ਸ਼ਿਕਾਰ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸ਼ਿਕਾਰ (ਨਾਂ,ਪੁ) ਜੰਗਲੀ ਜੀਵਾਂ ਜਾਂ ਪੰਛੀਆਂ ਨੂੰ ਗੁਲੇਲ, ਗੋਲੀ, ਕੁੜਿਕੀ ਜਾਂ ਕੁੱਤਿਆਂ ਆਦਿ ਨਾਲ ਮਾਰਨ ਦਾ ਕਾਰਜ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4570, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸ਼ਿਕਾਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸ਼ਿਕਾਰ [ਨਾਂਪੁ] ਮਾਰਨ ਦਾ ਕੰਮ; ਮਾਰਿਆ ਜਾਨਵਰ; ਲੁੱਟ ਦਾ ਮਾਲ; ਫਸਿਆ ਹੋਇਆ ਆਦਮੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4564, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸ਼ਿਕਾਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸ਼ਿਕਾਰ, (ਫ਼ਾਰਸੀ) / ਪੁਲਿੰਗ : ੧. ਜੰਗਲੀ ਜਾਨਵਰਾਂ ਜਾਂ ਪੰਛੀਆਂ ਨੂੰ ਗੋਲੀ ਬਰਛੇ ਤਲਵਾਰ ਕੁੱਤੇ ਆਦਿ ਦੀ ਸਹਾਇਤਾ ਨਾਲ ਮਾਰਨ ਦਾ ਕੰਮ ੨. ਗੋਲੀ ਆਦਿ ਨਾਲ ਮਾਰਿਆ ਜਾਨਵਰ; ੩. ਚੰਗੀ ਵਸਤੂ ਜਾਂ ਲੁੱਟ ਦਾ ਮਾਲ; ੪. ਫੰਧੇ ਵਿੱਚ ਫਸਿਆ ਹੋਇਆ ਮਨੁੱਖ; ੫. (ਖਾਲਸਾਈ ਬੋਲਾ) : ਸੂਰ ਦਾ ਮਾਸ
–ਸ਼ਿਕਾਰ ਹੋਣਾ, ਮੁਹਾਵਰਾ : ਮਾਰ ਜਾਂ ਸਖ਼ਤੀ ਹੇਠ ਆਉਣਾ
–ਸ਼ਿਕਾਰ ਕਨੂੰਨ, ਪੁਲਿੰਗ : ਇਕ ਸਰਕਾਰੀ ਕਨੂੰਨ ਜਿਸ ਅਨੁਸਾਰ ਖਾਸ ਖਾਸ ਜਾਨਵਰਾਂ ਪੰਛੀਆਂ ਆਦਿ ਦੇ ਸ਼ਿਕਾਰ ਦੀ ਖੁਲ੍ਹ ਦਿੱਤੀ ਜਾਂ ਮਨਾਹੀ ਕੀਤੀ ਜਾਂਦੀ ਹੈ
–ਟੱਟੀ ਦੀ ਆੜ ਵਿੱਚ ਸ਼ਿਕਾਰ ਖੇਡਣਾ, ਮੁਹਾਵਰਾ : ਦਰ ਪਰਦਾ ਕੋਈ ਬੁਰਾ ਕੰਮ ਕਰਨਾ ਜਾਂ ਚਲਾਉਣਾ
–ਸ਼ਿਕਾਰਗਾਹ, ਇਸਤਰੀ ਲਿੰਗ : ੧. ਸ਼ਿਕਾਰ ਖੇਡਣ ਦੀ ਥਾਂ, ਬੀੜ, ਸ਼ਿਕਾਰ ਲਈ ਰਾਖਵਾਂ ਜੰਗਲ; ੨. ਇੱਕ ਪਰਕਾਰ ਦਾ ਫਾਨੂਸ ਜਿਸ ਵਿੱਚ ਜਾਨਵਰਾਂ ਦੀਆਂ ਮੂਰਤਾਂ ਚਲਦੀਆਂ ਨਜ਼ਰ ਆਉਂਦੀਆਂ ਹਨ ।
–ਸ਼ਿਕਾਰ ਨਿਕਲਿਆ ਕੁੱਤੀ ਹਲਕਾਈ, ਸ਼ਿਕਾਰ ਵੇਲੇ ਕੁੱਤੀਆਂ ਮੁਤਾਈ, ਅਖੌਤ : ਲੋੜ ਵੇਲੇ ਕਿਸੇ ਚੀਜ਼ ਦਾ ਕੰਮ ਹੋਣਾ ਰਹਿ ਜਾਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1573, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-17-03-15-54, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First