ਸਭ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਭ [ਵਿਸ਼ੇ] ਸਾਰਾ, ਕੁੱਲ, ਤਮਾਮ, ਪੂਰਾ; ਹਰ ਇੱਕ, ਹਰ ਤਰ੍ਹਾਂ ਦਾ; ਸਾਰੇ ਲੋਕ , ਆਮ ਲੋਕ, ਜਨ-ਸਧਾਰਨ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 28490, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸਭ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਭ. ਵਿ—ਸਵ. ਸਬ. ਤਮਾਮ. “ਸਭ ਊਪਰਿ ਨਾਨਕ ਕਾ ਠਾਕੁਰ.” (ਸੂਹੀ ਛੰਤ ਮ: ੫)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 28449, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸਭ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਸਭ (ਗੁ.। ਸੰਸਕ੍ਰਿਤ ਸਰੑਵ। ਪੰਜਾਬੀ ਸਭ। ਹਿੰਦੀ ਸਬ। ਦੇਸ਼ ਭਾਸ਼ਾ ਸਾਭ) ਸਾਰਾ। ਯਥਾ-‘ਸਭੁ ਕਿਛੁ ਤਿਸ ਕਾ ਓਹੁ ਕਰਨੇ ਜੋਗੁ ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 28404, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਸਭ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਭ, ਵਿਸ਼ੇਸ਼ਣ : ੧. ਸਾਰੇ, ਕੁਲ, ਤਮਾਮ; ੨. ਸਾਰਾ, ਪੂਰਾ, ਮੁਕੰਮਲ; ੩. ਹਰ ਇੱਕ ਤਰ੍ਹਾਂ ਦਾ; ੪. ਬਿਲਕੁਲ, ਸਰਾਸਰ; ੫. ਸਾਰੇ ਲੋਕ, ਆਮ ਲੋਕ, ਜਨਸਾਧਾਰਣ
–ਸਭਸ, ਵਿਸ਼ੇਸ਼ਣ / ਪੁਲਿੰਗ : ਸਭ, ਸਾਰੇ, ਸਭਨਾਂ, ਸਾਰਿਆਂ, ਹਰ ਕੋਈ, ਸਾਰੇ ਲੋਕ, ਜਨ ਸਾਧਾਰਣ
–ਸਭ ਸਮੇਤਰ, ਪੁਲਿੰਗ / ਕਿਰਿਆ ਵਿਸ਼ੇਸ਼ਣ : ਸਾਰੇ, ਸਾਰਾ ਟੱਬਰ, ਕੁਲ ਮਿੰਬਰ, ਕਿਸੇ ਨੂੰ ਬਾਹਰ ਨਾ ਰੱਖ ਕੇ, ਸਾਰੇ ਜੀ
–ਸਭ ਕਿਸੇ, ਪੁਲਿੰਗ : ਹਰ ਕਿਸੇ, ਹਰ ਇੱਕ ਸ਼ਖਸ, ਹਰ ਕੋਈ
