ਰੈੱਡ ਕ੍ਰਾਸ ਸੋਸਾਇਟੀ ਸਰੋਤ :
ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Red Cross Society ਰੈੱਡ ਕ੍ਰਾਸ ਸੋਸਾਇਟੀ: ਭਾਰਤੀ ਰੈੱਡ ਕ੍ਰਾਸ ਇਕ ਸਵੈ-ਇੱਛਕ ਮਾਨਵੀ ਸੰਗਠਨ ਹੈ ਜਿਸਦੀਆਂ ਸਾਰੇ ਦੇਸ਼ ਵਿਚ 700 ਨਾਲੋਂ ਅਧਿਕ ਬ੍ਰਾਂਚਾਂ ਹਨ ਅਤੇ ਇਹ ਮੁਸੀਬਤਾਂ/ਸੰਕਟਕਾਲ ਸਮੇਂ ਸਹਾਇਤਾ ਪ੍ਰਦਾਨ ਕਰਦਾ ਹੈ ਅਤੇ ਕਮਜ਼ੋਰ ਲੋਕਾਂ ਅਤੇ ਸਮੂਦਾਵਾਂ ਦੀ ਸਿਹਤ ਅਤੇ ਦੇਖਭਾਲ ਦਾ ਧਿਆਨ ਰੱਖਦਾ ਹੈ। ਇਹ ਸੰਸਾਰ ਦੇ ਸਭ ਤੋਂ ਵੱਡੀ ਸੁਤੰਤਰ ਮਾਨਵੀ ਸੰਠਗਨ, ਇੰਟਰਨੈਸ਼ਨਲ ਰੈੱਡ ਕ੍ਰਾਸ ਐਂਡ ਰੀ-ਕ੍ਰੇਸੈਟ ਮੂਵਮੈਂਟ ਦਾ ਉੱਘਾ ਮੈਂਬਰ ਹੈ।
ਭਾਰਤੀ ਰੈੱਡ ਕ੍ਰਾਸ ਦਾ ਮੁੱਖ ਉਦੇਸ਼ ਹਰ ਸਮੇਂ ਅਤੇ ਸਭ ਪ੍ਰਕਾਰ ਦੀਆਂ ਮਾਨਵੀ ਸਰਗਰਮੀਆਂ ਨੂੰ ਪ੍ਰੇਰਣਾ, ਉਤਸਾਹਿਤ ਕਰਨਾ ਅਤੇ ਇਹਨਾਂ ਨੂੰ ਸ਼ੁਰੂ ਕਰਨਾ ਹੈ ਜੋ ਮਾਨਵੀ ਦੁੱਖਾਂ ਤਕਲੀਫਾਂ ਨੂੰ ਘੱਟੋ-ਘੱਟ ਕੀਤਾ ਜਾ ਸਕੇ ਅਤੇ ਰੋਕਿਆ ਜਾ ਸਕੇ ਅਤੇ ਇਸ ਤਰ੍ਹਾਂ ਸਾਂਤੀ ਲਈ ਅਧਿਕ ਅਨੁਕੂਲ ਵਾਤਾਵਰਣ ਪੈਦਾ ਕਰਨ ਵਿਚ ਯੋਗਦਾਨ ਪਾਇਆ ਜਾ ਸਕੇ।
ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 791, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First