ਸਰੀਰਿਕ ਬਣਤਰ ਸਰੋਤ : ਹੱਡੀਆਂ ਅਤੇ ਜੋੜਾਂ ਦੀਆਂ ਸੱਟਾਂ ਅਤੇ ਇਲਾਜ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰੀਰਿਕ ਬਣਤਰ

          ਸਾਡਾ ਸਰੀਰ ਛੋਟੇ-ਛੋਟੇ ਜੀਵਾਣੂ ਅਰਥਾਤ ਕੋਸ਼ਕਾਂ ਜਾਂ ਸੈੱਲ ਦੇ ਮੇਲ ਨਾਲ ਬਣਦਾ ਹੈ। ਸੈੱਲ ਜਾਂ ਕੋਸ਼ਕ ਕਿਸੇ ਵੀ ਜੀਵ ਜਾਂ ਪ੍ਰਾਣੀ ਦਾ ਮੂਲ ਅੰਸ਼ ਹੈ। ਇਹ ਇਕ ਬਹੁਤ ਹੀ ਸੁਖਮ ਇਕਾਈ ਹੈ ਅਤੇ ਇਸ ਦੀ ਜਾਂਚ ਲਈ ਖੁਰਦਬੀਨ (ਸੁਖਮਦਰਸ਼ਕ ਯੰਤਰ) ਦੀ ਅਵਸ਼ਕਤਾ ਹੁੰਦੀ ਹੈ। ਸੈੱਲ ਮਨੁੱਖੀ ਸਰੀਰ ਵਿੱਚ ਉਹੀ ਭੂਮਿਕਾ ਨਿਭਾਉਂਦੇ ਹਨ ਜਿਹੜੀ ਇਕ ਇੱਟ ਕਿਸੇ ਇਮਾਰਤ ਵਿੱਚ 1 ਸੈੱਲ ਦੇ ਚੋਹੀਂ ਪਾਸੀ ਇੱਕ ਝਿੱਲੀ ਹੁੰਦੀ ਹੈ ਜਿਸ ਨੂੰ ਕੋਸ਼ਕਾਂ ਝਿੱਲੀ (Cell Membrane) ਜਾਂ ਪਰਦਾ ਆਖਦੇ ਹਨ। ਸੈੱਲ ਜੀਵਨ ਤੱਤ ਜਾਂ Protoplasm ਨਾਲ ਭਰਿਆ ਹੁੰਦਾ ਹੈ। ਇਸ ਪ੍ਰੋਟੋਪਲਾਜ਼ਮ ਵਿਚ ਇਕ ਗਾੜਾ ਰੱਸ ਹੁੰਦਾ ਹੈ ਜਿਸ ਨੂੰ ਚੇਤਨ ਕੇਂਦਰ (Nucleus) ਜਾਂ ਨਾਭਿਕ ਵੀ ਆਖਦੇ ਹਨ। ਇਹੀ ਚੇਤਨ ਕੇਂਦਰ ਜੀਵਣ ਦਾ ਮੂਲ ਹੈ। ਚੇਤਨ ਕੇਂਦਰ ਵਿਚ ਇਕ ਹੋਰ ਛੋਟਾ ਜਿਹਾ ਬਿੰਦੂ ਹੁੰਦਾ ਹੈ। ਜਿਸ ਨੂੰ ਅਣੂ-ਚੇਤਨ (Nucleolus) ਜਾਂ ਅਣੂ ਨਾਭਿਕ ਆਖਦੇ ਹਨ। ਜੀਵਨ ਤੱਤ ਵਿੱਚ ਚੇਤਨ ਕੇਂਦਰ ਤੋਂ ਬਿਨਾਂ ਇਕ ਹੋਰ ਬਿੰਦੂ ਵੀ ਹੁੰਦਾ ਹੈ ਜਿਸ ਦੇ ਚਾਰੇ ਪਾਸੇ ਪਹੀਏ ਵਾਂਗ ਰੇਖਾਵਾਂ ਹੁੰਦੀਆਂ ਹਨ। ਜਿਸਨੂੰ ਆਕਰਖਣ ਤੱਤ (Centrosome) ਆਖਦੇ ਹਨ। ਸੈੱਲ ਕਈ ਪ੍ਰਕਾਰ ਦੇ ਹੁੰਦੇ ਹਨ ਅਤੇ ਵੱਖ-ਵੱਖ ਕਿਸਮ ਦੀ ਕਿਰਿਆ ਕਰਣ ਵਿੱਚ ਪ੍ਰਵੀਣ ਹੁੰਦੇ ਹਨ। ਇੱਕ ਪ੍ਰਕਾਰ ਦੇ ਸੈੱਲਾਂ ਦੇ ਇਕੱਠ ਜੋ ਇੱਕ ਪ੍ਰਕਾਰ ਦਾ ਨਿਸ਼ਚਿਤ ਕੰਮ ਕਰਦੇ ਹਨ ਤੰਤੂ ਜਾਂ Tissue ਅਖਵਾਉਂਦੇ ਹਨ।

          ਵੱਖ-ਵੱਖ ਕਿਸਮ ਦੀ ਕਿਰਿਆ ਲਈ ਵੱਖ-ਵੱਖ ਕਿਸਮ ਦੇ ਕੋਸ਼ਕ ਹੁੰਦੇ ਹਨ:

1)       ਨਸ ਕੋਸ਼ਕ                           :         Nerve Cells

2)       ਬੰਧਕ ਕੋਸ਼ਕ                         :         Connective Tissue Cells

3)       ਲਹੁ ਜਾਂ ਰਕਤ ਕੋਸ਼ਕ                :         Blood Cells

4)       ਚਮੜੀ ਦੇ ਬਾਹਰ ਦੇ ਕੋਸ਼ਕ           :         Epithelial Cells

5)       ਪੱਠਿਆਂ ਦੇ ਕੋਸ਼ਕ                     :         Muscle cells

6)      ਹੱਡੀਆਂ ਦੇ ਕੋਸ਼ਕ                     :         Bone Cells


ਲੇਖਕ : ਰਵਿੰਦਰ ਸਿੰਘ,
ਸਰੋਤ : ਹੱਡੀਆਂ ਅਤੇ ਜੋੜਾਂ ਦੀਆਂ ਸੱਟਾਂ ਅਤੇ ਇਲਾਜ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1315, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-18, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.