ਸਿਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿਰ (ਨਾਂ,ਪੁ) ਸਰੀਰ ਦਾ ਸਭ ਤੋਂ ਸ੍ਰੇਸ਼ਟ ਅੰਗ; ਮਨੁੱਖ ਅਤੇ ਪਸ਼ੂਆਂ ਦੀ ਗਰਦਨ ਤੋਂ ਉੱਪਰਲਾ ਭਾਗ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13210, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸਿਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿਰ [ਨਾਂਪੁ] ਮਨੁੱਖ ਅਤੇ ਪਸ਼ੂਆਂ ਆਦਿ ਦਾ ਗਰਦਨ ਤੋਂ ਉੱਪਰਲਾ ਹਿੱਸਾ , ਸੀਸ; ਚੋਟੀ , ਟੀਸੀ , ਸਿਖਰ, ਕਿੰਗਰਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13203, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਿਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿ. ਸੰ. शिरस् ਅਤੇ ਸ਼ੀ੄੗. ਸੰਗ੍ਯਾ—ਸੀਸ. “ਸਿਰ ਧਰਿ ਤਲੀ ਗਲੀ ਮੇਰੀ ਆਉ.” (ਸਵਾ ਮ: ੧) ੨ ਇਹ ਸ਼ਬਦ ਵਿਸ਼ੇ੄ਣ ਹੋ ਕੇ ਉੱਪਰ, ਸ਼ਿਰੋਮਣਿ ਅਰਥ ਬੋਧਕ ਭੀ ਹੋਇਆ ਕਰਦਾ ਹੈ. ਜੈਸੇ—“ਵੇਲੇ ਸਿਰ ਪਹੁਚਣਾ, ਅਤੇ ਇਹ ਸਾਰਿਆਂ ਦਾ ਸਿਰ ਹੈ.” (ਲੋਕੋ) ੩ ਸਿਰ ਸ਼ਬਦ ਸ੍ਰਿਜ (ਰਚਨਾ) ਅਰਥ ਭੀ ਰਖਦਾ ਹੈ. ਦੇਖੋ, ਸਿਰਿ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13024, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸਿਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸਿਰ : ਮਨੁੱਖ ਦੇ ਸਰੀਰ ਦਾ ਉਪਰਲਾ ਭਾਗ ਜਿਸ ਵਿਚ ਖੋਪਰੀ ਤੇ ਇਸ ਦਾ ਖ਼ੋਲ ਅਤੇ ਹੋਰ ਹਿੱਸੇ ਜਿਨ੍ਹਾਂ ਵਿਚ ਹੇਠਲਾ ਜਬਾੜ੍ਹਾ ਸ਼ਾਮਲ ਹੈ, ਸਿਰ ਅਖਵਾਉਂਦਾ ਹੈ। ਇਹ ਰੀੜ੍ਹ ਦੀ ਹੱਡੀ ਨਾਲ ਪਹਿਲੇ ਗਰਦਨ-ਮੁਹਰੇ (ਐਟਲਸ) ਰਾਹੀਂ ਜੁੜਿਆ ਹੁੰਦਾ ਹੈ। ਇਸ ਤੋਂ ਛੁੱਟ ਇਹ ਪੇਸ਼ੀਆਂ, ਨਾੜੀਆਂ ਅਤੇ ਖ਼ੂਨ ਵਹਿਣੀਆਂ ਦੀ ਬਣੀ ਗਰਦਨ ਰਾਹੀਂ ਧੜ ਨਾਲ ਵੀ ਜੁੜਿਆ ਹੁੰਦਾ ਹੈ। ਸਿਰ ਸ਼ਬਦ ਦੀ ਵਰਤੋਂ ਮਨੁੱਖ ਤੋਂ ਬਿਨਾ ਹੋਰ ਪ੍ਰਾਣੀਆਂ ਦੇ ਅਗਲੇ ਹਿੱਸੇ ਦੀ ਵਿਆਖਿਆ ਕਰਨ ਲਈ ਵੀ ਕੀਤੀ ਜਾਂਦੀ ਹੈ।

          ਸਿਰ ਦੇ ਦੋ ਮੁਖ ਭਾਗ ਹਨ : ਕਪਾਲ (cranium) ਜਾਂ ਬ੍ਰੇਨਕੇਸ ਅਤੇ ਚਿਹਰਾ। ਖੋਪਰੀ ਉਪਰ ਚਮੜੀ, ਵਾਲ ਅਤੇ ਚਮੜੀ ਥਲਵੇਂ ਤੰਤੂਆਂ ਨੂੰ ਸਮੂਹਕ ਤੌਰ ਤੇ ਸਕੈਲਪ ਕਿਹਾ ਜਾਂਦਾ ਹੈ। ਖੋਪਰੀ ਦੇ ਵੱਖ ਵੱਖ ਹਿੱਸੇ ਉਨ੍ਹਾਂ ਥਲੇ ਮੌਜੂਦ ਹੱਡੀਆਂ ਦੇ ਨਾਵਾਂ ਦੁਆਰਾ ਜਾਣੇ ਜਾਂਦੇ ਹਨ ਜਿਵੇਂ ਪੁੜਪੁੜੀ, ਪੈਰਾਇਟਲ, ਮੱਥਾ ਅਤੇ ਪਿਛਲਾ ਕਪਾਲ।

