ਸਰਕਾਰੀ ਖੇਤਰ ਸਰੋਤ :
ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Public Sector ਸਰਕਾਰੀ ਖੇਤਰ: ਸਰਕਾਰੀ ਖੇਤਰ , ਜਿਸ ਨੂੰ ਕਦੇ ਕਦੇ ਰਾਜ ਖੇਤਰ ਵੀ ਕਿਹਾ ਜਾਂਦਾ ਹੈ, ਰਾਜ ਦਾ ਭਾਗ ਹੈ ਜੋ ਜਾਂ ਤਾਂ ਸਰਕਾਰ ਦੁਆਰਾ ਜਾਂ ਸਰਕਾਰ ਲਈ ਮਾਲ ਅਤੇ ਸੇਵਾਵਾਂ ਦੇ ਉਤਪਾਦਨ , ਸੌਂਪਣੀ ਅਤੇ ਵੰਡ ਨਾਲ ਜਾਂ ਇਸ ਦੇ ਨਾਗਰਿਕਾਂ ਨਾਲ ਸਬੰਧਤ ਹੈ, ਭਾਵੇਂ ਉਹ ਰਾਸ਼ਟਰੀ, ਪ੍ਰਾਦੇਸ਼ਿਕ ਜਾਂ ਸਥਾਨਕੀ/ਮਿਊਂਸਪਲ ਦੇ ਹੋਣ ।
ਸਰਕਾਰੀ ਖੇਤਰ ਦੀਆਂ ਸਰਗਰਮੀਆਂ ਵਿਚ ਸਮਾਜਿਕ ਸੁਰੱਖਿਆ ਪ੍ਰਦਾਨ ਕਰਨਾ, ਸ਼ਹਿਰੀ ਯੋਜਨਾਬੰਦੀ ਦਾ ਪ੍ਰਸ਼ਾਸਨ ਅਤੇ ਰਾਸ਼ਟਰੀ ਰੱਖਿਆ ਦਾ ਸੰਗਠਨ ਸ਼ਾਮਲ ਹਨ। ਸਰਕਾਰੀ ਖੇਤਰ (ਸਰਕਾਰੀ ਮਾਲਕੀ) ਦਾ ਸੰਗਠਨ ਕਈ ਰੂਪ ਲੈ ਸਕਦਾ ਹੈ ਜਿਸ ਵਿਚ
ਕਰਬੰਦੀ ਰਾਹੀਂ ਫੰਡ ਇਕੱਠੇ ਕਰਕੇ ਵਣਜੀ ਗਫ਼ਲਤਾ ਮਾਪਦੰਡ ਨੂੰ ਪੂਰਾ ਕਰਨ ਲਈ ਕੋਈ ਵਿਸ਼ੇਸ਼ ਲੋੜਾਂ ਨਹੀਂ ਹੁੰਦੀਆਂ ਅਤੇ ਉਤਪਾਦਨ ਨਿਰਣੇ ਸਰਕਾਰ ਦੁਆਰਾ ਨਿਰਧਾਰਤ ਕੀਤੇ ਜਾਂਦੇ ਹਨ।
ਸਰਕਾਰੀ ਮਾਲਕੀ ਦੀਆਂ ਕਾਰਪੋਰੇਸ਼ਨਾਂ (ਕੁਝ ਪ੍ਰਸੰਗਾਂ ਵਿਚ ਵਿਸ਼ੇਸ ਕਰਕੇ ਨਿਰਮਾਤਾ, ਰਾਜ-ਮਾਲਕੀ ਦੇ ਉਪਕਰਣ), ਜੋ ਇਸ ਪੱਖੋਂ ਪ੍ਰਤੱਖ ਪ੍ਰਸ਼ਾਸਨ ਤੋਂ ਭਿੰਨ ਹਨ ਕਿ ਉਹਨਾ ਪਾਸ ਅਧਿਕ ਵਣਜੀ ਸੁਤੰਤਰਤਾਵਾਂ ਹਨ ਅਤੇ ਉਹਨਾਂ ਪਾਸੋਂ ਵਣਜੀ ਮਾਪਦੰਡ ਅਨੁਸਾਰ ਕੰਮ ਕਰਨ ਦੀ ਆਸ ਕੀਤੀ ਜਾਂਦੀ ਹੈ ਅਤੇ ਉਤਪਾਦਨ ਫ਼ੈਸਲੇ ਆਪ ਕਰਕੇ ਸਰਕਾਰ ਦੁਆਰਾ ਨਹੀਂ ਲਏ ਜਾਂਦੇ(ਭਾਵੇਂ ਉਹਨਾਂ ਲਈ ਟੀਚੇ ਸਰਕਾਰ ਦੁਆਰਾ ਨਿਰਧਾਰਣ ਕੀਤੇ ਜਾ ਸਕਦੇ ਹਨ)
