ਸਿਖੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਿਖੀ. ਸਿੱਖੀਂ. ਸਿੱਖਾਂ ਨੇ. “ਸਿਖੀ ਸਿਖਿਆ ਗੁਰਵੀਚਾਰੁ.” (ਵਾਰ ਆਸਾ) “ਸਿਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਿਆ.” (ਰਾਮ ਵਾਰ ੩) ੨ ਦੇਖੋ, ਸਿੱਖੀ । ੩ ਸੰ. शिखिन्. ਵਿ—ਚੋਟੀ ਵਾਲਾ। ੪ ਸੰਗ੍ਯਾ—ਮੋਰ। ੫ ਮੁਰਗਾ। ੬ ਬਿਰਛ। ੭ ਅਗਨਿ। ੮ ਪਹਾੜ। ੯ ਬੋਦੀ ਵਾਲਾ ਤਾਰਾ । ੧੦ ਘੋੜਾ । ੧੧ ਦੀਵਾ । ੧੨ ਤੀਰ. ਵਾਣ । ੧੩ ਇੰਦ੍ਰ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8303, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸਿਖੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਸਿਖੀ (ਸੰ.। ਦੇਖੋ , ਸਿਖ। ਦੇਸ਼ ਭਾਸ਼ਾ ਸਿਖ ਤੋਂ ਸਿਖੀ) ਸਿਖਾਂ ਦੀ ਸੰਗਤ ਨੇ। ਸਿਖ ਧਰਮ ਦੇ ਪੈਰੋਕਾਰਾਂ ਦੀ ਸੰਗਤ ਨੇ। ਯਥਾ-‘ਸਿਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਿਆ’।
ਦੇਖੋ, ‘ਸਿਖ’
੨. ਸਿਖ੍ਯਪਣਾ, ਸਿਖ ਹੋਣ ਦੀ ਅਵਸਥਾ। ਯਥਾ-‘ਸਿਖੀ ਸਿਖਿਆ ਗੁਰ ਵੀਚਾਰਿ’। ਗੁਰ ਸਿਖਿਆ ਦਾ ਵਿਚਾਰ ਹੀ ਸਿਖੀ ਹੈ।
੩. (ਕ੍ਰਿ.। ਸਿਖਣਾ ਤੋਂ) ਸਿਖੀ ਹੈ ਤੁਕ ਉਪਰਲੀ ਦਾ ਅਰਥ ਬਣੇਗਾ:- ਜਿਨ੍ਹਾਂ ਨੇ ਗੁਰ ਵੀਚਾਰ ਦੀ ਸਿਖਿਆ ਸਿੱਖੀ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8237, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First