ਸਭਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਭਾ [ਨਾਂਇ] ਮਜਲਸ, ਇਕੱਠ , ਪੰਚਾਇਤ , ਕਮੇਟੀ, ਸੱਥ , ਜੋੜ-ਮੇਲ਼; ਇਕੱਤਰਤਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14868, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਭਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਭਾ. ਵਿ—ਸਰਵ ਹੀ. ਸਾਰੀ. ਤਮਾਮ. “ਜਾਣਹਿ ਬਿਰਥਾ ਸਭਾ ਮਨ ਕੀ.” (ਆਸਾ ਮ: ੫) “ਆਪਿ ਤਰਿਆ ਸਭਾ ਸ੍ਰਿਸਟਿ ਛਡਾਵੈ.” (ਵਾਰ ਰਾਮ ੨ ਮ: ੫) ੨ ਸੰ. ਸੰਗ੍ਯਾ—ਜੋ ਸ (ਸਾਥ) ਭਾ (ਪ੍ਰਕਾਸ਼ੇ). ਮਜਲਿਸ. ਮੰਡਲੀ । ੩ ਸਭਾ ਦਾ ਅਸਥਾਨ. ਦਰਬਾਰ ਦਾ ਘਰ. “ਗੁਰਸਭਾ ਏਵ ਨ ਪਾਈਐ.” (ਮ: ੩ ਵਾਰ ਸ੍ਰੀ) ੪ ਰਾਜਾ ਦਾ ਦਰਬਾਰੀ ਕਮਰਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14704, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਭਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਭਾ: ਇਹ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਅਤੇ ਇਸ ਦਾ ਅਰਥ ਪਰਿਸ਼ਦ, ਗੋਸ਼ਠੀ, ਸਮਿਤੀ ਆਦਿ ਕੀਤਾ ਜਾਂਦਾ ਹੈ। ਭਾਈ ਕਾਨ੍ਹ ਸਿੰਘ ਨੇ ‘ਮਹਾਨਕੋਸ਼’ ਵਿਚ ‘ਸ’ ਦਾ ਅਰਥ ‘ਸਾਥ’ ਅਤੇ ‘ਭਾ’ ਦਾ ਅਰਥ ‘ਪ੍ਰਕਾਸ਼’ ਕਰਦੇ ਹੋਇਆਂ ਇਸ ਦਾ ਅਰਥ ਮਜਲਿਸ ਜਾਂ ਮੰਡਲੀ ਕੀਤਾ ਹੈ। ਵੈਦਿਕ ਕਾਲ ਵਿਚ ਇਸ ਨੂੰ ਸਭਾ-ਸਥਲ ਅਤੇ ਸਭਾ ਦੀ ਬੈਠਕ ਦੋਹਾਂ ਲਈ ਵਰਤਿਆ ਜਾਂਦਾ ਰਿਹਾ ਹੈ। ਬੌਧ ਜਾਤਕ-ਸਾਹਿਤ ਵਿਚ ਉਸ ਨੂੰ ਸਹੀ ਅਰਥਾਂ ਵਿਚ ‘ਸਭਾ’ ਮੰਨਿਆ ਜਾਂਦਾ ਸੀ ਜਿਸ ਵਿਚ ਸੰਤ-ਲੋਗ ਸ਼ਾਮਲ ਹੋਣ ਅਤੇ ਸਹੀ ਸੰਤ ਉਹ ਹਨ ਜੋ ਧਰਮ ਦਾ ਭਾਸ਼ਣ ਕਰਨ ਅਤੇ ਰਾਗ , ਦ੍ਵੈਸ਼ (ਅਥਵਾ ਦੋਸ਼ , ਪਾਪ) ਅਤੇ ਮੋਹ ਤੋਂ ਉਪਰ ਹੋਣ। ( ਸਾ ਸਭਾ ਯਤੑਥ ਸੰਤਿ ਸੰਤੋ, ਤੇ ਸੰਤੋ ਯੇ ਭਣੰਤਿ ਧੰਮੰ ਰਾਗੰ ਦੋਸ਼ ਪਹਾਯ ਮੋਹੰ ਧੰਮੰ ਭਣੰਤਾ ਭਵੰਤਿ ਸੰਤੋ)। ‘ਮਹਾਭਾਰਤ ’ ਅਤੇ ‘ਬਾਲਮੀਕਿ ਰਾਮਾਇਣ’ (ਉਤਰ ਕਾਂਡ, 3.33) ਵਿਚ ਵੀ ਅਜਿਹਾ ਵਿਚਾਰ ਪ੍ਰਗਟ ਕੀਤਾ ਗਿਆ ਹੈ — ਸਾ ਸਭਾ ਯਤ੍ਰ ਸੰਤਿ ਵ੍ਰਦੑਧਾ :, ਤੇ ਵ੍ਰਦੑਧਾ: ਯੇ ਵਦੰਤਿ ਧਰਮੰ ਅਸੌ ਧਰੑਮੋਂ ਯਤ੍ਰ ਸਤੑਯਮਸੑਤਿ, ਤਤੑਸਤੑਯੰ ਯਚੑਛਲੇਨਾਨੁਵਿਦੑਧਮੑ

            ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ‘ਸਿਧ ਗੋਸਟਿ ’ ਨਾਂ ਦੀ ਰਚਨਾ ਵਿਚ ਇਸੇ ਪ੍ਰਕਾਰ ਦੀ ਸਭਾ ਦਾ ਸੰਕੇਤ ਹੋਇਆ ਹੈ ਕਿ ਸਿੱਧ (ਗੁਰੂ ਨਾਨਕ ਦੀ ਆਯੋਜਿਤ) ਸਭਾ ਵਿਚ ਆਸਣ ਲਗਾ ਕੇ ਬੈਠ ਗਏ (ਅਤੇ ਕਹਿਣ ਲਗੇ) ਹੇ ਸੰਤਾਂ ਦੀ ਸਭਾ ! (ਸਾਡੀ) ਨਮਸਕਾਰ ਹੈ — ਸਿਧ ਸਭਾ ਕਰਿ ਆਸਣਿ ਬੈਠੇ ਸੰਤ ਸਭਾ ਜੈਕਾਰੋ (ਗੁ.ਗ੍ਰੰ.938)। ਇਸ ਸ਼ਬਦ ਦੀ ਵਰਤੋਂ ਸਭਾ ਦੇ ਸਥਾਨ ਵਜੋਂ ਵੀ ਹੋਈ ਹੈ— ਗੁਰ ਸਭਾ ਏਵ ਪਾਈਐ ਨਾ ਨੇੜੈ ਨਾ ਦੂਰਿ (ਗੁ.ਗ੍ਰੰ. 84)। ਧਰਮੀ ਲੋਕਾਂ ਦੇ ਜਨ-ਸਮੂਹ ਜਾਂ ਦੀਵਾਨ ਨੂੰ ਵੀ ‘ਸਭਾ’ ਕਹਿਣਾ ਪ੍ਰਚਲਿਤ ਹੋ ਗਿਆ ਹੈ, ਜਿਵੇਂ ਸਰਹਿੰਦ ਦੀ ਸਭਾ, ਮਾਛੀਵਾੜੇ ਦੀ ਸਭਾ, ਆਦਿ। ਸੰਸਥਾ ਲਈ ਵੀ ਇਹ ਸ਼ਬਦ ਵਰਤਿਆ ਗਿਆ ਮਿਲਦਾ ਹੈ, ਜਿਵੇਂ ਸ੍ਰੀ ਗੁਰੂ ਸਿੰਘ ਸਭਾ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14579, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਸਭਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Association_ਸਭਾ: ਜੇ ਸਭਾ ਸ਼ਬਦ ਕਿਸੇ ਪ੍ਰਵਿਧਾਨ ਵਿਚ ਪਰਿਭਾਸ਼ਤ ਨ ਕੀਤਾ ਗਿਆ ਹੋਵੇ ਤਾਂ ਉਸ ਦੇ ਸਾਧਾਰਨ ਡਿਕਸ਼ਨਰੀ ਅਰਥ ਲੈਣੇ ਬਣਦੇ ਹਨ। ਅੰਗਰੇਜ਼ੀ ਵਿਚ ਕਿਸੇ ਸਾਂਝੇ ਪ੍ਰਯੋਜਨ ਲਈ ਸ਼ਮੂਲੀਅਤ ਨੂੰ ਐਸੋਸੀਏਟ ਹੋਣਾ ਕਿਹਾ ਜਾਂਦਾ ਹੈ। ਇਸ ਸ਼ਮੂਲੀਅਤ ਵਿਚ ਸੁਤੰਤਰ ਮਰਜ਼ੀ ਦੀ ਵਰਤੋਂ ਜ਼ਰੂਰੀ ਹੁੰਦੀ ਹੈ। ਇਸ ਤਰ੍ਹਾਂ ਸਭਾ ਵਿਚ ਪ੍ਰਯੋਜਨ ਦੀ ਸਾਂਝ ਅਤੇ ਉਸ ਸਾਂਝ ਪਿਛੇ ਸੁਤੰਤਰ ਮਰਜ਼ੀ ਦਾ ਹੋਣਾ ਜ਼ਰੂਰੀ ਹੈ। ਬੁਲਦਾਨਾ ਡਿਸਟ੍ਰਿਕਟ ਮੇਨ ਕਲਾਥ ਇੰਪੋਰਟਰਜ਼ ਬਨਾਮ ਕਮਿਸ਼ਨਰ ਔਫ਼ ਇਨਕਮ ਟੈਕਸ [(1956) 30 ਆਈ ਟੀ.ਆਰ. 61] ਵਿਚ ਕਿਹਾ ਗਿਆ ਸੀ ,’’ ਜਦੋਂ ਦੋ ਜਾਂ ਵੱਧ ਵਿਅਕਤੀ ਕਿਸੇ ਸਾਂਝੇ ਪ੍ਰਯੋਜਨ ਜਾਂ ਕਾਰਵਾਈ ਲਈ ਆਪਣੀ ਸੁਤੰਤਰ ਮਰਜ਼ੀ ਨਾਲ ਮਿਲ ਇਕੱਠੇ ਹੁੰਦੇ ਹਨ ਤਾਂ ਇਹ ਸਮਝਿਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਸਭਾ ਬਣਾ ਲਈ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14579, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਸਭਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸਭਾ (ਸੰ.। ਸੰਸਕ੍ਰਿਤ ਸ+ਭਾ, ਧਾਤੂ ਚਮਕਣੇ ਅਰਥ ਵਿਚ ਹੈ) ੧. ਸੰਗਤ

