ਸਿਰੜ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿਰੜ (ਨਾਂ,ਪੁ) ਹਠ; ਹਠ-ਧਰਮ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4439, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸਿਰੜ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿਰੜ [ਨਾਂਪੁ] ਕਿਸੇ ਇੱਕ ਉਦੇਸ਼ ਪ੍ਰਤਿ ਲਗਾਤਾਰ ਲਗਨ ਤੇ ਜੁਟੇ ਰਹਿਣ ਦਾ ਭਾਵ, ਹਠ, ਚੀੜ੍ਹਾਪਣ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4432, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਿਰੜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿਰੜ. ਝੱਲਾਪਨ. ਇਹ ਉਨਮਾਦ ਦਾ ਹੀ ਇੱਕ ਭੇਦ ਹੈ. ਜਨੂਨ. Insanity. ਇਸ ਦੇ ਕਾਰਣ ਦੇਖੋ, ਉਦਮਾਦ ਸ਼ਬਦ ਵਿੱਚ.

ਇਸ ਰੋਗ ਵਿੱਚ ਦੁੱਧ , ਬਦਾਮਾਂ ਦੀ ਸਰਦਾਈ , ਸੰਦਲ ਅਨਾਰ ਆਦਿ ਸ਼ਰਬਤ , ਅਧਰਿੜਕ, ਸੰਗਤਰੇ, ਅੰਗੂਰ ਆਦਿ ਫਲ ਵਰਤਣੇ ਗੁਣਕਾਰੀ ਹਨ. ਰੋਗੀ ਨੂੰ ਫੁੱਲਾਂ ਦੇ ਬਾਗਾਂ ਵਿੱਚ ਫਿਰਨਾ, ਨਦੀ ਅਤੇ ਸਮੁੰਦਰ ਕਿਨਾਰੇ ਦੀ ਹਵਾ ਖਾਣੀ ਲਾਭਦਾਇਕ ਹੈ. ਸਿਰ ਤੇ ਕੱਦੂ ਅਤੇ ਕਾਹੂ ਦਾ ਤੇਲ ਮਲਨਾ, ਗੁਣਕਾਰੀ ਹੈ. ਸਿਰੜੀ ਨੂੰ ਬ੍ਰਾਹੑਮੀ ਘ੍ਰਿਤ ਦਾ ਸੇਵਨ ਬਹੁਤ ਫਾਇਦਾ ਕਰਦਾ ਹੈ. ਇਸ ਘੀ ਦੇ ਬਣਾਉਣ ਦੀ ਜੁਗਤ ਇਹ ਹੈ—

ਘੀ ਚਾਰ ਸੇਰ , ਬ੍ਰਹੑਮੀ ਬੂਟੀ ਦਾ ਰਸ ਸੋਲਾਂ ਸੇਰ, ਇਨ੍ਹਾਂ ਦੋਹਾਂ ਨੂੰ ਕੜਾਹੀ ਵਿੱਚ ਪਾਕੇ ਕਾੜ੍ਹੇ, ਅਰ ਹੇਠ ਲਿਖੀ ਦਵਾਈਆਂ ਦਾ ਨੁਗਦਾ ਬਣਾਕੇ ਵਿੱਚ ਪਾਵੇ. ਬ੍ਰਹੑਮੀ ਬੂਟੀ, ਬਚ, ਜਵਾਹਾਂ, ਧਮਾਹਾ, ਕੁਠ, ਸੰਖਾਹੋਲੀ, ਸਭ ਸਮਾਨ ਲੈ ਕੇ ਇੱਕ ਸੇਰ ਨੁਗਦਾ ਤਿਆਰ ਕਰੇ. ਇਹ ਸਾਰਾ ਰਸ ਜਲਕੇ ਘੀ ਬਾਕੀ ਰਹਿ ਜਾਵੇ, ਤਾਂ ਉਸ ਨੂੰ ਛਾਣਕੇ ਸਾਫ ਭਾਂਡੇ ਵਿੱਚ ਪਾਕੇ ਰੱਖੇ. ਇਹ ਬ੍ਰਹੑਮੀਘ੍ਰਿਤ ਇੱਕ ਤੋਲੇ ਤੋਂ ਚਾਰ ਤੋਲੇ ਤੀਕ ਉਮਰ ਅਤੇ ਬਲ ਅਨੁਸਾਰ ਨਿੱਤ ਖਾਵੇ।

੨ ਗਰਮ ਚੀਜਾਂ ਖਾਣ , ਜਾਦਾ ਕ੍ਰੋਧ ਕਰਨ ਤੋਂ ਚਿੜਚਿੜਾ ਅਤੇ ਜਿੱਦੀ ਸੁਭਾਅ ਹੋ ਜਾਂਦਾ ਹੈ, ਪੰਜਾਬੀ ਵਿੱਚ ਉਸ ਨੂੰ ਭੀ “ਸਿਰੜ” ਆਖਦੇ ਹਨ। ੩ ਅਗ੍ਯਾਨਤਾ ਦਾ ਹਠ. ਮੂਰਖਤਾ ਭਰੀ ਜਿੱਦ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4371, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸਿਰੜ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਿਰੜ, ਪੁਲਿੰਗ : ੧. ਹਠ; ੨. ਹਠ ਧਰਮੀ; ੩. ਸ਼ਾਂਤਮਈ ਨਾਲ ਤਸੀਹੇ ਝਲਣ ਦਾ ਭਾਵ

–ਸਿਰੜੀ, ਵਿਸ਼ੇਸ਼ਣ : ਸਿਰੜ ਵਾਲਾ, ਹਠੀ, ਜ਼ਿੱਦੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2043, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-10-01-43-17, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ

ਤੱਤੜੀ ਦਾ ਮਤਲਬ ਕਿ ਹੈ ਜੀ।


SANDEEP SINGH, ( 2020/03/16 04:0002)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.