ਸਰਦ ਜੰਗ ਸਰੋਤ :
ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Cold War ਸਰਦ ਜੰਗ: ਸਰਦ ਜੰਗ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਕਮਿਊਨਿਸਟ ਸੰਸਾਰ -ਮੂਲ ਰੂਪ ਵਿਚ ਸੋਵੀਅਤ ਸੰਘ ਅਤੇ ਇਸ ਦੇਸ ਅਨੁਯਾਈ ਰਾਜਾਂ ਅਤੇ ਇਤਿਹਾਦੀਆਂ ਅਤੇ ਮੂਲ ਰੂਪ ਵਿਚ ਸੰਯੁਕਤ ਰਾਜ ਅਤੇ ਇਸ ਦੇ ਇਤਿਹਾਦੀਆਂ ਸਹਿਤ ਪੱਛਮੀ ਤਾਕਤਾਂ ਵਿਚਕਾਰ ਰਾਜਨੀ ਦਵੰਦ, ਸੈਨਿਕ ਤਣਾਓ, ਪ੍ਰਤਿ-ਪੁਰੱਖੀ ਜੰਗਾਂ ਅਤੇ ਮੌਜੂਦ ਆਰਕਿ ਪ੍ਰਤਿਯੋਗਤਾ ਦੀ ਨਿਰੰਤਰ ਸਥਿਤੀ ਸੀ। ਭਾਵੇਂ ਮੂਲ ਭਾਗੀਦਾਰ ਫੌਜੀ ਸ਼ਕਤੀਆਂ ਦਾ ਕਦੇ ਵਪੀ ਆਪਸ ਵਿਚ ਸਿੱਧਾ ਸੰਘਰਸ਼ ਨਾ ਹੋਇਆ, ਉਹਨਾਂ ਨੇ ਦਵੰਦ ਨੂੰ ਸੈਨਿਕ ਕੁਲੀਸ਼ਨਾਂ, ਜੁਗਤੀ ਪਰੰਪਰਾਗਤ ਫੌਜਾਂ ਦੀ ਪਾਲਬੰਦੀ, ਅਸੁਰੱਖਿਅਤ ਸਮਝੇ ਜਾਂਦੇ ਰਾਜਾਂ ਦੀ ਵਿਸਤ੍ਰਿਤ ਸਹਾਇਤਾ, ਪ੍ਰਤਿ-ਪੁਰਖੀ ਜੰਗਾਂ, ਜਾਸੂਸੀ , ਪ੍ਰਾਪੇਗੰਡਾ, ਪਰੰਪਰਾਗਤ ਅਤੇ ਨਿਊਕਲੀ ਹਥਿਆਰ ਦੌੜ , ਨਿਰਪੱਖ ਦੇਸਾਂ ਨੂੰ ਅਪੀਲਾਂ, ਖੇਡਾਂ ਸਮੇਂ ਵਿਰੋਧ , ਅਤੇ ਟੈਕਨਾਲੋਜੀਕੀਕਲ ਪ੍ਰਤਿਯੋਗਤਾਵਾਂ ਜਿਹਾ ਕਿ ਪੁਲਾੜ ਦੌੜ ਰਾਹੀਂ ਦਰਸਾਇਆ।
ਸਿਖਰੀ ਸ਼ਕਤੀਆਂ ਦੇ ਵਿਰੁੱਧ ਇਤਿਹਾਦੀ ਹੋਣ ਦੇ ਬਾਵਜੂਦ ਯੂ.ਐਸ.ਐਸ.ਆਰ ਅਤੇ ਯੂ.