ਸਵੈ-ਅਰਜਤ ਸੰਪਤੀ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Self acquired property_ਸਵੈ-ਅਰਜਤ ਸੰਪਤੀ: ਪੁਰਾਣੇ ਹਿੰਦੂ ਕਾਨੂੰਨ ਵਿਚ ਸਵੈ-ਅਰਜਤ ਸੰਪੱਤੀ ਅਤੇ ਜੱਦੀ ਸੰਪਤੀ ਵਿਚਲੇ ਹਿੱਤਾਂ ਦੀ ਦ੍ਰਿਸ਼ਟੀ ਤੋਂ ਕਾਫ਼ੀ ਫ਼ਰਕ ਹੈ। ਪਰ ਉਦੋਂ ਵੀ ਸਹਿਵਾਰਸੀ ਦਾ ਮੈਂਬਰ ਹੁੰਦੇ ਹੋਏ ਵਿਅਕਤੀ ਉਸ ਸਹਿਵਾਰਸੀ ਸੰਪੱਤੀ ਤੋਂ ਇਲਾਵਾ ਆਪਣੇ ਲਈ , ਜੱਦੀ ਸੰਪਤੀ ਨੂੰ ਹਾਨ ਪਹੁੰਚਾਏ ਬਿਨਾਂ, ਵਖਰੀ ਸੰਪਤੀ ਅਰਜਤ ਕਰ ਸਕਦਾ ਸੀ। ਸਵੈ-ਅਰਜਤ ਸੰਪਤੀ ਦਾ ਮਾਲਕ ਉਸ ਸੰਪਤੀ ਦਾ ਨਿਪਟਾਰਾ ਜਿਵੇਂ ਚਾਹੇ , ਜਦੋਂ ਚਾਹੇ ਕਰ ਸਕਦਾ ਹੈ, ਜਦ ਕਿ ਜੱਦੀ ਸੰਪੱਤੀ ਕਰਤਾ ਦੁਆਰਾ ਕੋਈ ਕਾਨੂੰਨੀ ਜ਼ਰੂਰਤ ਪੂਰੀ ਕਰਨ ਲਈ ਵੇਚੀ ਜਾ ਸਕਦੀ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1478, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First