ਵਿਰਸਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਵਿਰਸਾ [ਨਾਂਪੁ] ਪਿਓ-ਦਾਦੇ ਤੋਂ ਮਿਲ਼ੀ ਜਾਇਦਾਦ/ਸੰਸਕਾਰ ਆਦਿ, ਵਿਰਾਸਤ , ਪਿਛੋਕੜ, ਇਤਿਹਾਸ , ਖ਼ਾਨਦਾਨ, ਕੁਲ, ਨਸਲ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6567, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਵਿਰਸਾ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Hereditaments_ਵਿਰਸਾ: ਹਰੇਕ ਉਸ ਕਿਸਮ ਦੀ ਸੰਪਤੀ ਜੋ ਵਿਰਸੇ ਵਿਚ ਆ ਸਕਦੀ ਹੈ। ਇਸ ਵਿਚ ਕਿਸੇ ਵਡੇਰੇ ਤੋਂ ਉਸ ਦੀ ਅਲ ਔਲਾਦ ਹੋਣ ਕਾਰਨ ਵਿਰਸੇ ਵਿਚ ਮਿਲੀ ਸੰਪਤੀ ਦੇ ਨਾਲ ਉਹ ਸੰਪਤੀ ਵੀ ਸ਼ਾਮਲ ਹੁੰਦੀ ਹੈ ਜੋ ਉਸ ਨੇ ਆਪ ਖ਼ਰੀਦੀ ਹੁੰਦੀ ਹੈ ਕਿਉਂਕਿ ਉਸ ਦੇ ਪੁੱਤਰ ਉਸ ਤੋਂ ਉਹ ਸੰਪਤੀ ਵਿਰਸੇ ਵਿਚ ਲੈ ਸਕਦੇ ਹਨ। (ਵਾਰਟਨ ਦੀ ਲਾਅ ਲੈਕਸੀਕਨ, 14ਵਾਂ ਐਡੀਸ਼ਨ ਪੰ.471) ਇਸ ਤਰ੍ਹਾਂ ਦੀ ਸੰਪਤੀ ਮੂਰਤ ਵੀ ਹੋ ਸਕਦੀ ਹੈ ਅਤੇ ਅਮੂਰਤ ਵੀ, ਪਰ ਇਹ ਜ਼ਰੂਰੀ ਹੈ ਕਿ ਉਹ ਵਿਰਾਸਤ ਵਿਚ ਆਈ ਹੋਵੇ। ਮੋਟੇ ਤੌਰ ਤੇ ਹਰੇਕ ਉਹ ਚੀਜ਼ ਜੋ ਮੌਤ ਤੇ ਹੇਠਲੀ ਪੀੜ੍ਹੀ ਨੂੰ ਵਿਰਸੇ ਵਿਚ ਮਿਲਦੀ ਹੈ। ਹਾਲਜ਼ਬਰੀ ਅਨੁਸਾਰ ਜਦੋਂ ਸੰਪਤੀ ਵਿਚ ਕਬਜ਼ੇ ਸਹਿਤ ਪੂਰੇ ਦੇ ਪੂਰੇ ਅਧਿਕਾਰ ਇਸ ਤਰ੍ਹਾਂ ਮਿਲਦੇ ਹਨ ਤਾਂ ਉਨ੍ਹਾਂ ਨੂੰ ਮੂਰਤ-ਵਿਰਸਾ ਕਿਹਾ ਜਾਂਦਾ ਹੈ। ਇਸ ਵਿਚ ਉਹ ਚੀਜ਼ ਅਤੇ ਉਸ ਉਤੇ ਅਧਿਕਾਰ ਦੋਵੇਂ ਸ਼ਾਮਲ ਹੁੰਦੇ ਹਨ। ਪਰ ਜਦੋਂ ਉਸ ਸੰਪਤੀ ਅਥਵਾ ਚੀਜ਼ ਉਤੇ ਅਧਿਕਾਰ ਇਸ ਨਾਲੋਂ ਕੁਝ ਘਟ ਹੋਣ ਤਾਂ ਉਨ੍ਹਾਂ ਨੂੰ ਅਮੂਰਤ ਵਿਰਸਾ ਕਿਹਾ ਜਾਂਦਾ ਹੈ।
