ਵਿੰਡੋਜ਼ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Windows
ਇਹ ਕੰਪਿਊਟਰ ਦੀ ਸਕਰੀਨ ਦਾ ਇਕ ਅਜਿਹਾ ਆਇਤਾਕਾਰ ਖੇਤਰ ਹੁੰਦਾ ਹੈ ਜੋ ਐਪਲੀਕੇਸ਼ਨ ਪ੍ਰੋਗਰਾਮਾਂ ਨੂੰ ਦਿਖਾਉਣ ਦਾ ਕੰਮ ਕਰਦਾ ਹੈ। ਅਸਲ ਵਿੱਚ ਵਿੰਡੋਜ਼ ਕਿਸੇ ਖ਼ਾਸ ਸਮੇਂ 'ਤੇ ਕਿਸੇ ਵਿਸ਼ੇਸ਼ ਗਤੀਵਿਧੀ ਜਾਂ ਐਪਲੀਕੇਸ਼ਨ ਨੂੰ ਕਰਵਾਉਣ 'ਚ ਜੁੱਟੀ ਹੁੰਦੀ ਹੈ। ਨਜ਼ਰ ਆਉਣ ਵਾਲੀ ਸਕਰੀਨ ਵੱਖ-ਵੱਖ ਵਿੰਡੋਜ਼ ਵਿੱਚ ਵੰਡੀ ਹੋ ਸਕਦੀ ਹੈ ਜੋ ਕਿ ਇਕੋ ਸਮੇਂ ਵੱਖ-ਵੱਖ ਐਪਲੀਕੇਸ਼ਨਾਂ ਨੂੰ ਦਰਸਾਉਂਦੀ ਹੈ। ਵਿੰਡੋਜ਼ ਓਪਰੇਟਿੰਗ ਸਿਸਟਮ ਨੂੰ ਇਹ ਨਾਮ (ਵਿੰਡੋਜ਼) ਇਸ ਕਰਕੇ ਦਿੱਤਾ ਗਿਆ ਹੈ, ਕਿਉਂਕਿ ਇਹ ਹਰੇਕ ਐਪਲੀਕੇਸ਼ਨ ਨੂੰ ਇਕ ਵੱਖਰੀ ਵਿੰਡੋ ਜਾਂ ਫਰੇਮ ਵਿੱਚ ਖੋਲ੍ਹਦੀ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2801, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First