਸਕੂਲ ਮਾਸਟਰ ਦੀ ਥੋੜ੍ਹੇ ਸਮੇਂ ਦੀ ਨੌਕਰੀ ਤੋਂ ਬਾਅਦ ਇਸਨੇ ਪੰਜਾਬ ਪੁਲੀਸ ਵਿਚ ਨੌਕਰੀ ਕਰ ਲਈ ਅਤੇ ਤਰੱਕੀ ਕਰਦਾ ਹੋਇਆ ਸਬ-ਇੰਸਪੈਕਟਰ ਬਣ ਗਿਆ। ਨਨਕਾਣਾ ਸਾਹਿਬ ਦੇ ਕਤਲੇਆਮ ਦੇ ਵਿਰੋਧ ਵਿਚ ਅਤੇ ਗੁਰੂ ਕਾ ਬਾਗ ਅੰਦੋਲਨ ਸਮੇਂ ਪੁਲੀਸ ਵੱਲੋਂ ਕੀਤੇ ਗਏ ਅਤਿਆਚਾਰ ਕਾਰਨ ਇਸਨੇ ਪੁਲੀਸ ਦੀ ਨੌਕਰੀ ਤੋਂ ਇਸਤੀਫ਼ਾ ਦੇ ਦਿੱਤਾ ਅਤੇ ਗੁਰਦੁਆਰਾ ਸੁਧਾਰ ਲਹਿਰ ਦਾ ਸਰਗਰਮ ਮੈਂਬਰ ਬਣ ਗਿਆ। ਜੈਤੋ ਮੋਰਚੇ ਦੌਰਾਨ ਇਹ ਪਹਿਲੇ ਸ਼ਹੀਦੀ ਜਥੇ ਵਿਚ ਸ਼ਾਮਲ ਹੋ ਗਿਆ ਜਿਹੜਾ ਅੰਮ੍ਰਿਤਸਰ ਤੋਂ 9 ਫ਼ਰਵਰੀ 1924 ਨੂੰ ਰਵਾਨਾ ਹੋਇਆ ਸੀ। 21 ਫਰਵਰੀ 1924 ਨੂੰ ਜੈਤੋ ਪਹੁੰਚਣ ਤੇ ਇਸ ਜਥੇ ਉਪਰ ਨਾਭਾ ਸਟੇਟ ਪੁਲੀਸ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ। ਸੁੱਚਾ ਸਿੰਘ ਉਹਨਾਂ ਸ਼ਹੀਦਾਂ ਵਿਚੋਂ ਇਕ ਸੀ ਜਿਹੜੇ ਉਸ ਥੇਹ ਉੱਤੇ ਡਿੱਗੇ ਸਨ ਜਿਸਨੂੰ ਹੁਣ ਗੁਰਦੁਆਰਾ ਟਿੱਬੀ ਸਾਹਿਬ ਵਜੋਂ ਜਾਣਿਆ ਜਾਂਦਾ ਹੈ।
ਲੇਖਕ : ਮ.ਗ.ਸ ਅਤੇ ਅਨੁ. ਜ.ਪ.ਕ.ਸੰ,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1280, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First