ਵਣਜਕ ਕਾਨੂੰਨ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Commercial Law_ਵਣਜਕ ਕਾਨੂੰਨ: ਕਾਮਨ ਕਾਨੂੰਨ ਦਾ ਉਹ ਹਿੱਸਾ ਜੋ ਵਣਜ ਨਾਲ ਸਬੰਧਤ ਹੈ ਉਸ ਨੂੰ ਵਣਜਕ ਕਾਨੂੰਨ ਕਿਹਾ ਜਾਂਦਾ ਹੈ। ਮੁਆਇਦੇ ਦਾ ਕਾਨੂੰਨ ਵਣਜਕ ਕਾਨੂੰਨ ਨਹੀਂ ਹੈ। ਭਾਵੇਂ ਲਦਾਨ ਬਿਲ , ਚਾਰਟਰ ਪਾਰਟੀਆਂ, ਵਟਾਂਦਰਾ ਬਿਲਾਂ ਨਾਲ ਸਬੰਧਤ ਕਾਨੂੰਨ ਵਣਜਕ ਕਾਨੂੰਨ ਹੈ। ਓਸਬੋਰਨ ਦੀ ਡਿਕਸ਼ਨਰੀ ਅਨੁਸਾਰ ਵਪਾਰਕ ਮੁਆਇਦਿਆਂ, ਦੀਵਾਲੇ, ਪੈਟੈਂਟਸ, ਟਰੇਡ ਮਾਰਕਾਂ, ਡੀਜ਼ਾਈਨਾਂ, ਕੰਪਨੀਆਂ, ਭਾਈਵਾਲੀ , ਵਖਰ ਦੀ ਦਰਾਮਦ, ਬਰਾਮਦ, ਬੀਮੇ, ਬੈਂਕਕਾਰੀ ਅਤੇ ਵਣਜ ਨਾਲ ਸਬੰਧਤ ਕਾਨੂੰਨ ਵਣਜਕ ਕਾਨੂੰਨ ਕਹਾਉਂਦਾ ਹੈ।
ਅੱਜ ਕਾਨੂੰਨ ਦੀ ਉਸ ਸ਼ਾਖਾ ਨੂੰ ਵਣਜਕ ਕਾਨੂੰਨ ਕਿਹਾ ਜਾਂਦਾ ਹੈ ਜੋ ਸੰਪਤੀ ਦੇ ਅਧਿਕਾਰਾਂ ਅਤੇ ਵਣਜ ਵਿਚ ਜੁਟੇ ਵਿਅਕਤੀਆਂ ਦੇ ਸਬੰਧਾਂ ਨਾਲ ਤਲੱਕ ਰਖਦੀ ਹੈ। ਮਿਉਂਸਪਲ ਕਾਨੂੰਨ ਵਿਚ ਵਣਜਕ ਕਾਨੂੰਨ ਦਾ ਵਿਸ਼ਾ ਅਜਿਹਾ ਹੈ ਜੋ ਉਸ ਨੂੰ ਇਕ ਦੇਸ਼ ਤਕ ਸੀਮਤ ਨਹੀਂ ਰਹਿਣ ਦਿੰਦਾ ਅਤੇ ਸੰਸਾਰ ਭਰ ਤਕ ਵਿਆਪਕ ਬਣਾ ਦਿੰਦਾ ਹੈ। ਇਸ ਦੇ ਸਿਟੇ ਵਜੋਂ ਕਾਨੂੰਨ ਦੀ ਇਹ ਸ਼ਾਖਾ ਸਥਾਨਕ ਕਾਨੂੰਨ ਨਾਲੋਂ ਅੰਤਰ ਰਾਸ਼ਟਰੀ ਪ੍ਰਕਿਰਤੀ ਗ੍ਰਹਿਣ ਕਰ ਲੈਂਦੀ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1006, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First