ਐਸ ਰਾਜਨੀਤਿਕ ਫ਼ਿਲਾਸਫੀ ਅਤੇ ਜੰਗ-ਉਪਰੰਤ ਸੰਸਾਰ ਦੇ ਰੂਪ ਰੇਖਾ ਬਾਰੇ ਅਸਹਿਮਤ ਬਲ ਜਦੋਂ ਕਿ ਉਹਨਾਂ ਨੇ ਸਾਰੇ ਯੂ੍ਹਰਪ ਤੇ ਕਬਜ਼ਾ ਕੀਤਾ ਹੋਇਆ ਸੀ। ਸੋਵੀਅਤ ਸੰਘ ਨੇ ਕਬਜ਼ਾ ਕੀਤੇ ਪੂਰਬੀਪ ਯੂਰਪੀ ਦੇਸ਼ਾਂ ਦਾ ਪੂਰਬੀ ਬਲਾਕ ਸਥਾਪਤ ਕੀਤਾ ਅਤੇ ਇਨ੍ਹਾਂ ਵਿਚੋਂ ਕੁਝ ਦਾ ਇਲਹਾਕ ਕੀਤਾ ਅਤੇ ਹੋਰਨਾ ਨੂੰ ਅਨੁਯਾਈ ਦੇਸ਼ ਬਣਾਈ ਰੱਖਿਆ, ਜਿਨ੍ਹਾਂ ਵਿਚੋਂ ਬਾਅਦ ਵਿਚ ਕੁਝ ਦੇਸ਼ ਵਾਰਸਾ ਪੈਕਟ ਵਿਚ ਸੰਗਠਿਤ ਹੋ ਗਏ। ਯੂ.ਐਸ ਅਤੇ ਇਸਦੇ ਇਤਿਹਾਦੀਆਂ ਨੇ ਸਾਮਵਾਦ ਨੂੰ ਰੋਕਣ ਦੀ ਮੁੱਖ ਜੁਗਤ ਅਪਣਾਈ ਅਤੇ ਇਸ ਤਵ ਲਈ ਨਾਟੋ(NATO) ਜਿਹੇ ਗਠਜੋੜ ਦੀ ਸਥਾਪਨਾ ਕੀਤੀ।
ਯੂ.ਐਮ ਨੇ ਯੂਰਪ ਦੀ ਜੰਗ-ਉਪਰੰਤ ਅਧਿਕ ਤੀਬਰ ਬਹਾਲੀ ਨੂੰ ਅਮਲੀ ਰੂਪ ਦੇਣ ਲਈ ਮਾਰਸ਼ਲ ਪਲਾਨ ਲਈ ਫੰਡ ਦਿੱਤ , ਜਦੋਂ ਕਿ ਸੋਵੀਅਤ ਸੰਘ ਨੇ ਬਹੁਤ ਸਾਰੇ ਪੂਰਬੀ ਬਲਾਕ ਦੇ ਮੈਬਰਾਂ ਨੂੰ ਇਸ ਵਿਚ ਭਾਗ ਨਾ ਲੈਣ ਦਿੱਤਾ। ਹੋਰ ਥਾਂਈਂ ਲਾਤੀਨੀ ਅਮਰੀਕਾ ਅਤੇ ਦੱਖਣ-ਪੂਰਬੀ ਏਸੀਆ ਵਿਚ ਯੂ.ਐਸ.ਐਸ.ਆਰ ਨੇ ਕਮਿਊਨਿਸਟ ਕ੍ਰਾਂਤੀਆਂ ਲਿਆਉਣ ਲਈ ਸਹਾਇਤਾ ਕੀਤੀ, ਜਿਸ ਦੀ ਕਈ ਪੱਛਮੀ ਦੇਸ਼ਾਂ ਅਤੇ ਉਹਨਾਂ ਦੇ ਪ੍ਰਾਦੇਸ਼ਿਕ ਇਤਿਹਾਦੀਆਂ ਨੇ ਵਿਰੋਧਤਾ ਕੀਤੀ। ਕਈਆਂ ਨੂੰ ਉਹਨਾਂ ਨੇ ਪਿਛੇ ਹਟਾਉਣ ਦਾ ਯਤਨ ਕੀਤਾ ਜਿਸ ਦਾ ਮਿਸਰਤ ਸਿੱਟਾ ਨਿਕਲਿਆ। ਨਾਟੋ ਅਤੇ ਪੱਛਮੀ ਪੈਕਟ ਨਾਲ ਜੁੜੇ ਕੁਝ ਦੇਸ਼ਾਂ ਅਤੇ ਹੋਰਨਾਂ ਨੇ ਗੁੱਟ-ਨਿਰਪੇਖ ਅੰਦੋਲਨ ਦੀ ਸਥਾਪਨਾ ਕੀਤੀ।
