ਸਿਵਲ ਆਸਾਮੀ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Civil Post_ਸਿਵਲ ਆਸਾਮੀ: ਇਹ ਸ਼ਬਦ ਸੰਵਿਧਾਨ ਵਿਚ ਪਰਿਭਾਸ਼ਤ ਨਹੀਂ ਹਨ। ਅਨੁਛੇਦ 310 ਤੋਂ ਸਪਸ਼ਟ ਹੁੰਦਾ ਹੈ ਕਿ ਸਿਵਲ ਆਸਾਮੀ ਦਾ ਮਤਲਬ ਰੱਖਿਆ ਦੇ ਮੁਤੱਲਕ ਕਿਸੇ ਆਸਾਮੀ ਤੋਂ ਬਿਨਾਂ ਹੋਰ ਆਸਾਮੀ ਹੈ। ਇਸ ਲਈ ਅਨੁਛੇਦ 311 (1) ਵਿਚ ਆਉਂਦੇ ਸ਼ਬਦ ‘ਸਿਵਲ ਆਸਾਮੀ’ ਦਾ ਮਤਲਬ ਵੀ ਰੱਖਿਆ ਦੇ ਮੁਤੱਲਕ ਕਿਸੇ ਆਸਾਮੀ ਤੋਂ ਬਿਨਾਂ ਹੋਰ ਆਸਾਮੀ ਹੈ। ਇਸ ਅਨੁਸਾਰ ਸਿਵਲ ਆਸਾਮੀ ਧਾਰਨ ਕਰਨ ਵਾਲੇ ਵਿਅਕਤੀ ਤੋਂ ਭਾਵ ਅਜਿਹਾ ਵਿਅਕਤੀ ਹੈ ਜੋ ਸਰਕਾਰ ਅਧੀਨ ਸਿਵਲ ਅਰਥਾਤ ਅਸੈਨਿਕ ਹੈਸੀਅਤ ਵਿਚ ਨੌਕਰੀ ਕਰ ਰਿਹਾ ਹੋਵੇ।
ਕੇ. ਐਮ. ਰਾਜਗੋਪਾਲਨ ਬਨਾਮ ਮਦਰਾਸ ਰਾਜ (ਏ ਆਈ ਆਰ 1954 ਮਦਰਾਸ 1155) ਅਨੁਸਾਰ ‘ਸਿਵਲ ਆਸਾਮੀ ਅਜਿਹਾ ਅਹੁਦਾ ਹੁੰਦਾ ਹੈ ਜੋ ਕਿਸੇ ਅਫ਼ਸਰ ਦੁਆਰਾ ਧਾਰਨ ਕੀਤਾ ਹੋਵੇ ਅਤੇ ਇਸ ਤੱਥ ਤੋਂ ਕਿ ਕੋਈ ਵਿਅਕਤੀ ਆਈ.ਸੀ.ਐਸ. ਦਾ ਮੈਂਬਰ ਹੈ, ਇਹ ਨਹੀਂ ਕਿਹਾ ਜਾ ਸਕਦਾ ਕਿ ਕਿਸੇ ਸੇਵਾ ਦੇ ਕੇਡਰ ਦਾ ਮੈਂਬਰ ਸਿਵਲ ਆਸਾਮੀ ਧਾਰਨ ਨਹੀਂ ਕਰ ਸਕਦਾ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1073, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First