ਲੋਕ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਲੋਕ (ਨਾਂ,ਪੁ) ਖਲਕਤ; ਜਨਤਾ; ਜਨ ਸਮੂਹ; ਪ੍ਰਜਾ; ਆਮ ਲੋਗ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 28305, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਲੋਕ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਲੋਕ [ਨਾਂਪੁ] ਲੁਕਾਈ, ਪਰਜਾ, ਖ਼ਲਕਤ , ਅਵਾਮ; ਸੰਸਾਰ , ਦੁਨੀਆ , ਸ੍ਰਿਸ਼ਟੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 28291, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਲੋਕ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਲੋਕ: ‘ਲੋਕ’ ਦਾ ਅਰਥ ਹੈ ਸੰਸਾਰ ਦਾ ਹਿੱਸਾ ਜਾਂ ਭਾਗ। ਇਸ ਨੂੰ ‘ਭੁਵਨ’ ਵੀ ਕਿਹਾ ਜਾਂਦਾ ਹੈ। ਪੁਰਾਣ-ਸਾਹਿਤ ਵਿਚ ਸਾਧਾਰਣ ਤੌਰ ’ਤੇ ਲੋਕਾਂ ਦੀ ਗਿਣਤੀ ਤਿੰਨ ਮੰਨੀ ਜਾਂਦੀ ਹੈ—ਸਵਰਗ, ਪ੍ਰਿਥਵੀ ਅਤੇ ਪਾਤਾਲ। ਪਰ ਵਿਸ਼ੇਸ਼ ਤੌਰ’ਤੇ ਇਨ੍ਹਾਂ ਦੀ ਗਿਣਤੀ ਚੌਦਾਂ ਕੀਤੀ ਗਈ ਹੈ। ਇਨ੍ਹਾਂ ਵਿਚੋਂ ਸੱਤ ਉਪਰ ਦੇ ਲੋਕ ਇਹ ਹਨ—ਭੂਲੋਕ, ਭੂਵ :ਲੋਕ, ਸ੍ਵ :ਲੋਕ, ਮਹਲੋਕ, ਜਨਲੋਕ, ਤਪੋਲੋਕ ਅਤੇ ਸਤੑਯਲੋਕ। ਸੱਤ ਹੇਠਾਂ ਦੇ ਲੋਕ ਇਹ ਹਨ—ਅਤਲ-ਲੋਕ, ਵਿਤਲ-ਲੋਕ, ਸੁਤਲ-ਲੋਕ, ਰਸਾਤਲ-ਲੋਕ, ਤਲਾਤਲ-ਲੋਕ, ਮਹਾਤਲ- ਲੋਕ ਅਤੇ ਪਾਤਾਲ-ਲੋਕ। ਸਾਮੀ ਧਰਮਾਂ ਵਾਲਿਆਂ ਨੇ ਚੌਦਾਂ ਤਬਕਾਂ ਦੀ ਕਲਪਨਾ ਕੀਤੀ ਹੈ। ਗੁਰਬਾਣੀ ਵਿਚ ਲੱਖਾਂ ਪਾਤਾਲਾਂ, ਲੱਖਾਂ ਆਕਾਸ਼ਾਂ ਦੀ ਗੱਲ ਕੀਤੀ ਮਿਲਦੀ ਹੈ—ਪਾਤਾਲਾ ਪਾਤਾਲ ਲਖ ਅਗਾਸਾ ਅਗਾਸ। (ਜਪੁਜੀ)। ਕਬੀਰ ਜੀ ਨੇ ਇਨ੍ਹਾਂ ਚੌਦਾਂ ਲੋਕਾਂ ਵਿਚ ਪਰਮਾਤਮਾ ਦੀ ਵਿਆਪਤੀ ਦਸੀ ਹੈ—ਚਉਦਸਿ ਚਉਦਹ ਲੋਕ ਮਝਾਰਿ। ਰੋਮ ਰੋਮ ਮਹਿ ਬਸਹਿ ਮੁਰਾਰਿ। (ਗੁ.ਗ੍ਰੰ.344)।
