ਰੋਮ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਰੋਮ (ਨਾਂ,ਪੁ) 1 ਸਰੀਰ ਦੇ ਵਾਲ 2 ਸੁਰਾਖ; ਛੇਕ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11895, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਰੋਮ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਰੋਮ 1 [ਨਿਪੁ] ਇਟਲੀ ਦਾ ਇੱਕ ਪ੍ਰਸਿੱਧ ਸ਼ਹਿਰ 2 [ਨਾਂਪੁ] ਲੂੰ , ਵਾਲ਼ , ਕੇਸ; ਅੰਗ , ਜੁਜ਼; ਜ਼ੱਰਾ, ਕਣ , ਕਿਣਕਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11882, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਰੋਮ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ROM
ਰੋਮ ਦਾ ਪੂਰਾ ਨਾਂ ਰੀਡ ਓਨਲੀ ਮੈਮਰੀ (Read Only Memory) ਹੈ। ਇਹ ਸਿਰਫ਼ ਪੜ੍ਹੀ ਜਾ ਸਕਣ ਵਾਲੀ ਯਾਦਦਾਸ਼ਤ ਹੁੰਦੀ ਹੈ। ਇਸ ਦੀ ਵਰਤੋਂ ਲਿਖਣ ਵਾਲੇ ਕਾਰਜਾਂ ਲਈ ਨਹੀਂ ਕੀਤੀ ਜਾਂਦੀ। ਰੋਮ ਚਿੱਪ ਬਣਾਉਣ ਵੇਲੇ ਅੰਕੜੇ ਤੇ ਹਦਾਇਤਾਂ (ਪ੍ਰੋਗਰਾਮਾਂ) ਪਹਿਲਾਂ ਹੀ ਸਥਾਈ ਤੌਰ 'ਤੇ ਸਟੋਰ ਕੀਤੇ ਜਾਂਦੇ ਹਨ। ਕੁਝ ਵਿਸ਼ੇਸ਼ ਹਾਲਤਾਂ ਤੋਂ ਬਿਨਾਂ ਇਸ ਵਿੱਚ ਲਿਖੇ ਪ੍ਰੋਗਰਾਮਾਂ ਨੂੰ ਬਦਲਣਾ ਅਸੰਭਵ ਹੈ। ਬਿਜਲੀ ਚਲੀ ਜਾਣ ਦਾ ਰੋਮ ਉੱਤੇ ਕੋਈ ਅਸਰ ਨਹੀਂ ਹੁੰਦਾ। ਇਸ ਕਾਰਨ ਇਸ ਨੂੰ ਨਾਨ-ਵੋਲੇਟਾਈਲ (Non Volatile) ਮੈਮਰੀ ਕਿਹਾ ਜਾਂਦਾ ਹੈ। ਰੋਮ ਕਈ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਕਿ:
(i) ਪੀਰੋਮ (PROM)
(ii) ਈਪੀਰੋਮ (EPROM)
(iii) ਈਈਪੀਰੋਮ (EEPROM)
(iv) ਯੂਵੀਈਪੀਰੋਮ (UVEPROM)
ਪੀਰੋਮ ਨੂੰ ਪ੍ਰੋਗਰਾਮੇਬਲ ਰੋਮ ਕਿਹਾ ਜਾਂਦਾ ਹੈ। ਇਸ ਵਿੱਚ ਵਰਤੋਂਕਾਰ (User) ਪ੍ਰੋਗਰਾਮਿੰਗ ਕਰ ਸਕਦਾ ਹੈ। ਅਜਿਹਾ ਸਿਰਫ਼ ਇੱਕ ਵਾਰ ਹੀ ਕੀਤਾ ਜਾ ਸਕਦਾ ਹੈ। ਇਸ ਮੈਮਰੀ ਵਿੱਚ ਪ੍ਰੋਗਰਾਮਿੰਗ ਇੱਕ ਵਿਸ਼ੇਸ਼ ਕਿਸਮ ਦੇ ਯੰਤਰ ਰਾਹੀਂ ਕੀਤੀ ਜਾਂਦੀ ਹੈ ਜਿਸ ਨੂੰ ਪੀਰੋਮ ਪ੍ਰੋਗਰਾਮਰ ਕਿਹਾ ਜਾਂਦਾ ਹੈ।
