ਸਿਸਟਮ ਟੂਲਜ਼ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
System Tools
ਸਿਸਟਮ ਟੂਲਜ਼ ਤੁਹਾਡੇ ਕੰਪਿਊਟਰ ਨੂੰ ਚੁਸਤ ਦਰੁਸਤ ਰੱਖਣ ਵਿੱਚ ਮਦਦ ਕਰਦਾ ਹੈ ਅਤੇ ਕਈ ਮਹੱਤਵਪੂਰਨ ਸੂਚਨਾਵਾਂ ਮੁਹੱਈਆ ਕਰਵਾਉਂਦਾ ਹੈ। ਕੰਪਿਊਟਰ ਦੀ ਡਿਸਕ ਵਿੱਚ ਆਉਣ ਵਾਲੀਆਂ ਛੋਟੀਆਂ-ਮੋਟੀਆਂ ਸਮੱਸਿਆਵਾਂ ਨੂੰ ਤੁਸੀਂ ਸਿਸਟਮ ਟੂਲਜ਼ ਦੀ ਮਦਦ ਨਾਲ ਬਾਖੁਬੀ ਹੱਲ ਕਰ ਸਕਦੇ ਹੋ। ਆਮ ਤੌਰ ਤੇ ਡਿਸਕ ਕਲੀਨ-ਅਪ , ਡਿਸਕ ਡੀਫਰੇਜਮੈਂਟਰ ਅਤੇ ਸਕੈਨ ਡਿਸਕ ਟੂਲ ਵਧੇਰੇ ਵਰਤੇ ਜਾਂਦੇ ਹਨ। ਇਹਨਾਂ ਨੂੰ ਖੋਲ੍ਹਣ ਲਈ ਹੇਠਾਂ ਲਿਖੇ ਕਦਮ ਚੁੱਕੇ ਜਾਂਦੇ ਹਨ:
Start Button > All Programs > Accessories > System Tools
ਮਹੱਤਵਪੂਰਨ ਸਿਸਟਮ ਟੂਲਜ਼ ਇਸ ਪ੍ਰਕਾਰ ਹਨ:
i) ਡਿਸਕ ਕਲੀਨ-ਅਪ
ii) ਡਿਸਕ ਡੀਫਰੇਜਮੈਂਟਰ
iii) ਸਕੈਨ ਡਿਸਕ
iv) ਕਰੈਕਟਰ ਮੈਪ
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1165, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First