ਸਫਾਈ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਫਾਈ. ਫ਼ਾ ਸ੍ਵੱਛਤਾ. ਨਿਰਮਲਤਾ। ੨ ਭਾਵ—ਨਿਰਦੋਤਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6421, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸਫਾਈ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਫਾਈ, ਇਸਤਰੀ ਲਿੰਗ : ੧. ਸ਼ੁਧਤਾਈ, ਪਵਿੱਤਰਤਾਈ, ਦਿਲ ਦੀ ਸਚਿਆਈ, ਈਮਾਨਦਾਰੀ ਬੇਗੁਨਾਹੀ, ਨਿਰਦੋਸ਼ ਹੋਣ ਦਾ ਭਾਵ; ੨. ਸੁਲ੍ਹਾ ਮੇਲ; ੩. ਬਰਬਾਦੀ, ਕੁੱਝ ਨਾ ਰਹਿਣ ਦਾ ਭਾਵ; ੪. ਚਲਾਕੀ, ਹਥਫੇਰੀ (ਲਾਗੂ ਕਿਰਿਆ : ਹੋਣਾ, ਕਰਨਾ)
–ਸਫਾਈ ਅਫ਼ਸਰ, ਪੁਲਿੰਗ : ਦਰੋਗਾ ਸਫਾਈ, ਉਹ ਅਫ਼ਸਰ ਜਿਹੜਾ ਸ਼ਹਿਰ ਦੀਆਂ ਗਲੀਆਂ ਤੇ ਸੜਕਾਂ ਦੀ ਸਫਾਈ ਦਾ ਇੰਤਜ਼ਾਮ ਕਰਦਾ ਹੈ
–ਸਫਾਈ ਕਰਨਾ, ਮੁਹਾਵਰਾ : ਤਹਿਸ ਨਹਿਸ ਕਰਨਾ, ਬਰਬਾਦ ਕਰਨਾ, ਖਤਮ ਕਰਨਾ
–ਸਫਾਈ ਪੇਸ਼ ਕਰਨਾ, ਮੁਹਾਵਰਾ : ਨਿਰਦੋਸ਼ਤਾ ਸਾਬਤ ਕਰਨ ਲਈ ਪਰਮਾਣ ਦੇਣਾ ਜਾਂ ਗਵਾਹੀਆ ਦਿਵਾਉਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2223, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-06-12-17-15, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First