ਰੀਸਾਈਕਲ ਬਿਨ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Recycle Bin)

ਰੀਸਾਈਕਲ ਬਿਨ ਇਕ ਰੱਦੀ ਦੀ ਟੋਕਰੀ ਹੁੰਦੀ ਹੈ। ਜਦੋਂ ਅਸੀਂ ਕਿਸੇ ਫਾਈਲ ਜਾਂ ਫੋਲਡਰ ਨੂੰ ਆਪਣੀ ਥਾਂ ਤੋਂ ਹਟਾਉਂਦੇ ਹਾਂ ਤਾਂ ਇਹ ਸਿੱਧਾ ਰੀਸਾਈਕਲ ਬਿਨ ਵਿੱਚ ਚਲਾ ਜਾਂਦਾ ਹੈ।

ਡੈਸਕਟਾਪ ਉੱਪਰ ਰੀਸਾਈਕਲ ਬਿਨ ਨੂੰ ਇਕ ਆਈਕਾਨ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ। ਜੇਕਰ ਤੁਸੀਂ ਕੋਈ ਲੋੜੀਂਦੀ ਫਾਈਲ ਗ਼ਲਤੀ ਨਾਲ ਹਟਾ (ਡਿਲੀਟ ਕਰ) ਬੈਠੇ ਹੋ ਤਾਂ ਘਬਰਾਉਣ ਦੀ ਕੋਈ ਲੋੜ ਨਹੀਂ

ਰੀਸਾਈਕਲ ਬਿਨ ਵਿਚਲੀ ਫਾਈਲ ਨੂੰ ਆਪਣੀ ਥਾਂ 'ਤੇ ਭੇਜਣ ਲਈ ਫਾਈਲ ਮੀਨੂ ਵਿਚਲੀ ਰੀਸਟੋਰ (Restore) ਆਪਸ਼ਨ ਦੀ ਚੋਣ ਕੀਤੀ ਜਾ ਸਕਦੀ ਹੈ। ਜੇਕਰ ਤੁਸੀਂ ਆਪਣੀ ਫਾਈਲ ਜਾਂ ਫੋਲਡਰ ਨੂੰ ਪੱਕੇ ਤੌਰ 'ਤੇ ਮਿਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਰੀਸਾਈਕਲ ਬਿਨ ਵਿੱਚੋਂ ਵੀ ਡਿਲੀਟ ਕਰਨਾ ਪਵੇਗਾ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1744, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.