ਸਰਹੋਂ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਰਹੋਂ, ਇਸਤਰੀ ਲਿੰਗ : ਇੱਕ ਬੂਟਾ ਜਿਸ ਦੇ ਬੀ ਰਾਈ ਵਰਗੇ ਹੁੰਦੇ ਹਨ ਜਿਨ੍ਹਾਂ ਦਾ ਤੇਲ ਨਿਕਲਦਾ ਹੈ ਤੇ ਫੋਕ ਜਾਂ ਰੋਗ ਖਲ ਕਹਾਉਂਦੀ ਹੈ ਇਸ ਦੇ ਪੱਤਰਾਂ ਤੇ ਗੰਦਲਾਂ ਦਾ ਸਾਗ ਵੀ ਬਣਾ ਕੇ ਖਾਧਾ ਜਾਂਦਾ ਹੈ
–ਸਰਹੋਂ ਅੱਖਾਂ ਅੱਗੇ ਫੁੱਲਣਾ, ਮੁਹਾਵਰਾ : ਅਨ੍ਹੇਰਨੀ ਆਉਣਾ, ਚੱਕਰ ਆਉਣਾ, ਗਸ਼ ਖਾਣਾ, ਸੁਧ ਬੁਧ ਭੁਲਣਾ
–ਹੱਥਾਂ ਤੇ ਸਰਹੋਂ ਜਮਾਉਣਾ, ਮੁਹਾਵਰਾ : ਕੋਈ ਹੈਰਾਨ ਕਰਨ ਵਾਲਾ ਕੰਮ ਤੁਰੰਤ ਸਾਮ੍ਹਣੇ ਕਰ ਵਿਖਾਉਣਾ, ਕ੍ਰਿਸ਼ਮਾ ਵਿਖਾਉਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1873, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-08-12-41-55, ਹਵਾਲੇ/ਟਿੱਪਣੀਆਂ:
ਸਰਹੋਂ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਰਹੋਂ, (ਪੋਠੋਹਾਰੀ) / ਇਸਤਰੀ ਲਿੰਗ : ਸਸਕਾਰ ਮਗਰੋਂ ਹੱਡੀਆਂ (ਫੁੱਲ) ਚੁਣ ਲੈਣ ਤੇ ਪਿਛੇ ਰਹੀ ਭਸਮ ਆਦਿ ਸਭ ਕੁਝ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1873, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-08-12-42-18, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First