੨. ਸਿਧਾਂਤ

੩. ਗ੍ਯਾਨ, ਪ੍ਰੇਮ। ਯਥਾ-‘ਗੁਰ ਸਭਾ ਏਵ ਨ ਪਾਈਐ ਨਾ ਨੇੜੈ ਨਾ ਦੂਰਿ’ ਅਰਥਾਤ ਨਾ ਨੇੜੇ ਨ ਦੂਰ ਰਹਿਣ ਥੋਂ ਗੁਰੂ ਦਾ ਸਿਧਾਂਤ ਪਾਈਦਾ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 14579, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸਭਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਤਾ, ਸੰਸਕ੍ਰਿਤ / ਇਸਤਰੀ ਲਿੰਗ : ਪਰੇ, ਪੰਚਾਇਤ, ਸੱਥ, ਕਮੇਟੀ, ਮਜਲਸ, ਇਕੱਠ, ਜੋੜ ਮੇਲ; ਇਕੱਤਰਤਾ, ਜਿਰਗਾ

–ਇੰਦਰ ਸਭਾ, ਇਸਤਰੀ ਲਿੰਗ : ਦਿਉਤਿਆਂ ਦੇ ਰਾਜੇ ਇੰਦਰ ਦਾ ਦਰਬਾਰ, ਪਰੀਆਂ ਦਾ ਅਖਾੜਾ

–ਸਭਾ ਸਦ, ਸੰਸਕ੍ਰਿਤ / ਪੁਲਿੰਗ : ਸਭਾ ਦੇ ਲੋਕ ਜਾਂ ਮਿੰਬਰ, ਮਿੰਬਰ ਕਮੇਟੀ

–ਸਭਾ ਸ਼ਿੰਗਾਰ, ਪੁਲਿੰਗ : ਸਭਾ ਦਾ ਸ਼ਿੰਗਾਰ, ਪਰ੍ਹੇ ਵਿੱਚ ਚੰਗੀ ਗੱਲ ਕਰਨ ਵਾਲਾ

–ਸਭਾ ਕਰਨਾ, ਮੁਹਾਵਰਾ : ਜੋੜ ਮੇਲ ਕਰਨਾ, ਸਭਾ ਦੇ ਲੋਕਾਂ ਦਾ ਮਿਲ ਕੇ ਬੈਠਣਾ, ਕਮੇਟੀ ਕਰਨਾ, ਵਿਚਾਰ ਲਈ ਮੁਖੀਆਂ ਜਾਂ ਪ੍ਰਤਿਨਿਧਾਂ ਦਾ ਜੁੜਨਾ

–ਸਭਾ ਪਤੀ, ਪੁਲਿੰਗ : ਸਭਾ ਦਾ ਪਰਧਾਨ ਜਾਂ ਆਗੂ, ਮੁਖੀਆ

–ਰਾਜ ਸਭਾ, ਇਸਤਰੀ ਲਿੰਗ : ਰਾਜੇ ਦਾ ਦਰਬਾਰ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 6332, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-06-03-44-40, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.