ਸੀਨਾ ਸਰੋਤ : ਹੱਡੀਆਂ ਅਤੇ ਜੋੜਾਂ ਦੀਆਂ ਸੱਟਾਂ ਅਤੇ ਇਲਾਜ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੀਨਾ

 

Thorax

          ਸੀਨਾ ਗਰਦਨ ਤੋਂ ਹੇਠਾਂ ਸਥਿਤ ਹੁੰਦਾ ਹੈ। ਇਸ ਦੇ ਪਿਛਲੇ ਭਾਗ ਵਿਚ ਬਾਰਾਂ ਪਿਠ ਦੇ ਮੋਹਰੇ ਹੁੰਦੇ ਹਨ। ਦੋਵੇਂ ਪਾਸੇ ਬਾਰਾਂ ਬਾਰਾਂ ਪਸਲੀਆ ਅਤੇ ਸਾਮਣੇ ਦੇ ਬਾਕੀ ਹਿੱਸੇ ਵਿਚ ਇਕ ਸੀਨਾ ਹੱਡੀ (Sternum) ਹੁੰਦੀ ਹੈ। ਜਿਨ੍ਹਾਂ ਨਾਲ ਇਕ ਪਿੰਜਰਾ ਜਿਹਾ ਬਣ ਜਾਂਦਾ ਹੈ। ਇਸ ਪਿੰਜਰੇ ਵਿੱਚ ਦਿਲ , ਲਹੂ , ਨਾੜਾਂ, ਫੇਫੜੇ, ਪਾਚਣ ਪ੍ਰਣਾਲੀ ਅਤੇ ਸਵਾਸ ਪ੍ਰਣਾਲੀ ਦੀਆਂ ਨਲਕੀਆਂ ਸੁਰਖਿੱਅਤ ਰਹਿੰਦੀਆਂ ਹਨ।


ਲੇਖਕ : ਰਵਿੰਦਰ ਸਿੰਘ,
ਸਰੋਤ : ਹੱਡੀਆਂ ਅਤੇ ਜੋੜਾਂ ਦੀਆਂ ਸੱਟਾਂ ਅਤੇ ਇਲਾਜ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3574, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-18, ਹਵਾਲੇ/ਟਿੱਪਣੀਆਂ: no

ਸੀਨਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੀਨਾ [ਨਾਂਪੁ] ਛਾਤੀ , ਹਿੱਕ; ਦਿਲ , ਹਿਰਦਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3572, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੀਨਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੀਨਾ. ਦੇਖੋ, ਸਿਉਣਾ। ੨ ਫ਼ਾ ਸੀਨਹ. ਸੰਗ੍ਯਾ—ਛਾਤੀ. ਉਰ. “ਸੀਤਲ ਮਨ ਸੀਨਾ ਰਾਮ.” (ਬਿਲਾ ਛੰਤ ਮ: ੫) “ਡਰਕੈ ਫਟਗੇ ਤਿਂ ਹ ਸਤ੍ਰੁਨਸੀਨੇ.” (ਕ੍ਰਿਸਨਾਵ) ੩ ਭਾਵ—ਮਨ. ਦਿਲ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3462, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੀਨਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸੀਨਾ (ਸੰ.। ਫ਼ਾਰਸੀ ਸੀਨਹ) ਛਾਤੀ। ਯਥਾ-‘ਸੀਤਲ ਮਨੁ ਸੀਨਾ ਰਾਮ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3362, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸੀਨਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸੀਨਾ : ਵੇਖੋ, ਸਿਨਾਈ


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2724, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-07, ਹਵਾਲੇ/ਟਿੱਪਣੀਆਂ: no

ਸੀਨਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੀਨਾ, ਕਿਰਿਆ ਸਕਰਮਕ : ਸੀਣਾ, ਸੀਊਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1309, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-10-04-41-42, ਹਵਾਲੇ/ਟਿੱਪਣੀਆਂ:

ਸੀਨਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੀਨਾ, (ਫ਼ਾਰਸੀ) / ਪੁਲਿੰਗ : ੧. ਛਾਤੀ, ਹਿੱਕ; ੨. ਛਾਤੀ ਦਾ ਮਾਸ