          ਕਪਾਲ ਦੇ ਅੰਦਰਲੇ ਹਿੱਸੇ ਵਿਚ ਦਿਮਾਗ਼, ਰੀੜ੍ਹ ਦੀ ਹੱਡੀ ਦਾ ਸਭ ਤੋਂ ਉਪਰਲਾ ਹਿੱਸਾ, ਲਹੂ-ਵਹਿਣੀਆਂ, ਕਪਾਲ-ਨਾੜੀਆਂ ਅਤੇ ਸੈਰੀਬ੍ਰੋਸਪਾਇਨਲ ਦ੍ਰਵ ਸਿਸਟਮ ਹੁੰਦਾ ਹੈ। ਇਥੇ ਹੀ ਨਾੜੀਆਂ ਅਤੇ ਲਹੂ-ਵਹਿਣੀਆਂ ਦੇ ਖੋਪਰੀ ਵਿਚੋਂ ਲੰਘਣ ਲਈ ਖੁਲ੍ਹੀਆਂ ਮੋਰੀਆਂ ਜਾਂ ਫੋਰੈਮਿਨਾ ਹੁੰਦੇ ਹਨ।

          ਵਿਸਥਾਰ ਲਈ ਵੇਖੇ ਦਿਮਾਗ਼, ਖੋਪਰੀ।

          ਹ. ਪੁ.––ਐਨ. ਬ੍ਰਿ. 11:202; ਮੈਕ. ਐਨ. ਸ. ਟ. 6:345


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 10106, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-12-14, ਹਵਾਲੇ/ਟਿੱਪਣੀਆਂ: no

ਸਿਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਿਰ, ਪੁਲਿੰਗ : ੧. ਸਰੀਰ ਦਾ ਸਭ ਤੋਂ ਉਪਰਲਾ ਹਿੱਸਾ, (ਸਿਹਤ ਵਿਗਿਆਨ): ਜਿਸਮ ਦਾ ਹਿੱਸਾ ਜਿਸ ਵਿੱਚ ਦਿਮਾਗ਼ ਅਤੇ ਖਾਸ ਸੰਵੇਦਨ ਅੰਗ ਹੁੰਦੇ ਹਨ, ਸੀਸ, ਮੁੰਡੀ, ਮਗਜ਼, ਖੋਪਰੀ, ਮਨੁੱਖ ਤੇ ਪਸ਼ੂਆਂ ਦੀ ਗਰਦਨ ਤੋਂ ਉਪਰ ਦਾ ਸਾਰਾ ਹਿੱਸਾ; ੨. ਕਿਸੇ ਚੀਜ਼ ਦਾ ਉਪਰਲਾ ਹਿੱਸਾ, ਚੋਟੀ, ਟੀਸੀ, ਸਿਖ਼ਰ, ਕਿੰਗਰਾ, (ਅਵਯ) : ਉਪਰ, ਤੇ, ਵਿੱਚ, ਵਾਸਤੇ, ਜੁੰਮੇ (ਕ੍ਰਿਤ ਭਾਈ ਬਿਸ਼ਨਦਾਸ ਪੁਰੀ) /ਵਿਸ਼ੇਸ਼ਣ : ਠੀਕ, ਮੁਨਾਸਬ, ਜੋਗ (ਕ੍ਰਿਤ ਭਾਈ ਬਿਸ਼ਨਦਾਸ ਪੁਰੀ)

–ਉਖਲੀ ’ਚ ਸਿਰ ਦਿਤਾ ਮੁਹਲਿਆਂ (ਮੂਹਲੀਆਂ) ਦਾ ਕੀ ਡਰ, ਅਖੌਤ : ਜਦੋਂ ਹੌਸਲਾ ਕਰ ਕੇ ਕਿਸੇ ਔਖੇ ਕੰਮ ਨੂੰ ਆਰੰਭ ਲਿਆ ਜਾਵੇ ਤਾਂ ਫੇਰ ਨੁਕਸਾਨ ਜਾਂ ਤਕਲੀਫ਼ ਤੋਂ ਨਹੀਂ ਡਰਨਾ ਚਾਹੀਦਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4774, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-10-10-55-46, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.