ਦੇਵਤਿਆਂ ਦੇ ਰਹਿਣ ਦੀਆਂ ਪੁਰੀਆਂ ਨੂੰ ਵੀ ‘ਲੋਕ’ ਕਿਹਾ ਜਾਂਦਾ ਹੈ। ‘ਸ਼ਿਵ-ਪੁਰਾਣ’ (10/12-16) ਵਿਚ ਇਨ੍ਹਾਂ ਲੋਕਾਂ ਦਾ ਵਿਵਰਣ ਇਸ ਪ੍ਰਕਾਰ ਹੈ। ਪ੍ਰਿਥਵੀ ਦੇ ਉਪਰ ਦੇ ਲੋਕ ਦਾ ਨਾਂ ‘ਸੂਰਜ-ਲੋਕ’ ਹੈ। ਚੰਦ੍ਰਮਾ ਦੀ ਤਪਸਿਆ ਤੋਂ ਜਦੋਂ ਸ਼ਿਵ ਪ੍ਰਸੰਨ ਹੋਇਆ ਤਾਂ ਉਸ ਦੇ ਚੰਦ੍ਰਮਾ ਨੂੰ ਸੂਰਜ-ਲੋਕ ਤੋਂ ਇਕ ਲੱਖ ਯੋਜਨ ਉਪਰ ‘ਚੰਦ੍ਰ ਲੋਕ’ ਦਿੱਤਾ। ਚੰਦ੍ਰ-ਲੋਕ ਤੋਂ ਤਿੰਨ ਲੱਖ ਯੋਜਨ ਉਪਰ ‘ਨਛੱਤ੍ਰ- ਲੋਕ’ ਦੀ ਸਥਾਪਨਾ ਕੀਤੀ। ਉਸ ਵਿਚ ਦਕੑਸ਼ ਪ੍ਰਜਾ-ਪਤੀ ਦੀਆਂ ਕੰਨਿਆਵਾਂ ਰਹਿੰਦੀਆਂ ਸਨ ਜੋ ਸ਼ਿਵ ਨੂੰ ਆਪਣਾ ਪਤੀ ਬਣਾਉਣਾ ਲੋਚਦੀਆਂ ਸਨ। ਸ਼ਿਵ ਨੇ ਚੰਦ੍ਰਮਾ ਨੂੰ, ਆਪਣਾ ਰੂਪ , ਪ੍ਰਦਾਨ ਕਰਕੇ ਉਨ੍ਹਾਂ ਕੰਨਿਆਵਾਂ ਦਾ ਪਤੀ ਬਣਾਇਆ। ਉਸ ਤੋਂ ਦੋ ਲੱਖ ਯੋਜਨ ਉਪਰ ‘ਸ਼ੁਕ੍ਰ-ਲੋਕ’ ਹੈ। ਉਸ ਤੋਂ ਉਪਰ ‘ਬੁੱਧ-ਲੋਕ’ ਹੈ। ਚੰਦ੍ਰਮਾ ਨੇ ਬ੍ਰਿਹਸਪਤੀ ਦੀ ਪਤਨੀ ਤਾਰਾ ਤੋਂ ਜਿਸ ਪੁੱਤਰ ਨੂੰ ਪ੍ਰਾਪਤ ਕੀਤਾ, ਉਸ ਦਾ ਨਾਂ ਬੁੱਧ ਸੀ। ਉਸ ਤੋਂ ਉਪਰ ‘ਭੌਮ-ਲੋਕ’ ਅਤੇ ਭੌਮ-ਲੋਕ ਦੇ ਉਪਰ ‘ਬ੍ਰਿਹਸਪਤੀ ਲੋਕ’ ਹੈ। ‘ਛਨਿਚਰ-ਲੋਕ’ ਇਸ ਤੋਂ ਵੀ ਉਪਰ ਹੈ। ਛਨਿਚਰ ਸੂਰਜ ਅਤੇ ਛਾਯਾ ਦਾ ਪੁੱਤਰ ਸੀ। ਛਨਿਚਰ-ਲੋਕ ਤੋਂ ਉਪਰ ਕ੍ਰਮਵਾਰ ਸਪਤਰਿਸ਼ੀ-ਲੋਕ, ਧ੍ਰੁਵ-ਲੋਕ, ਮਹ-ਲੋਕ, ਜਨ-ਲੋਕ, ਤਪ-ਲੋਕ, ਸਤੑਯ- ਲੋਕ ਆਦਿ ਸਥਿਤ ਹਨ। ਕਬੀਰ ਜੀ ਨੇ ਇਨ੍ਹਾਂ ਲੋਕਾਂ ਵਲ ਸੰਕੇਤ ਕੀਤਾ ਹੈ—ਇੰਦ੍ਰ ਲੋਕ ਸਿਵ ਲੋਕਹਿ ਜੈਬੋ। ਓਛੇ ਤਪ ਕਰਿ ਬਾਹੁਰਿ ਐਬੋ। (ਗੁ.ਗ੍ਰੰ.692)।
ਸਿੱਖ ਧਰਮ ਵਿਚ ‘ਲੋਕ’ ਦੀਆਂ ਪਰੰਪਰਾਗਤ ਅਤੇ ਪੌਰਾਣਿਕ ਮਾਨਤਾਵਾਂ ਨੂੰ ਭਾਵੇਂ ਸਵੀਕ੍ਰਿਤੀ ਪ੍ਰਾਪਤ ਨਹੀਂ ਹੈ, ਪਰ ਸਵਰਗ ਅਤੇ ਪਾਤਾਲ ਦੀਆਂ ਗੱਲਾਂ ਆਮ ਜੀਵਨ ਵਿਚ ਪ੍ਰਚਲਿਤ ਹਨ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 27935, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First