–ਲਿਆਵੀਂ ਸੀਨਾ ਭਾਵੇਂ ਲੱਗੇ ਮਹੀਨਾ, ਲਿਆਵੀਂ ਪੁਠ ਨਹੀਂ ਆਵੀਂ ਉਠ, ਅਖੌਤ : ਸੀਨੇ ਜਾਂ ਪੁਠ ਦਾ ਮਾਸ ਵਧੀਆ ਖਿਆਲ ਕੀਤਾ ਜਾਂਦਾ ਹੈ

–ਸੀਨਾਜ਼ੋਰ, ਵਿਸ਼ੇਸ਼ਣ : ਜ਼ਬਰਦਸਤ, ਜ਼ੋਰਾਵਰ, ਧੱਕੜਸ਼ਾਹ, ਹਿੱਕ ਦੇ ਜ਼ੋਰ ਕੰਮ ਲੈਣ ਵਾਲਾ

–ਸੀਨਾਜ਼ੋਰੀ, ਇਸਤਰੀ ਲਿੰਗ : ਜ਼ੋਰਾਵਰੀ, ਧੱਕੜਸ਼ਾਹੀ, ਜ਼ਬਰਦਸਤੀ

–ਸੀਨਾ ਠੋਕਣਾ, ਮੁਹਾਵਰਾ : ਛਾਤੀ ਠੇਕਣਾ, ਛਾਤੀ ਤੇ ਹੱਥ ਮਾਰ ਕੇ ਕਿਸੇ ਗੱਲ ਦਾ ਦ੍ਹਾਵਾ ਕਰਨਾ

–ਸੀਨਾ ਬਸੀਨਾ, (ਫ਼ਾਰਸੀ) / ਕਿਰਿਆ ਵਿਸ਼ੇਸ਼ਣ : ਇੱਕ ਦੇ ਰੇਤਿਉਂ ਦੂਸਰੇ ਨੂੰ ਮਿਲ ਕੇ, ਗਿਆਨ ਜਾਂ ਭੇਤ ਪੀੜ੍ਹੀਉ ਪੀੜ੍ਹੀ ਚੱਲ ਕੇ

–ਸੀਨੇ ਅੱਗ ਲੱਗ ਉਠਣਾ, ਮੁਹਾਵਰਾ : ਸਖ਼ਤ ਰੰਜ, ਪਹੁੰਚਣਾ, ਸਖ਼ਤ ਬੇਕਰਾਰ ਹੋਣਾ

–ਸੀਨੇ ਤੇ ਹੱਥ ਧਰਨਾ, ਮੁਹਾਵਰਾ : ਦੂਜੇ ਨੂੰ ਤਸੱਲੀ ਕਰਾਉਣਾ, ਜ਼ੁੰਮੇਵਾਰ ਹੋਣ ਦਾ ਕਰਾਰ ਕਰਨਾ, ਆਪਣੀ ਬੇਕਰਾਰੀ ਨੂੰ ਰੋਕਣਾ

–ਸੀਨੇਬੰਦ, (ਫ਼ਾਰਸੀ) / ਪੁਲਿੰਗ : ੧. ਅੰਗੀ, ਚੋਲੀ, ਚੋਗੇ ਦੀਆਂ ਸਾਹਮਣੀਆਂ ਤਣੀਆਂ; ੨. ਟਾਂਗੇ ਵਾਲੇ ਘੋੜੇ ਦੇ ਸਾਜ਼ ਦਾ ਇੱਕ ਪਟਾ ਜੋ ਘੋੜੇ ਦੀ ਛਾਤੀ ਤੇ ਆਉਂਦਾ ਹੈ

–ਸੀਨੇ ਵਿਚ ਬਰਛੀਆਂ ਵੱਜਣਾ, ਮੁਹਾਵਰਾ : ਕੋਈ ਗੱਲ ਚੁੱਭਣਾ, ਕਿਸੇ ਗੱਲੋਂ ਦੁਖੀ ਹੋ ਉਠਣਾ

 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1308, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-10-04-41-52, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.