ਸਰਦ ਜੰਗ ਦੇ ਦੌਰਾਨ ਮੁਕਾਬਲਤਨ ਸ਼ਾਂਦੀ ਅਤੇ ਅੰਤਰ-ਰਾਸ਼ਟਰੀ ਉੱਚ ਤਣਾਓ ਦੇ ਸਮੇਂ ਵੀ ਆਏ-ਬਰਲਿਨ ਨਾਕਾਬੰਦੀ , ਕੋਰੀਅਨ ਜੰਗ, 1961 ਦਾ ਬਰਲਿਨ ਸੰਕਟ , ਵੀਅਤਨਾਮ ਜੰਗ, ਕਿਊਬਨ, ਮਿਜ਼ਾਈਲ, ਸੰਕਟ, ਅਫ਼ਗਾਨਿਸਤਾਨ ਵਿਚ ਸੋਵੀਅਤ ਜੰਗ ਅਤੇ ਟੇਬਲ ਆਰਕਰ 83 ਦੇ ਨਵੰਬਰ 1983 ਵਿਚ ਨਾਟੋ ਅਭਿਆਸ। ਦੋਵੇਂ ਪਾਸੇ ਰਾਜਨੀਤਿਕ ਤਣਾਓ ਨੂੰ ਖ਼ਤਮ ਕਰਨ ਲਈ ਅਤੇ ਪ੍ਰਤੱਖ ਸੈਨਿਕ ਹਮਲੇ ਨੂੰ ਰੋਕਣ ਲਈ ਜੋ ਨਿਊਕਲੀ ਹਥਿਆਰਾਂ ਨਾਲ ਉਹਨਾਂ ਦੀ ਪਰਸਾਰ ਯਕੀਨੀ ਤੌਰ ਤੇ ਸੰਭਾਵੀ ਗਾਰੰਟੀ ਵੀ, ਸਾਂਤੀ ਚਾਹੁੰਦੇ ਸਨ ।
1950 ਦੇ ਦਹਾਕੇ ਵਿਚ ਰੀਗਨ ਸਿਧਾਂਤ ਅਧੀਨ ਸੰਯੁਕਤ ਰਾਜ ਨੇ ਉਸ ਸਮੇਂ ਸੋਵੀਅਤ ਸੰਘ ਤੇ ਕੂਟਨੀਤਿਕ, ਸੈਨਿਕ ਅਤੇ ਆਰਥਿਕ ਦਬਾਉ ਵਧਾਇਆ ਜਦੋਂ ਕਿ ਦੇਸ਼ ਪਹਿਲਾਂ ਹੀ ਆਰਥਿਕ ਨਿਸ਼ਚਲਤਾ ਦੀ ਮਾਰ ਹੇਠ ਸੀ। 1980 ਦੇ ਦਹਾਕੇ ਦੇ ਅੰਤ ਵਿਚ ਸੋਵੀਅਤ ਪ੍ਰੈਜ਼ੀਡੈਂਟ ਮਿਥੇਲ ਗੋਰਬਾਚੋਵ ਨੇ ਉਦਾਰ ਸੁਧਾਰਾਂ ਦੀ ਘੋਸ਼ਣਾ ਕੀਤੀ। ਸਰਦ ਜੰਗ 1991 ਵਿਚ ਸੋਵੀਅਤ ਸੰਘ ਦੇ ਟੁੱਟਣ ਨਾਲ ਖ਼ਤਮ ਹੋਈ ਅਤੇ ਇਸ ਨਾਲ ਸੰਯੁਕਤ ਰਾਜ ਪ੍ਰਬਲ ਸੈਨਿਕ ਸ਼ਕਤੀ ਬਣ ਗਿਆ ਅਤੇ ਰੂਸ ਪਾਸ ਸੋਵੀਅਤ ਸੰਘ ਦਾ ਨਿਊਕਲੀ ਸ਼ਸਤਰ-ਘਰ ਰਹਿ ਗਿਆ। ਸਰਦ ਜੰਗ ਅਤੇ ਇਸ ਦੀਆਂ ਘਟਨਾਵਾਂ ਨੇ ਅੱਜ ਦੇ ਸੰਸਾਰ ਦੇ ਮੱਹਤਵਪੂਰਣ ਪ੍ਰਭਾਵ ਪਾਇਆ ਹੈ ਅਤੇ ਇਸ ਦਾ ਆਮ ਕਰਕੇ ਲੋਕ ਸਭਿਆਚਾਰ ਵਿਚ ਜ਼ਿਕਰ ਆਉਂਦਾ ਹੈ।
ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1255, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਸਰਦ ਜੰਗ ਸਰੋਤ :
ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Cold War ਸਰਦ ਜੰਗ: ਸਰਦ ਜੰਗ ਸਾਮਵਾਦੀ ਸੰਸਾਰ-ਮੁੱਖ ਰੂਪ ਵਿਚ ਸੋਵੀਅਤ ਸੰਘ ਅਤੇ ਇਸ ਦੇ ਅਨੁਯਾਈ ਰਾਜਾਂ ਅਤੇ ਇਤਿਹਾਦੀਆਂ ਅਤੇ ਪੱਛਮੀ ਸੰਸਾਰ ਦੀਆਂ ਸ਼ਕਤੀਆਂ ਵਿਸ਼ੇਸ਼ ਕਰਕੇ ਸੰਯੁਕਤ ਰਾਜ ਅਤੇ ਇਸ ਦੇ ਇਤਿਹਾਦੀਆਂ ਵਿਚਕਾਰ ਦੂਜੇ ਵਿਸ਼ਵ ਯੁੱਧ (1939-1945 ) ਤੋਂ ਬਾਅਦ ਮੌਜੂਦ ਰਾਜਨੀਤਿਕ ਵਿਵਾਦ, ਸੈਨਿਕ ਤਣਾਓ, ਪ੍ਰਤਿਪੁਰਖੀ ਅਤੇ ਆਰਥਿਕ ਪ੍ਰਤਿਯੋਗਤਾ ਦੀ ਨਿਰੰਤਰ ਸਥਿਤੀ ਸੀ। ਭਾਵੇਂ ਮੂਲ ਰੂਪ ਵਿਚ ਭਾਗ ਲੈਣ ਵਾਲੀਆਂ ਸੈਨਿਕ ਫ਼ੌਜਾਂ ਵਿਚਕਾਰ ਕਦੇ ਵੀ ਰਾਸ਼ਟਰੀ ਰੂਪ ਵਿਚ ਸਿੱਧੀ ਲੜਾਈ ਨਾ ਹੋਈ, ਪਰੰਤੂ ਉਹਨਾਂ ਨੇ ਇਸ ਅਵਸਥਾ ਨੂੰ ਸੈਨਿਕ ਕੁਲੀਸ਼ਨਾਂ, ਜੁਗਤੀ ਰਵਾਇਤੀ ਫੌ਼ਜ ਪ੍ਰਦਰਸ਼ਨਾਂ, ਕਮਜ਼ੋਰ ਸਮਝੇ ਜਾਂਦੇ ਰਾਜਾਂ ਦੀ ਭਾਰੀ ਸਹਾਇਤਾ, ਪ੍ਰਤਿਪੁਰਖੀ ਜੰਗਾਂ , ਜਾਸੂਸੀ , ਰਵਾਇਤੀ ਅਤੇ ਨਿਊਕਲੀ ਹਥਿਆਰ ਦੌੜਾਂ , ਨਿਰਪੱਖ ਰਾਸ਼ਟਰਾਂ ਨੂੰ ਅਪੀਲਾਂ, ਖੇਡਾਂ ਸਮੇ਼ ਵਿਰੋਧਤਾ ਅਤੇ ਟੈਕਨਾਲੋਜੀਕਲ ਪ੍ਰਤਿਯੋਗਤਾਵਾਂ ਜਿਹਾ ਕਿ ਪੁਲਾੜ ਦੌੜ , ਰਾਹੀਂ ਵਿਵਾਦ ਨੂੰ ਦਰਸਾਇਆ।
ਸਿਖਰੀ ਸ਼ਕਤੀਆਂ ਦੇ ਵਿਰੁੱਧ ਇਤਿਹਾਦੀ ਹੋਣ ਦੇ ਬਾਵਜੂਦ ਵੀ ਯੂ ਐਸ ਐਸ ਆਰ ਅਤੇ ਯੂ ਐਸ, ਯੂਰਪ ਦੇ ਬਹੁਤ ਸਾਰੇ ਖੇਤਰ ਤੇ ਕਾਬਜ਼ ਹੁੰਦੇ ਹੋਏ ਜੰਗ-ਉਪਰੰਤ ਸੰਸਾਰ ਦੀ ਰਾਜਨੀਤਿਕ ਫ਼ਿਲਾਸਫੀ ਅਤੇ ਸਮਰੂਪਤਾ ਬਾਰੇ ਅਸਹਿਮਤ ਸਨ। ਸੋਵੀਅਤ ਸੰਘ ਨੇ ਆਪਣੇ ਕਬਜ਼ੇ ਅਧੀਨ ਕੀਤੇ ਪੂਰਬੀ ਯੂਰਪੀ ਦੇਸ਼ਾਂ ਸਹਿਤ ਪੂਰਬੀ ਬਲਾਕ ਸਥਾਪਤ ਕੀਤਾ, ਕੁਝ ਦੇਸ਼ਾਂ ਨੂੰ ਆਪਣੇ ਵਿਚ ਸ਼ਾਮਲ ਕਰ ਲਿਆ ਅਤੇ ਹੋਰਨਾਂ ਨੂੰ ਅਨੁਯਾਈ ਦੇਸ਼ ਬਣਾ ਦਿੱਤਾ ਜਿਨ੍ਹਾਂ ਵਿਚੋਂ ਕੁਝ ਬਾਅਦ ਵਿਚ ਵਾਰਨਾਰਾ ਪੈਕਟ (1955-1991) ਵਜੋਂ ਸੰਘਟਿਤ ਹੋਏ। ਯੂ਼ਐਸ ਅਤੇ ਇਸ ਦੇ ਇਤਿਹਾਦੀਆਂ ਨੇ ਸਾਮਵਾਦ ਦੇ ਘੇਰੇ ਨੂੰ ਗਠਜੋੜ ਜਿਹਾ ਕਿ ਨਾਟੋ(NATO) ਸਥਾਪਤ ਕਰਨ ਦੀ ਜੁਗਤ ਵਜੋਂ ਵਰਤਿਆ।
ਯੂ਼ਐਸ ਨੇ ਯੂਰਪ ਦਾ ਜੰਗ-ਉਪਰੰਤ ਤੇਜ਼ੀ ਨਾਲ ਬਹਾਲੀ ਨੂੰ ਪ੍ਰਭਾਵੀ ਬਣਾਉਣ ਲਈ ਮਾਰਸ਼ਲ ਪਲਾਨ ਨੂੰ ਫ਼ੰਡ ਪ੍ਰਦਾਨ ਕੀਤੇ ਜਦੋਂ ਕਿ ਸੋਵੀਅਤ ਸੰਘ ਨੇ ਬਹੁਤ ਸਾਰੇ ਪੂਰਬੀ ਬਲਾਕ ਦੇ ਮੈਂਬਰਾਂ ਨੂੰ ਇਸ ਵਿਚ ਭਾਗ ਨਾ ਲੈਣ ਦਿੱਤਾ। ਹੋਰ ਥਾਈਂ, ਲਾਤੀਨੀ ਅਮਰੀਕਾ ਅਤੇ ਦੱਖਣ-ਪੂਰਬੀ ਏਸ਼ੀਆ ਵਿਚ ਯੂ਼ਐਸ਼ਐਸ਼ਆਰ ਨੇ ਕਮਿਊਨਿਸਟ ਇਨਕਲਾਬ ਦੇ ਉਭਰਨ ਵਿਚ ਸਹਾਇਤਾ ਕੀਤੀ, ਜਿਸਦੀ ਕਈ ਪੱਛਮੀ ਦੇਸ਼ਾਂ ਅਤੇ ਉਹਨਾਂ ਦੇ ਪ੍ਰਾਦੇਸ਼ਕ ਇਤਿਹਾਦੀਆਂ ਨੇ ਵਿਰੋਧਤਾ ਕੀਤੀ: ਕਈਆਂ ਨੇ ਪਿੱਛੇ ਹੱਟਣ ਦਾ ਯਤਨ ਕੀਤਾ, ਪਰੰਤੂ ਇਸ ਦੇ ਮਿਸ਼ਰਿਤ ਸਿੱਟੇ ਨਿਕਲੇ। ਨਾਟੋ ਅਤੇ ਵਾਰਸਾ ਪੈਕਟ ਨਾਲ ਕੁੜੇ ਕੁਝ ਦੇਸ਼ਾਂ ਅਤੇ ਹੋਰਨਾਂ ਨੇ ਗੁਟ-ਨਿਰਪੇਖ ਅੰਦੋਲਨ ਆਰੰਭਿਆ।
