ਵਰਕਸਟੇਸ਼ਨ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Workstation
ਵਰਕਸਟੇਸ਼ਨ ਬਹੁਤ ਹੀ ਸ਼ਕਤੀਸ਼ਾਲੀ ਅਤੇ ਮਹਿੰਗੇ ਕੰਪਿਊਟਰ ਹਨ। ਬਹੁਤ ਜ਼ਿਆਦਾ ਅੰਕੜਿਆਂ ਦੀ ਪ੍ਰਕਿਰਿਆ ਕਰਵਾਉਣੀ ਹੋਵੇ ਤਾਂ ਵਰਕਸਟੇਸ਼ਨ ਵਰਤੇ ਜਾਂਦੇ ਹਨ। ਇਹਨਾਂ ਦੀ ਰਫ਼ਤਾਰ ਆਮ ਕੰਪਿਊਟਰਾਂ ਨਾਲੋਂ ਬਹੁਤ ਜਿਆਦਾ ਹੁੰਦੀ ਹੈ। ਇਹਨਾਂ ਦੀ ਵਰਤੋਂ ਵਿਗਿਆਨੀਆਂ, ਇੰਜੀਨੀਅਰਾਂ ਅਤੇ ਹੋਰ ਪੇਸ਼ੇਵਰ ਵਿਅਕਤੀਆਂ ਵੱਲੋਂ ਕੀਤੀ ਜਾਂਦੀ ਹੈ।
ਵਰਕਸਟੇਸ਼ਨ ਨੂੰ ਦੂਸਰਿਆਂ ਕੰਪਿਊਟਰਾਂ ਨਾਲ ਇਕ ਸ਼ਕਤੀਸ਼ਾਲੀ ਨੈੱਟਵਰਕ ਰਾਹੀਂ ਜੋੜਿਆ ਜਾ ਸਕਦਾ ਹੈ। ਇਸ ਵਿੱਚ 'ਯੂਨਿਕਸ' ਨਾਮਕ ਓਪਰੇਟਿੰਗ ਸਿਸਟਮ ਵਰਤਿਆ ਜਾਂਦਾ ਹੈ। ਕੁਝ ਮਹੱਤਵਪੂਰਨ ਵਰਕਸਟੇਸ਼ਨ ਹਨ- ਸਨ , ਅਪੋਲੋ, ਆਈਬੀਐਮ , ਹੈਵਲਟ ਪੈਕਰਡ ਆਦਿ।
ਕੰਪਿਊਟਰਾਂ ਦੀਆਂ ਹੋਰ ਵੀ ਕਈ ਕਿਸਮਾਂ ਹਨ ਜਿਵੇਂ ਕਿ ਸਰਵਰ , ਕਲਾਈਂਟ, ਨੋਟ ਬੁੱਕ ਕੰਪਿਊਟਰ, ਪਰਸਨਲ ਡਿਜ਼ੀਟਲ ਅਸਿਸਟੈਂਟ (PDA) ਕੰਪਿਊਟਰ, ਹੈਂਡ ਹਿਲਡ ਕੰਪਿਊਟਰ, ਐਨਾਲਾਗ ਕੰਪਿਊਟਰ , ਡਿਜ਼ੀਟਲ ਕੰਪਿਊਟਰ , ਹਾਈਬ੍ਰੇਡ ਕੰਪਿਊਟਰ ਆਦਿ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1073, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First