–ਸਭ ਕੁਝ, ਪੁਲਿੰਗ : ਸਾਰੀ ਸ਼ੈ, ਹਰ ਚੀਜ਼
–ਸਭ ਕੁਝ ਹੋ ਹਵਾ ਕੇ, ਕਿਰਿਆ ਵਿਸ਼ੇਸ਼ਣ : ਸਾਰਾ ਮਾਮਲਾ ਤੈ ਹੋ ਕੇ, ਸਾਰੀ ਕਾਰਵਾਈ ਖਤਮ ਹੋਣ ਪਿੱਛੋਂ, ਅਖੀਰ ਤੇ, ਉੜਕ
–ਸਭ ਕੋਈ, ਵਿਸ਼ੇਸ਼ਣ / ਪੁਲਿੰਗ : ਹਰ ਇੱਕ, ਹਰ ਸ਼ਖਸ, ਹਰ ਕੋਈ, ਸਾਰੇ, ਸਾਰੇ ਲੋਕ
–ਸਭ ਜਗ੍ਹਾ, ਇਸਤਰੀ ਲਿੰਗ : ਹਰ ਥਾਂ, ਸਾਰੇ
–ਸਭ ਝੂਠ, ਵਿਸ਼ੇਸ਼ਣ : ਬਿਲਕੁਲ ਗਲਤ
–ਸਭ ਤਰ੍ਹਾਂ, ਕਿਰਿਆ ਵਿਸ਼ੇਸ਼ਣ : ਹਰ ਤਰ੍ਹਾਂ, ਹਰ ਹੀਲੇ, ਹਰ ਵਸੀਲੇ, ਕੋਈ ਫਰਕ ਜਾਂ ਕਸਰ ਨਾ ਰੱਖ ਕੇ
–ਸਭ ਦਾ, ਵਿਸ਼ੇਸ਼ਣ : ਸਾਂਝਾ, ਜਿਸ ਨੂੰ ਸਾਰੇ ਲੋਕ ਵਰਤਣ ਸਭ (ਦਾ) ਇੱਕੋ ਰੱਸੇ ਲੰਘੇ ਹੋਣਾ, ਵਰਤਣ ਵਿਚ ਸਭ ਦਾ ਇਕੋ ਤਰ੍ਹਾਂ ਦਾ ਹੋਣਾ, ਸੁਭਾ ਜਾਂ ਸਲੂਕ ਜਾਂ ਆਚਰਣ ਦੇ ਲਿਹਾਜ ਨਾਲ ਸਭਨਾਂ ਦਾ ਇਕੋ ਹੋਣਾ
–ਸਭ ਦਾ ਸਭ, ਵਿਸ਼ੇਸ਼ਣ : ਸਾਰਾ, ਕੁਲ, ਤਮਾਮ
–ਸਭ ਦਾ ਭਲਾ ਹੋਵੇ, (ਅਸੀਸ), ਰੱਬ ਸਭ ਦਾ ਫਾਇਦਾ ਕਰੇ
–ਸਭਨਾਂ, ਪੁਲਿੰਗ ਵਿਸ਼ੇਸ਼ਣ : ਸਭ ਲੋਕਾਂ, ਸਾਰਿਆਂ, ਸਭ ਜਣਿਆਂ
–ਸਭ ਨੂੰ ਇੱਕ ਅੱਖ ਵੇਖਣਾ, ਸਭ ਨੂੰ ਇੱਕ ਨਜਰ ਵੇਖਣਾ, ਮੁਹਾਵਰਾ : ੧. ਸਭ ਨਾਲ ਇਕੋ ਤਰ੍ਹਾਂ ਪੇਸ਼ ਆਉਣਾ, ਸਭ ਨੂੰ ਇਕੋ ਜੇਹਾ ਸਮਝਣਾ, ਸਭ ਨਾਲ ਇਕੋ ਜੇਹਾ ਸਲੂਕ ਕਰਨਾ; ੨. ਮਖੌਲ ਵਜੋਂ ਕਾਣੇ ਲਈ ਆਖਦੇ ਹਨ
–ਸਭ ਨੂੰ ਇਕੋ ਲਾਠੀ ਹਿਕਣਾ, ਸਭ ਨੂੰ ਇਕੋ ਰੱਸੇ ਫਾਹੇ ਦੇਣਾ, ਸਭ ਨੂੰ ਇਕੋ ਰੱਸੇ ਬੰਨ੍ਹਣਾ, ਅਖੌਤ : ਕਸੂਰੇ ਬੇ ਕਸੂਰੇ ਦਾ ਕੋਈ ਨਿਰਣਾ ਕੀਤੇ ਬਿਨਾਂ ਸਭ ਨੂੰ ਕਸੂਰਵਾਰ ਬਣਾਉਣਾ ਜਾਂ ਸਜ਼ਾ ਦੇਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 12932, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-06-03-23-10, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First