ਲਿਖਤ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਲਿਖਤ [ਨਾਂਇ] ਲੇਖ ਕਹਾਣੀ ਆਦਿ ਕੋਈ ਰਚਨਾ [ਵਿਸ਼ੇ] ਲਿਖਿਆ ਹੋਇਆ, ਲਿਖੇ ਹੋਏ ਰੂਪ ਵਿੱਚ ਹਾਸਲ, ਲਿਖਿਆ ਗਿਆ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5146, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਲਿਖਤ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Instrument_ਲਿਖਤ: ਕੋਰਟ ਫ਼ੀਸ ਐਕਟ, 1870 ਦੀ ਧਾਰਾ 7 (10-ੳ) ਅਨੁਸਾਰ ‘ਲਿਖਤ’ ਵਿਚ ਲਿਖਤੀ ਰੂਪ ਵਿਚ ਰਸਮੀ ਜਾਂ ਕਾਨੂੰਨੀ ਦਸਤਾਵੇਜ਼ ਸ਼ਾਮਲ ਹਨ। ਸਪਸ਼ਟ ਹੈ ਕਿ ‘ਵਸੀਅਤ ’ ਇਸ ਵਿਚ ਆ ਜਾਂਦੀ ਹੈ।
ਸਟੈਂਪ ਐਕਟ 1899 ਦੀ ਧਾਰਾ 2(14) ਵਿਚ ‘ਲਿਖਤ’ ਦੀ ਪਰਿਭਾਸ਼ਾ ਦਿੰਦਿਆਂ ਕਿਹਾ ਗਿਆ ਹੈ ਕਿ ਇਸ ਵਿਚ ਹਰੇਕ ਉਹ ਦਸਤਾਵੇਜ਼ ਸ਼ਾਮਲ ਹੈ ਜਿਸ ਦੁਆਰਾ ਕੋਈ ਅਧਿਕਾਰ ਜਾਂ ਦੇਣਦਾਰੀ ਸਿਰਜੀ, ਮੁੰਤਕਿਲ ਕੀਤੀ, ਸੀਮਤ ਕੀਤੀ, ਵਿਸਤ੍ਰਿਤ ਕੀਤੀ, ਖ਼ਤਮ ਕੀਤੀ ਜਾਂ ਕਲਮਬੰਦ ਕੀਤੀ ਜਾਂਦੀ ਹੈ।
ਭਾਵੇਂ ‘ਲਿਖਤ’ ਵਿਚ ਲਿਖਤੀ ਰੂਪ ਵਿਚ ਰਸਮੀ ਜਾਂ ਕਾਨੂੰਨੀ ਦਸਤਾਵੇਜ਼ ਸ਼ਾਮਲ ਹਨ, ਪਰ ਪ੍ਰਵਿਧਾਨ ਉਸ ਵਿਚ ਨਹੀਂ ਆਉਂਦੇ, ਪਰ ਇਹ ਤਦ ਜੇ ਕਿਸੇ ਐਕਟ ਵਿਚ ਉਸ ਆਸ਼ੇ ਦੀ ਪ੍ਰਵਿਧਾਨਕ ਪਰਿਭਾਸ਼ਾ ਨ ਹੋਵੇ।
ਆਮ ਤੌਰ ਤੇ ਲਿਖਤ ਵਿਚ ਵਿਲੇਖ , ਵਸੀਅਤ ਅਤੇ ਐਵਾਰਡ ਸ਼ਾਮਲ ਹੁੰਦੇ ਹਨ। ਕੁਝ ਸੂਰਤਾਂ ਵਿਚ ਅਦਾਲਤ ਦੀ ਡਿਗਰੀ ਵੀ ਇਸ ਵਿਚ ਸ਼ਾਮਲ ਸਮਝੀ ਜਾਂਦੀ ਹੈ।
ਉਮਾ ਜੀ ਕੇਸ਼ੋ ਮੇਸ਼ ਰਾਮ ਬਨਾਮ ਰਾਧਕਾ ਬਾਈ (ਏ ਆਈ ਆਰ 1986 ਐਸ ਸੀ 1272) ਅਨੁਸਾਰ ਲਿਖਤ ਦਾ ਮਤਲਬ ਹੈ ਕੋਈ ਅਜਿਹੀ ਲਿਖਤ ਜੋ ਯਥਾਰੀਤੀ ਕੀਤੀ ਗਈ ਹੋਵੇ।
ਸਾਧਾਰਨ ਤੌਰ ਤੇ ਲਿਖਤ ਦਾ ਮਤਲਬ ਧਿਰਾਂ ਦੁਆਰਾ ਤਕਮੀਲ ਕੀਤੇ ਦਸਤਾਵੇਜ਼ ਤੋਂ ਹੁੰਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4811, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਲਿਖਤ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਲਿਖਤ (ਸੰ.। ਸੰਸਕ੍ਰਿਤ ਲਿਖਿਤ) ੧. ਲੇਖ, ਲਿਖੀ ਸ਼ੈ।
੨. ਕਰਮਾਂ ਦੀ) ਲਿਖਤ (ਅਨੁਸਾਰ), ਲਿਖੇ ਮੂਜਬ। ਯਥਾ-‘ਪੂਰਬਿ ਲਿਖਤ ਲਿਖੇ ਗੁਰੁ ਪਾਇਆ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4812, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First