ਸਹੁੰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਹੁੰ [ਨਾਂਇ] ਕਸਮ, ਸੁਗੰਧ, ਨੇਮ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 36849, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸਹੁੰ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ
ਸਹੁੰ: ਸਾਰੇ ਧਰਮਾਂ ਵਿਚ ਸਹੁੰ ਨੇ ਕਾਫ਼ੀ ਮਹੱਤਤਾ ਪ੍ਰਾਪਤ ਹੈ। ਇਸ ਦਾ ਭਾਵ ਇਹ ਹੈ ਕਿ ਜਿਹੜੀ ਗੱਲ ਵੀ ਸਹੁੰ ਖਾ ਕੇ ਆਖੀ ਗਈ ਹੋਵੇਗੀ ਉਸ ਵਿਚ ਜਾਣ ਬੁਝ ਕੇ ਝੂਠ ਨਹੀਂ ਬੋਲਿਆ ਗਿਆ ਹੋਵੇਗਾ। ਜੇ ਅਜਿਹਾ ਕੀਤਾ ਗਿਆ ਹੋਵੇਗਾ ਤਾਂ ਪਰਮਾਤਮਾ ਉਸ ਦੀ ਸਜ਼ਾ ਦੇਵੇਗਾ। ਆਪਣੇ ਮਾਲਕ ਪ੍ਰਤੀ ਇਮਾਨਦਾਰ ਰਹਿਣ ਅਤੇ ਕਿਸੇ ਸਰਕਾਰੀ ਪਦ ਦੀ ਜ਼ਿੰਮੇਵਾਰੀ ਗ੍ਰਹਿਣ ਕਰਨ ਸਮੇਂ ਵੀ ਸਹੁੰ ਖਾਧੀ ਜਾਂਦੀ ਹੈ। ਹਰ ਮਨੁੱਖ ਨੂੰ ਆਪਣੇ ਇਸ਼ਟ ਦਾ ਭੈਅ ਹੁੰਦਾ ਹੈ ਅਤੇ ਕੋਈ ਵੀ ਵਿਅਕਤੀ ਆਪਣੇ ਇਸ਼ਟ ਦੀ ਸਹੁੰ ਖਾ ਕੇ ਝੂਠ ਬੋਲਣ ਦਾ ਹੀਆ ਘੱਟ ਵੱਧ ਹੀ ਕਰਦਾ ਹੈ। ਇਸੇ ਕਰਕੇ ਅਦਾਲਤਾਂ ਵਿਚ ਬਿਆਨ ਲੈਣ ਸਮੇਂ ਵਿਅਕਤੀ ਪਾਸੋਂ ਉਸ ਦੇ ਧਰਮ ਅਨੁਸਾਰ ਆਪਣੇ ਇਸ਼ਟ ਦੀ ਸਹੁੰ ਚੁਕਵਾਈ ਜਾਂਦੀ ਹੈ। ਜੱਜਾਂ, ਅਦਾਲਤੀ ਅਫ਼ਸਰਾਂ ਅਤੇ ਕਈ ਹੋਰ ਸਰਕਾਰੀ ਅਧਿਕਾਰੀਆਂ ਨੂੰ ਕਾਨੂੰਨ ਰਾਹੀਂ ਸਹੁੰ ਖੁਆਉਣ ਦਾ ਅਧਿਕਾਰ ਪ੍ਰਾਪਤ ਹੁੰਦਾ ਹੈ। ਨੋਟਰੀ ਪਬਲਿਕ ਅਤੇ ਓਥ ਕਮਿਸ਼ਨਰ ਦਾ ਇਕ ਮੁੱਖ ਕੰਮ ਲੋਕਾਂ ਦੇ ਹਲਫ਼ੀਆ ਬਿਆਨਾਂ ਦੀ ਤਸਦੀਕ ਕਰਨਾ ਹੁੰਦਾ ਹੈ। ਜਿਹੜਾ ਵਿਅਕਤੀ ਕੋਈ ਗ਼ਲਤ ਹਲਫ਼ੀਆ ਬਿਆਨ ਦਿੰਦਾ ਹੈ। ਉੱਚ ਪੱਦ ਗ੍ਰਹਿਣ ਕਰਨ ਸਮੇਂ ਵਿਅਕਤੀਆਂ ਤੋਂ ਆਪਣਾ ਕੰਮ ਨੇਕ ਨੀਤੀ ਨਾਲ ਕਰਨ ਅਤੇ ਸਰਕਾਰੀ ਭੇਤਾਂ ਨੂੰ ਗੁਪਤ ਰਖਣ ਦੀ ਪ੍ਰਤਿਗਿਆ ਕਰਾਈ ਜਾਂਦੀ ਹੈ। ਹ. ਪੁ. – ਐਨ. ਬ੍ਰਿ. 16:663
ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 29342, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-24, ਹਵਾਲੇ/ਟਿੱਪਣੀਆਂ: no