ਅੰਸ਼ਿਕ ਬਾਹਰੀ-ਨਿਕਾਸ (ਦਾ ਉਹ ਪੈਮਾਨਾ ਜੋ ਬਹੁਤ ਸਾਰੇ ਵਪਾਰ ਕਰਦੇ ਹਨ ਅਰਥਾਤ ਆਈ.ਟੀ. ਸੇਵਾਵਾਂ ਲਈ) ਨੂੰ ਸਰਕਾਰੀ ਖੇਤਰ ਮਾਡਲ ਸਮਝਿਆ ਜਾਂਦਾ ਹੈ।
ਇਕ ਵਿਚਕਾਰਲਾ ਰੂਪ ਮੁਕੰਮਲ ਬਾਹਰੀ-ਨਿਕਾਸ ਜਾਂ ਸੀਮਿਤ ਕਰਦਾ ਹੈ ਜਿਸ ਵਿਚ ਕੋਈ ਪ੍ਰਾਈਵੇਟ ਪ੍ਰਬੰਧ ਅਧੀਨ ਕਾਰਪੋਰੇਸ਼ਨ ਸਰਕਾਰ ਦੀ ਤਰਫੋਂ ਸਮੁੱਚੀਆਂ ਸੇਵਾਵਾਂ ਪ੍ਰਦਾਨ ਕਰਦੀ ਹੈ। ਇਸ ਨੂੰ ਪ੍ਰਾਈਵੇਟ ਖੇਤਰ ਕਾਰਜਾਂ ਦਾ ਸੰਪਤੀਆਂ ਦੀ ਸਰਕਾਰੀ ਮਾਲਕੀ ਨਾਲ ਮਿਸ਼ਰਦ ਸਮਝਿਆ ਜਾ ਸਕਦਾ ਹੈ, ਭਾਵੇਂ ਕੁਝ ਹਾਲਤਾਂ ਵਿਚ ਪ੍ਰਾਈਵੇਟ ਖੇਤਰ ਦਾ ਕੰਟਰੋਲ ਅਤੇ ਜੋਖਮ ਇੰਨਾ ਅਧਿਕ ਹੋ ਜਾਂਦਾ ਹੈ ਕਿ ਸੇਵਾ ਨੂੰ ਸਰਕਾਰੀ ਖੇਤਰ ਦਾ ਭਾਗ ਵੀ ਨਹੀਂ ਸਮਝਿਆ ਜਾਂਦਾ।
ਆਪਣੇ ਨਾਂ ਦੇ ਬਾਵਜੂਦ ਵੀ ਪਬਲਿਕ ਕੰਪਨੀਆਂ ਸਰਕਾਰੀ ਖੇਤਰ ਦਾ ਭਾਗ ਨਹੀਂ ਹਨ। ਉਹ ਇਕ ਵਿਸ਼ੇਸ਼ ਪ੍ਰਕਾਰ ਦੀਆਂ ਪ੍ਰਾਈਵੇਟ ਸੈਕਟਰ ਦੀਆਂ ਕੰਪਨੀਆਂ ਹੁੰਦੀਆਂ ਹਨ ਜੋ ਆਮ ਜਨਤਾ ਪਾਸ ਆਪਣੇ ਸੇਅਰ ਵੇਚਣ ਦੀ ਪੇਸ਼ਕਸ ਕਰ ਸਕਦੀਆਂ ਹਨ।
ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1011, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First