ਰਿਹਾਇਸ਼ੀ ਥਾਂ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Accommodation_ਰਿਹਾਇਸ਼ੀ ਥਾਂ: ਜ਼ਮੀਨ ਦੇ ਖ਼ਾਲੀ ਪਲਾਟ ਉਤੇ ਛਪਰ ਪਾ ਲੈਣ ਅਤੇ ਉਥੇ ਪਾਖ਼ਾਨਾ ਉਸਾਰ ਲੈਣ ਨਾਲ ਟਾਲ ਦੇ ਕੰਮ ਲਈ ਲਿਆ ਪਲਾਟ ਰਿਹਾਇਸ਼ੀ ਥਾਂ ਨਹੀਂ ਬਣ ਸਕਦਾ ਅਤੇ ਇਸ ਲਈ ਯੂ.ਪੀ.(ਅਸਥਾਈ) ਕਿਰਾਇਆ ਕੰਟਰੋਲ ਅਤੇ ਬੇਦਖ਼ਲੀ ਐਕਟ, 1947 ਦੀ ਧਾਰ 2 (ੳ) ਅੰਦਰ ਨਹੀਂ ਆ ਜਾਂਦਾ। ਅਬਦੁਲ ਸਮੀਂ ਬਨਾਮ ਮੁਹੰਮਦ ਨੂਰ (ਏ ਆਈ ਆਰ 1966 ਇਲਾਹਾਬਾਦ 39) ਵਿਚ ਉੱਚ ਅਦਾਲਤ ਨੇ ਕਰਾਰ ਦਿੱਤਾ ਸੀ ਕਿ ਜੇ ਕੋਈ ਕਿਰਾਏਦਾਰ ਖ਼ਾਲੀ ਭੋਂ ਤੇ ਛਪਰ ਪਾ ਲਵੇ ਅਤੇ ਪਾਖ਼ਾਨਾ ਬਣਾ ਲਵੇ ਤਾਂ ਉਸ ਨਾਲ ਉਹ ਖੁਲ੍ਹੀ ਥਾਂ ਰਿਹਾਇਸ਼ੀ ਨਹੀਂ ਬਣ ਜਾਂਦੀ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 954, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First