ਸਹੁੰ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਸਹੁੰ : ਆਪਣੇ ਇਸ਼ਟ ਜਾਂ ਪਿਆਰੇ ਨੂੰ ਜ਼ਾਮਨ ਮੰਨ ਕੇ ਕਿਸੇ ਚੀਜ਼ ਬਾਰੇ ਕੋਈ ਗਵਾਹੀ ਜਾਂ ਬਿਆਨ ਦੇਣਾ ਸਹੁੰ ਅਖਵਾਉਂਦਾ ਹੈ। ਬਹੁਤ ਸਾਰੇ ਧਰਮਾਂ ਵਿਚ ਸਹੁੰ ਦੀ ਕਾਫ਼ੀ ਮਹੱਤਤਾ ਹੈ। ਇਸ ਦਾ ਭਾਵ ਇਹ ਕਿ ਜਿਹੜੀ ਗੱਲ ਵੀ ਸਹੁੰ ਖਾ ਕੇ ਆਖੀ ਗਈ ਹੋਵੇਗੀ, ਉਸ ਵਿਚ ਜਾਣ ਬੁਝ ਕੇ ਝੂਠ ਨਹੀਂ ਬੋਲਿਆ ਗਿਆ ਹੋਵੇਗਾ। ਜੇਕਰ ਅਜਿਹਾ ਕੀਤਾ ਗਿਆ ਹੋਵੇਗਾ ਤਾਂ ਪ੍ਰਮਾਤਮਾ ਉਸ ਦੀ ਸਜ਼ਾ ਦੇਵੇਗਾ। ਆਪਣੇ ਮਾਲਕ ਪ੍ਰਤੀ ਈਮਾਨਦਾਰ ਰਹਿਣ ਅਤੇ ਕਿਸੇ ਸਰਕਾਰੀ ਪਦਾ ਦੀ ਜ਼ਿੰਮੇਵਾਰੀ ਗ੍ਰਹਿਣ ਕਰਨ ਸਮੇਂ ਸਹੁੰ ਖਾਧੀ ਜਾਂਦੀ ਹੈ। ਹਰ ਮਨੁੱਖ ਨੂੰ ਆਪਣੇ ਇਸ਼ਟ ਦਾ ਡਰ ਹੁੰਦਾ ਹੈ। ਇਸ ਲਈ ਹਰ ਵਿਅਕਤੀ ਇਸ਼ਟ ਦੀ ਸਹੁੰ ਖਾ ਕੇ ਝੂਠ ਬੋਲਣ ਦਾ ਹਿੰਮਤ ਘੱਟ ਵਧ ਹੀ ਕਰਦਾ ਹੈ। ਇਸ ਕਰ ਕੇ ਹੀ ਅਦਾਲਤਾਂ ਵਿਚ ਬਿਆਨ ਲੈਣ ਸਮੇਂ ਵੀ ਹਰ ਵਿਅਕਤੀ ਪਾਸੋਂ ਉਸਦੇ ਧਰਮ ਅਨੁਸਾਰ ਆਪਣੇ ਇਸ਼ਟ ਦੀ ਸਹੁੰ ਚੁਕਵਾਈ ਜਾਂਦੀ ਹੈ।
ਕਾਨੂੰਨ ਰਾਹੀਂ ਸਹੁੰ ਖੁਆਉਣ ਦਾ ਅਧਿਕਾਰ ਜੱਜਾਂ ਅਦਾਲਤੀ ਅਫ਼ਸਰਾਂ ਤੇ ਕਈ ਹੋਰ ਸਰਕਾਰੀ ਅਧਿਕਾਰੀਆਂ ਨੂੰ ਪ੍ਰਾਪਤ ਹੁੰਦਾ ਹੈ। ਸਹੁੰ ਖਾ ਕੇ ਲਿਖਤੀ ਬਿਆਨ ਦੇਣ ਨੂੰ ਹਲਫ਼ੀਆ ਬਿਆਨ ਦੇਣਾ ਆਖਦੇ ਹਨ। ਹਲਫ਼ੀਆ ਬਿਆਨ ਨੂੰ ਤਸਦੀਕ ਕਰਨ ਦਾ ਕੰਮ ਓਥ ਕਮਿਸ਼ਨਰ ਦਾ ਹੁੰਦਾ ਹੈ। ਜਿਹੜਾ ਵਿਅਕਤੀ ਕੋਈ ਗ਼ਲਤ ਹਲਫ਼ੀਆ ਬਿਆਨ ਦਿੰਦਾ ਹੈ ਉਹ ਕਿਸੇ ਵੇਲੇ ਵੀ ਕਾਨੂੰਨ ਦੇ ਫੰਦੇ ਵਿਚ ਫਸ ਸਕਦਾ ਹੈ। ਪੰਜਾਬੀ ਲੋਕ ਗੀਤਾਂ ਵਿਚ ਸਹੁੰ ਦਾ ਬੜਾ ਜ਼ਿਕਰ ਮਿਲਦਾ ਹੈ : ʻਇਕ ਵੀਰ ਦੇਈਂ ਵੇ ਰੱਬਾ, ਸਹੁੰ ਖਾਣ ਨੂੰ ਬੜਾ ਜੀਅ ਕਰਦਾ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 26345, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-11-09-04-45-39, ਹਵਾਲੇ/ਟਿੱਪਣੀਆਂ: ਹ. ਪੁ.––ਐਨ. ਬ੍ਰਿ. 16 : 663.; ਪੰ. ਲੋ. ਵਿ. ਕੋ.
ਸਹੁੰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਹੁੰ, ਇਸਤਰੀ ਲਿੰਗ : ਸੌਗੰਧ, ਕਸਮ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 13940, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-04-29-03-23-19, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First