ਵਿਲੇਖ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Deed_ਵਿਲੇਖ: ਲਿਖਤੀ ਦਸਤਾਵੇਜ਼ ਜਿਸ ਤੇ ਦਸਖ਼ਤ ਹੋਏ ਹੋਣ , ਮੁਹਰ ਲੱਗੀ ਹੋਈ ਹੋਵੇ ਅਤੇ ਹਵਾਲੇ ਕੀਤਾ ਜਾ ਚੁੱਕਾ ਹੋਵੇ [ਵਾਰਟਨ ਦਾ ਕਾਨੂੰਨੀ ਕੋਸ਼ ਪੰਨਾ 308]।

       ਹਾਲਜ਼ਬਰੀ ਦੇ ਲਾਜ਼ ਆਫ਼ ਇੰਗਲੈਂਡ ਮੁਤਾਬਕ ਵਿਲੇਖ ਇਕ ਲਿਖਤ ਹੁੰਦੀ ਹੈ ਜੋ ਹੇਠ-ਲਿਖੀਆਂ ਲੋੜਾਂ ਪੂਰੀਆਂ ਕਰਦੀ ਹੈ। ਪਹਿਲੀ ਇਹ ਕਿ ਉਹ ਕਾਗਜ਼ ਤੇ ਜਾਂ ਚਮੜਾਨੁਮਾ ਕਾਗਜ਼ ਤੇ ਲਿਖੀ ਹੋਣੀ ਚਾਹੀਦੀ ਹੈ। ਦੂਜੀ ਇਹ ਕਿ ਉਸ ਲਿਖਤ ਵਿਚ ਦਸੇ ਕਿਸੇ ਵਿਅਕਤੀ ਜਾਂ ਨਿਗਮ ਦੁਆਰਾ ਉਲਿਖਤ ਤਰੀਕੇ ਨਾਲ ਤਕਮੀਲ ਕੀਤੀ ਗਈ ਹੋਵੇ। ਤੀਜੀ ਗੱਲ , ਉਸ ਦੇ ਵਿਸ਼ੇ ਵਸਤੂ ਬਾਰੇ ਇਹ ਹੈ ਕਿ ਉਸ ਵਿਚ ਇਹ ਗੱਲ ਪਰਗਟ ਕੀਤੀ ਗਈ ਹੋਵੇ ਕਿ ਉਸ ਲਿਖਤ ਵਿਚ ਇਸ ਤਰ੍ਹਾਂ ਨਾਮਤ ਵਿਅਕਤੀ ਜਾਂ ਕਾਰਪੋਰੇਸ਼ਨ ਕਿਸੇ ਸੰਪਤੀ ਵਿਚਲੇ ਕਿਸੇ ਹਿੱਤ ਜਾਂ ਕਿਸੇ ਕਾਨੂੰਨੀ ਜਾਂ ਈਕਵਿਟੀ ਦੇ ਅਧਿਕਾਰ , ਹੱਕ ਜਾਂ ਦਾਅਵੇ ਦੀ (ਵਸੀਅਤੀ ਨਿਪਟਾਰੇ ਦੁਆਰਾ ਕੀਤੀ ਗਈ ਤੋਂ ਬਿਨਾਂ ਹੋਰ ਤਰੀਕੇ ਕੀਤੀ ਗਈ) ਹੱਥ ਬਦਲੀ ਕਰਦੀ ਹੈ, ਉਸ ਦੀ ਪੁਸ਼ਟੀ ਕਰਦੀ ਹੈ, ਜਾਂ ਉਸ ਨਾਲ ਸਹਿਮਤੀ ਪਰਗਟ ਕਰਦੀ ਜਾਂ ਰਜ਼ਾਮੰਦੀ ਜ਼ਾਹਰ ਕਰਦੀ ਹੈ ਜਾਂ ਕਰਾਰ ਸਿਰਜਦੀ ਹੈ, ਜਾਂ ਲਿਖਤ ਦੀ ਕਿਸੇ ਧਿਰ ਜਾਂ ਕਿਸੇ ਹੋਰ ਵਿਅਕਤੀ ਜਾਂ ਨਿਗਮ ਦੇ ਕਾਨੂੰਨੀ ਸਬੰਧ ਜਾਂ ਪੋਜ਼ੀਸ਼ਨ ਤੇ ਅਸਰ ਪਾਉਣ ਵਾਲਾ ਕੋਈ ਹੋਰ ਕੰਮ ਕਰਦੀ ਜਾਂ ਉਸ ਨਾਲ ਸਹਿਮਤ ਹੁੰਦੀ ਹੈ। (ਹਾਲਜ਼ਬਰੀ, ਲਾਜ਼ ਆਫ਼ ਇੰਗਲੈਂਡ, ਚੌਥੀ ਐਡੀਸ਼ਨ 13ਵੀ. ਜਿਲਦ ਪੰ.505)।

       ਇਸ ਤਰ੍ਹਾਂ ਵਿਲੇਖ ਜ਼ਮੀਨ ਜਾਇਦਾਦ ਦੀ ਇਕ ਵਿਅਕਤੀ ਤੋਂ ਦੂਜੇ ਨੂੰ ਮੁੰਤਕਿਲ ਕਰਨ ਵਾਲੀ ਕਾਨੂੰਨੀ ਲਿਖਤ ਹੁੰਦੀ ਹੈ, ਜੋ ਯਥਾਰੀਤੀ ਹਸਤਾਖਰਤ ਅਤੇ ਸੌਂਪੀ ਗਈ ਹੁੰਦੀ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1476, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.