ਈਪੀ ਰੋਮ ਦਾ ਅਰਥ ਹੈ- ਈਰੇਜ਼ਏਬਲ ਪ੍ਰੋਗਰਾਮੇਬਲ (Erasable Programmable) ਰੋਮ। ਇਸ ਕਿਸਮ ਦੀ ਮੈਮਰੀ ਨੂੰ ਅਲਟਰਾ ਵਾਇਲਟ ਵਿਕਰਨਾਂ ਦੇ ਜ਼ਰੀਏ ਵਾਰ-ਵਾਰ ਇਰੇਜ਼ ਅਰਥਾਤ ਸਾਫ਼ ਕੀਤਾ ਜਾ ਸਕਦਾ ਹੈ। ਰੋਮ ਦੀ ਇਸ ਕਿਸਮ ਵਿੱਚ ਹਰ ਵਾਰ ਨਵੀਂ ਪ੍ਰੋਗਰਾਮਿੰਗ ਕੀਤੀ ਜਾ ਸਕਦੀ ਹੈ।
ਈਈਪੀ ਰੋਮ ਦਾ ਪੂਰਾ ਨਾਂ ਹੈ- ਇਲੈਕਟ੍ਰੀਕਲੀ ਇਰੇਜ਼ਏਬਲ ਪ੍ਰੋਗਰਾਮੇਬਲ (Electrically Erasable Programmable) ਰੋਮ। ਇਸ ਪ੍ਰਕਾਰ ਦੀ ਮੈਮਰੀ ਨੂੰ ਬਿਜਲਈ ਤਰੰਗਾਂ ਰਾਹੀਂ ਇਰੇਜ ਕੀਤਾ (ਮਿਟਾਇਆ) ਅਤੇ ਦੁਬਾਰਾ ਲਿਖਿਆ ਜਾ ਸਕਦਾ ਹੈ।
ਯੂਵੀਈਪੀਰੋਮ ਦਾ ਪੂਰਾ ਨਾਮ ਅਲਟਰਾ ਵਾਇਲਟ ਇਰੇਜ਼ਏਬਲ ਪ੍ਰੋਗਰਾਮੇਬਲ (Ultra Violet Erasable Programmable) ਰੋਮ ਹੈ। ਇਸ ਪ੍ਰਕਾਰ ਦੀ ਮੈਮਰੀ ਨੂੰ ਅਲਟਰਾ ਵਾਇਲਟ ਤਰੰਗਾਂ ਰਾਹੀਂ ਮਿਟਾਇਆ ਜਾ ਸਕਦਾ ਹੈ ਤੇ ਇਸ ਉੱਪਰ ਦੁਬਾਰਾ ਵੀ ਲਿਖਿਆ ਜਾ ਸਕਦਾ ਹੈ।
ਅੰਤ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਰੈਮ ਅਤੇ ਰੋਮ ਕੰਪਿਊਟਰ ਦੇ ਅਜਿਹੇ ਮਹੱਤਵਪੂਰਨ ਖੇਤਰ ਹਨ ਜਿਨ੍ਹਾਂ ਤੋਂ ਬਿਨਾਂ ਕੰਪਿਊਟਰ ਕੰਮ ਨਹੀਂ ਕਰ ਸਕਦਾ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11714, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਰੋਮ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ROM
ਰੋਮ ਦਾ ਪੂਰਾ ਨਾਮ ਹੈ- ਰੀਡ ਓਨਲੀ ਮੈਮਰੀ। ਇਸ ਵਿੱਚ ਸਟੋਰ ਕੀਤੇ ਪ੍ਰੋਗਰਾਮਾਂ ਨੂੰ ਮਿਟਾਇਆ ਨਹੀਂ ਜਾ ਸਕਦਾ ਤੇ ਨਾ ਹੀ ਇਸ 'ਤੇ ਨਵਾਂ ਲਿਖਿਆ ਜਾ ਸਕਦਾ ਹੈ। ਰੈਮ (RAM) ਦੀ ਤਰ੍ਹਾਂ ਬਿਜਲੀ ਚਲੀ ਜਾਣ ਉਪਰੰਤ ਇਸ ਵਿੱਚ ਪਏ ਅੰਕੜੇ ਨਸ਼ਟ ਨਹੀਂ ਹੁੰਦੇ। ਇਸੇ ਕਾਰਨ ਇਸ ਨੂੰ ਨੌਨ-ਵੋਲੇਟਾਈਲ ਮੈਮਰੀ ਕਿਹਾ ਜਾਂਦਾ ਹੈ। ਆਮ ਤੌਰ 'ਤੇ ਇਸ ਉੱਤੇ ਬੂਟ ਸਟ੍ਰੈਪ ਲੋਡਰ (ਜਿਹੜਾ ਕੰਪਿਊਟਰ ਨੂੰ ਬੂਟ ਕਰਨ ਦੀ ਪ੍ਰਵਾਨਗੀ ਦਿੰਦਾ ਹੈ) ਨੂੰ ਸਟੋਰ ਕੀਤਾ ਜਾਂਦਾ ਹੈ। ਇੱਥੇ ਇਹ ਦੱਸਣਯੋਗ ਹੈ ਕਿ ਕਿਸੇ ਖ਼ਾਸ ਹਾਲਤਾਂ ਵਿੱਚ ਇਸ ਵਿੱਚ ਪਏ ਅੰਕੜਿਆਂ ਨੂੰ ਮਿਟਾ ਕੇ ਨਵੇਂ ਪ੍ਰੋਗਰਾਮ ਭਰੇ ਜਾ ਸਕਦੇ ਹਨ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11714, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First