ਸ਼ਹਿਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸ਼ਹਿਰ [ਨਾਂਪੁ] ਉਹ ਨਗਰ ਜਿੱਥੋਂ ਦਾ ਪ੍ਰਬੰਧ ਨਗਰ-ਪਾਲਕਾ ਕਰਦੀ ਹੋਵੇ, ਕਸਬੇ ਤੋਂ ਵੱਡਾ ਨਗਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4418, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸ਼ਹਿਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

  ਸ਼ਹਿਰ (ਕਰਨਾਟਕ, ਭਾਰਤ) : ਇਹ ਕਰਨਾਟਕ ਪ੍ਰਾਂਤ ਦੇ ਸ਼ਿਮੋਗਾ ਜ਼ਿਲ੍ਹੇ ਵਿਚ ਆਪਣੇ ਨਾਂ ਦੇ ਤਾਅਲੁਕੇ ਦਾ ਸਦਰ ਮੁਕਾਮ ਹੈ ਜੋ ਸ਼ਿਮੋਗਾ ਸ਼ਹਿਰ ਤੋਂ 50 ਕਿ. ਮੀ. ਉੱਤਰ-ਪੱਛਮ ਵੱਲ ਸਥਿਤ ਹੈ। ਇਸਦਾ ਪਹਿਲਾ ਨਾਂ ਮੇਲਨਹਾਲੀ (Malenhalli) ਸੀ। ਕੈਲਾਦੀ (Keladi) ਚੀਫ਼ਾਂ ਨੇ ਇਸਨੂੰ ਆਪਣੇ ਕਬਜ਼ੇ ਵਿਚ ਲੈਣ ਉਪਰੰਤ ਇਸਦਾ ਨਾਂ ਮਹਾਦਨਪੁਰ (Mahadanpur) ਰੱਖ ਦਿੱਤਾ ਅਤੇ ਹੈਦਰਅਲੀ ਜਾਂ ਟੀਪੂ ਸੁਲਤਾਨ ਦੇ ਸਮੇਂ ਇਸ ਦਾ ਮੌਜੂਦਾ ਨਾਂ ਸ਼ਿਕਾਰਪੁਰ ਜਾਂ ਸ਼ਿਕਾਰੀਪੁਰ (ਸ਼ਿਕਾਰੀਆਂ ਦਾ ਕਸਬਾ) ਰੱਖਿਆ ਗਿਆ। ਸੰਨ 1870 ਵਿਚ ਇਥੇ ਮਿਉਂਸਪਲ ਕਮੇਟੀ ਸਥਾਪਤ ਕੀਤੀ ਗਈ। ਇੱਥੇ ਕੱਪੜੇ ਦਾ ਵਪਾਰ ਹੁੰਦਾ ਹੈ।

          14° 16' ਉ. ਵਿਥ.; 75° 21' ਪੂ. ਲੰਬ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3441, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-26, ਹਵਾਲੇ/ਟਿੱਪਣੀਆਂ: no

ਸ਼ਹਿਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

  ਸ਼ਹਿਰ (ਉੱਤਰ ਪ੍ਰਦੇਸ਼, ਭਾਰਤ) : ਇਹ ਉੱਤਰ ਪ੍ਰਦੇਸ਼ ਵਿਚ ਬੁਲੰਦ ਸ਼ਹਿਰ ਜ਼ਿਲ੍ਹੇ ਦਾ ਕਸਬਾ ਹੈ ਜੋ ਬੁਲੰਦ ਸ਼ਹਿਰ ਤੋਂ 20 ਕਿ. ਮੀ. ਦੱਖਣ ਵੱਲ ਸਥਿਤ ਹੈ। ਸਿਕੰਦਰ ਲੋਧੀ ਦੀ ਇਹ ਸ਼ਿਕਾਰ ਕਰਨ ਦੀ ਜਗ੍ਹਾ ਸੀ ਜਿਸ ਕਰਕੇ ਇਸਦਾ ਨਾਮ ਸ਼ਿਕਾਰਪੁਰ ਪਿਆ। ਇਥੇ ਬਾਰਾਂਖੰਭਾ ਨਾਮੀ ਇਮਾਰਤ, ਸਰਾਏ ਤੇ ਇਕ ਸੁੰਦਰ ਮਸਜਿਦ ਮੌਜੂਦ ਹਨ। ਇਥੋਂ ਦੇ ਮੁਖ ਉਤਪਾਦਨ ਸੂਤੀ ਕੱਪੜਾ, ਜੁੱਤੇ ਅਤੇ ਲੱਕੜ ਤੇ ਖੁਦਾਈ ਆਦਿ ਹਨ।

          28° 17' ਉ. ਵਿਥ.; 78° 1' ਪੂ. ਲੰਬ.

          ਹ. ਪੁ.––ਇੰਪ. ਗ. ਇੰਡ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3441, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-26, ਹਵਾਲੇ/ਟਿੱਪਣੀਆਂ: no

ਸ਼ਹਿਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸ਼ਹਿਰ, ਪੁਲਿੰਗ : ਵੱਡਾ ਨਗਰ, ਬੜਾ ਕਸਬਾ, ਪੁਰੀ, ਉਹ ਥਾਂ ਜਿੱਥੇ ਬਹੁਤ ਆਦਮੀ ਮਕਾਨਾਂ ਵਿਚ ਰਹਿੰਦੇ ਹੋਣ, ਉਹ ਵੱਡਾ ਕਸਬਾ ਜਿੱਥੇ ਮਿਉਂਸਪੈਲਟੀ ਦਾ ਪ੍ਰਬੰਧ ਹੋਵੇ

–ਸ਼ਹਿਰ ਖਾਮੋਸ਼ਾਂ, (ਫ਼ਾਰਸੀ) / ਪੁਲਿੰਗ : ਮੜ੍ਹੀਆਂ, ਸਿਵੇ, ਕਬਰਸਤਾਨ, ਮਰਘਟ

–ਸ਼ਹਿਰਦਾਰ, ਵਿਸ਼ੇਸ਼ਣ / ਪੁਲਿੰਗ : ਸ਼ਹਿਰ ਦਾ  ਰਹਿਣ ਵਾਲਾ, ਨਾਗਰਿਕ

–ਸ਼ਹਿਰਦਾਰੀ, ਫ਼ਾਰਸੀ / ਇਸਤਰੀ ਲਿੰਗ : ਨਾਗਰਿਕਤਾ, ਸ਼ਹਿਰ ਦਾ ਜੀਵਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1530, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-04-29-03-10-40, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.