ਸਰਦ ਜੰਗ ਦੇ ਦੌਰਾਨ ਮੁਕਾਬਲਤਨ ਸ਼ਾਂਤੀ ਅਤੇ ਅੰਤਰ-ਰਾਸ਼ਟਰੀ ਉੱਚ ਤਣਾਓ ਦਾ ਸਮਾਂ ਰਿਹਾ-ਬਰਲਿਨ ਲਾਕਾਬੰਦੀ (1948-49), ਕੋਰੀਅਨ ਜੰਗ (1950-53), 1969 ਦਾ ਬਰਲਿਨ ਸੰਕਟ ,ਵੀਅਤਨਾਮ ਯੁੱਧ (1959-1975), ਕਿਊਬਨ ਮਿਜ਼ਾਈਲ ਸੰਕਟ (1962), ਅਫ਼ਗਾਨਿਸਤਾਨ ਵਿਚ ਸੋਵੀਅਤ ਯੁੱਧ (1979-1989) ਅਤੇ ਨਵੰਬਰ 1983 ਵਿਚ ਏਅਲ ਆਰਕਰ 83 ਨਾਟੋ ਅਭਿਆਸ। ਦੋਵਾਂ ਨੇ ਰਾਜਨੀਤਿਕ ਤਣਾਓ ਤੋਂ ਮੁਕਤੀ ਅਤੇ ਪ੍ਰਤੱਖ ਸੈਨਿਕ ਹਮਲੇ ਨੂੰ ਰੋਕਣ ਲਈ ਸ਼ਾਂਤੀ ਸਥਾਪਤ ਕਰਨੀ ਚਾਹੀ ਜੋ ਸੰਭਵ ਤੌਰ ਤੇ ਨਿਊਕਲੀ ਹਥਿਆਰਾਂ ਨਾਲ ਪਰਮਾਰ ਯਕੀਨੀ ਤਬਾਹੀ ਦੀ ਸਾਰਦੀ ਸਨ।
1980 ਦੇ ਦਹਾਕੇ ਵਿਚ ਰੀਗਨ ਸਿਧਾਂਤ ਅਧੀਨ ਸੰਯੁਕਤ ਰਾਜ ਨੇ ਉਸ ਸਮੇ਼ ਸੋਵੀਅਤ ਸੰਘ ਤੇ ਆਪਣਾ ਡਿਪਲੋਮੈਟਿਕ, ਸੈਨਿਕ ਅਤੇ ਆਰਥਿਕ ਦਬਾਓ ਵਧਾਇਆ ਜਦੋਂ ਕਿ ਰਾਸ਼ਟਰ ਵਿਚ ਪਹਿਲਾਂ ਹੀ ਆਰਥਿਕ ਸਥਿਰਤਾ ਮੌਜੂਦ ਸੀ। 1980 ਦੇ ਦਹਾਕੇ ਅੰਤ ਵਿਚ ਸੋਵੀਅਤ ਪ੍ਰੈਜ਼ੀਡੈ਼ਟ ਮਿਥੇਲ ਗੋਰਬਾਦੇਵ ਨੇ ਪੁਨਰ-ਨਿਰਮਾਣਤ ਅਤੇ ਪੁਨਰ-ਸੰਗਠਨ ਦੇ ਉਦਾਰ ਸੁਧਾਰ ਲਾਗੂ ਕੀਤੇ। ਸਰਦ ਜੰਗ 1991 ਵਿਚ ਸੋਵੀਅਤ ਸੰਘ ਦੇ ਖ਼ਤਮ ਹੋਣ ਨਾਲ ਖ਼ਤਮ ਹੋਈ ਅਤੇ ਸੰਯੁਕਤ ਰਾਜ ਪ੍ਰਬਲ ਸੈਨਿਕ ਸ਼ਕਤੀ ਬਣ ਗਿਆ ਅਤੇ ਰੂਸ ਪਾਸ ਸੋਵੀਅਤ ਸੰਘ ਦੇ ਨਿਊਕਲੀ ਹਥਿਆਰ-ਘਰ ਰਹਿ ਗਏ। ਸਰਦ ਜੰਗ ਨੇ ਅੱਜ ਦੇ ਸੰਸਾਰ ਤੇ ਮਹੱਤਵਪੂਰਣ ਪ੍ਰਭਾਵ ਪਾਇਆ ਅਤੇ ਇਸ ਦਾ ਲੋਕ ਸਭਿਆਚਾਰ ਵਿਚ ਆਮ ਹਵਾਲਾ ਦਿੱਤਾ ਜਾਣ ਲੱਗ ਪਿਆ ਹੈ।
ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1254, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First