ਲਾਈਨਕਸ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Linux
ਲਾਈਨਕਸ ਇਕ ਯੂਨੀਕਸ ਵਰਗਾ ਹੀ ਓਪਰੇਟਿੰਗ ਸਿਸਟਮ ਹੈ। ਰੈੱਡ ਹੈੱਡ ਲਾਈਨਕਸ ਦਾ ਹਰਮਨ ਪਿਆਰਾ ਸੰਸਕਰਨ ਹੈ ਜੋ ਜੀ-ਨੋਮ ਡੈਸਕਟਾਪ ਵਾਤਾਵਰਨ (ਇਨਵਾਇਰਮੈਂਟ) ਦੇ ਨਾਲ ਆਉਂਦਾ ਹੈ। ਲਾਈਨਕਸ ਨੂੰ ਡੈਸਕਟਾਪ ਅਤੇ ਲੈਪਟਾਪ ਤੋਂ ਇਲਾਵਾ ਮੋਬਾਈਲ ਫੋਨ, ਟੇਬਲੇਟ ਕੰਪਿਊਟਰ , ਵੀਡੀਓ ਗੇਮ ਕੰਸੋਲ, ਮੇਨਫਰੇਮ ਕੰਪਿਊਟਰ ਅਤੇ ਸੁਪਰ ਕੰਪਿਊਟਰ ਵਿੱਚ ਚਲਾਇਆ ਜਾ ਸਕਦਾ ਹੈ। ਇਹ ਇਕ ਤਰ੍ਹਾਂ ਦਾ ਸਰਵਰ ਓਪਰੇਟਿੰਗ ਸਿਸਟਮ ਹੈ।
ਲਾਈਨਕਸ ਓਪਰੇਟਿੰਗ ਸਿਸਟਮ ਦਾ ਓਪਨ ਸੋਰਸ ਕੋਡ ਮੁੱਫਤ ਵਿੱਚ ਉਪਲਬਧ ਹੈ। ਇਸ ਦੇ ਕੋਡ ਨੂੰ ਆਪਣੀ ਸੁਵਿਧਾ ਅਨੁਸਾਰ ਬਦਲ ਕੇ ਵਪਾਰਿਕ ਜਾਂ ਗ਼ੈਰ-ਵਪਾਰਿਕ ਵਰਤੋਂ ਲਈ ਵਰਤਿਆ ਜਾ ਸਕਦਾ ਹੈ। ਇਸ ਨੂੰ ਕੁਝ ਨਿਯਮਾਂ ਤਹਿਤ ਕਾਪੀ ਕਰਨ, ਤਬਦੀਲ ਕਰਨ ਅਤੇ ਦੁਬਾਰਾ ਵੰਡਣ ਦਾ ਕੰਮ ਵੀ ਕੀਤਾ ਜਾ ਸਕਦਾ ਹੈ। ਉੱਚ ਸਮਰੱਥਾ ਅਤੇ ਲਚਕੀਲੇਪਣ ਕਾਰਨ ਇਹ ਨੈੱਟਵਰਕ ਨਾਲ ਜੁੜੇ ਹਰੇਕ ਵਰਤੋਂਕਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 839, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First