ਹਾਲਜ਼ਬਰੀ ਦੇ ਲਾਜ਼ ਆਫ਼ ਇੰਗਲੈਂਡ ਅਨੁਸਾਰ ਵਿਰਸੇ ਅਥਵਾ ਵਿਰਾਸਤ ਦਾ ਮਤਲਬ ਹੈ ਕੋਈ ਵੀ ਚੀਜ਼ ਜੋ ਮਾਲਕੀ ਜਾਂ ਅਧਿਕਾਰ ਅਧੀਨ ਧਾਰਨ ਕੀਤੀ ਜਾ ਸਕਦੀ ਹੈ, ਕੋਈ ਵੀ ਚੀਜ਼ ਜੋ ਮਿਰਤੂ ਤੇ ਭੋਂ ਸੰਪਤੀ ਜਾਂ ਨਿੱਜੀ ਸੰਪਤੀ ਵਜੋਂ ਹੇਠਾਂ ਨੂੰ ਉਤਰਦੀ ਅਰਥਾਤ ਨਿੱਜੀ ਪ੍ਰਤੀਨਿਧਾਂ ਨੂੰ ਮਿਲਦੀ ਹੈ। ਇਸ ਵਿਚ ਮੂਰਤ ਅਤੇ ਅਮੂਰਤ ਦੋਵੇਂ ਪ੍ਰਕਾਰ ਦੀਆਂ ਚੀਜ਼ਾਂ ਸ਼ਾਮਲ ਹਨ ਜਿਵੇਂ ਕਿ ਘਰ ਅਤੇ ਭੋਂ, ਅਤੇ ਉਨ੍ਹਾਂ ਵਿਚੋਂ ਪੈਦਾ ਹੋਣ ਵਾਲੇ ਅਧਿਕਾਰ। ਜਿਥੇ ਇਹ ਅਧਿਕਾਰ ਕਿਸੇ ਚੀਜ਼ ਜੋ ਸੰਪਤੀ ਦਾ ਵਿਸ਼ਾ ਹੈ ਤੇ ਵਾਹਦ ਕਬਜ਼ੇ ਤਕ ਵਿਸਤ੍ਰਿਤ ਹੈ ਉਸ ਚੀਜ਼ ਨੂੰ ਮੂਰਤ ਵਿਰਸਾ ਕਿਹਾ ਜਾਂਦਾ ਹੈ ਜਿਸ ਵਿਚ ਉਹ ਚੀਜ਼ ਅਤੇ ਉਸ ਵਿਚਲੀ ਸੰਪਤੀ ਦੋਵੇਂ ਆ ਜਾਂਦੇ ਹਨ ਅਤੇ ਜਿਥੇ ਇਸ ਵਿਚ ਕੁਝ ਕਮੀ ਰਹਿ ਜਾਵੇ ਜਿਵੇਂ ਕਿ ਪ੍ਰਾਫ਼ਿਟਸ ਐਪਰੈਂਡਰੇ ਉਥੇ ਉਸ ਵਿਰਸੇ ਨੂੰ ਅਮੂਰਤ ਵਿਰਸਾ ਕਿਹਾ ਜਾਂਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6226, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਰਸਾ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Heritage_ਵਿਰਸਾ: ਸੰਪਤੀ ਜੋ ਵਿਰਾਸਤ ਵਿਚ ਮਿਲੇ। ਜ਼ਮੀਨ ਜਾਇਦਾਦ ਦੇ ਅਰਥਾਂ ਵਿਚ ਸੰਪਤੀ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6222, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First