ਰਾਹੂ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰਾਹੂ [ਨਿਪੁ] ਇੱਕ ਗ੍ਰਹਿ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12158, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਰਾਹੂ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਰਾਹੂ : ਹਿੰਦੂ ਮਿਥਿਹਾਸ ਵਿਚ ਇਹ ਇਕ ਬੇਸ਼ਗਨਾ ਨਛੱਤਰ ਹੈ। ਪੁਰਾਣਾਂ ਅਨੁਸਾਰ ਇਹ ਵਿਪਰਚਿੱਤੀ ਨਾਂ ਦੇ ਦਾਨਵ ਅਤੇ ਦਕਸ਼ ਦੀ ਪੁੱਤਰੀ ਸਿੰਹਕਾ ਦਾ ਪੁੱਤਰ ਸੀ ਜਿਸ ਦੇ ਸੌ ਭਰਾ ਹੋਰ ਵੀ ਸਨ। ਇਹ ਸਭ ਤੋਂ ਵੱਡਾ, ਸਾਰਿਆਂ ਤੋਂ ਵੱਧ ਬਲਵਾਨ ਸੀ। ਸਾਗਰ ਮੰਥਨ ਤੋਂ ਜਦ ਅੰਮ੍ਰਿਤ ਦੀ ਪ੍ਰਾਪਤੀ ਹੋਈ ਤਾਂ ਰਾਖ਼ਸ਼ਾਂ ਨੇ ਦੇਵਤਿਆਂ ਕੋਲੋਂ ਅੰਮ੍ਰਿਤ ਦਾ ਘੜਾ ਖੋਹ ਲਿਆ। ‘ਪਹਿਲੇ ਮੈਂ ਪੀਵਾਂਗਾ’ ਕਹਿ ਕੇ ਆਪਸ ਵਿਚ ਲੜਨ ਲਗ ਪਏ। ਉਸ ਵਕਤ ਵਿਸ਼ਨੂੰ ਜੀ ਨੇ ਮੋਹਿਨੀ ਦਾ ਰੂਪ ਧਾਰ ਕੇ ਦੇਵਤਿਆਂ ਤੇ ਰਾਖਸ਼ਾਂ ਵਿਚਕਾਰ ਪੰਚ ਬਣ ਕੇ ਅੰਮ੍ਰਿਤ ਪਿਲਾਉਣਾ ਸ਼ੁਰੂ ਕੀਤਾ। ਦੇਵਤਿਆਂ ਅਤੇ ਰਾਖਸ਼ਾਂ ਦੀ ਵੱਖਰੀ ਵੱਖਰੀ ਪੰਗਤੀ ਬਣਾ ਦਿੱਤੀ ਗਈ। ਰਾਹੂ ਦੇਵਤਾ ਬਣ ਕੇ ਦੇਵਤਿਆਂ ਦੀ ਪੰਗਤੀ ਵਿਚ ਸੂਰਜ ਅਤੇ ਚੰਦਰਮਾ ਦੇ ਵਿਚਕਾਰ ਜਾ ਬੈਠਾ। ਮੋਹਿਨੀ ਜਦੋਂ ਰਾਹੂ ਨੂੰ ਵੀ ਅੰਮ੍ਰਿਤ ਪਿਲਾਉਣ ਲਗੀ ਤਾਂ ਸੂਰਜ ਅਤੇ ਚੰਦਰਮਾ ਨੇ ਵਿਸ਼ਨੂੰ ਰੂਪ ਮੋਹਿਨੀ ਨੂੰ ਇਸ ਦੇ ਛਲ ਬਾਰੇ ਦੱਸ ਦਿੱਤਾ ਜਿਸ ਤੋਂ ਗੁੱਸੇ ਵਿਚ ਆ ਕੇ ਵਿਸ਼ਨੂੰ ਨੇ ਇਸ ਦਾ ਸਿਰ ਸੁਦਰਸ਼ਨ ਚੱਕਰ ਨਾਲ ਵੱਢ ਦਿੱਤਾ ਪਰ ਇਸ ਦੇ ਮੂੰਹ ਵਿਚ ਇਕ ਬੂੰਦ ਅੰਮ੍ਰਿਤ ਦੀ ਜਾ ਚੁੱਕੀ ਸੀ ਜਿਸ ਕਾਰਨ ਇਹ ਨਾ ਮਰਿਆ। ਇਸ ਦਾ ਸਿਰ ਵਾਲਾ ਹਿੱਸਾ ਰਾਹੂ ਅਤੇ ਧੜ ਵਾਲਾ ਹਿੱਸਾ ਕੇਤੂ ਕਹਾਇਆ। ਉਦੋਂ ਦਾ ਇਸ ਦੇ ਮਨ ਵਿਚ ਸੂਰਜ ਅਤੇ ਚੰਦਰਮਾ ਲਈ ਵੈਰ ਹੈ। ਇਸ ਲਈ ਇਹ ਮੱਸਿਆ ਨੂੰ ਸੂਰਜ ਅਤੇ ਪੂਰਨਮਾਸ਼ੀ ਨੂੰ ਚੰਦਰਮਾ ਉੱਤੇ ਹਮਲਾ ਕਰਦਾ ਹੈ। ਇਸ ਨੂੰ ਹੀ ਗ੍ਰਹਿਣ ਲਗਣਾ ਕਹਿੰਦੇ ਹਨ। ਕਿਹਾ ਜਾਂਦਾ ਹੈ ਕਿ ਉਸ ਵੇਲੇ ਰਾਹੂ ਦਾ ਰੰਗ ਬਿਲਕੁਲ ਨੀਲੇ ਬੱਦਲ ਵਰਗਾ ਹੁੰਦਾ ਹੈ। ਇਸ ਦੇ ਸਿੰਘਾਸਨ ਦਾ ਰੰਗ ਵੀ ਨੀਲਾ ਹੈ। ਇਸ ਦਾ ਰੱਥ ਅੰਧਕਾਰ ਰੂਪ ਹੈ। ਇਸ ਨੂੰ ਹਵਾ ਦੇ ਬਰਾਬਰ ਗਤੀ ਵਾਲੇ ਅਤੇ ਕਵਚ ਪਾਏ ਹੋਏ ਅੱਠ ਕਾਲੇ ਘੋੜੇ ਖਿੱਚਦੇ ਹਨ। ਜੋਤਿਸ਼ ਵਿਚ ਰਾਹੂ ਅਤੇ ਕੇਤੂ ਨੂੰ ਮਾੜੇ ਗ੍ਰਹਿ ਸਮਝਿਆ ਜਾਂਦਾ ਹੈ। ਰਾਹੂ ਦੇ ਹੋਰ ਨਾਂ ਅੱਭਰ-ਪਿਸ਼ਾਚ, ਆਕਾਸ਼-ਰਾਕਸ਼ਸ਼, ਭਰਾਨੀ ਭੁ, ਸਿੰਹਿਕਯਾ ਆਦਿ ਵੀ ਹਨ। 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7280, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-19-12-39-57, ਹਵਾਲੇ/ਟਿੱਪਣੀਆਂ: ਹ. ਪੁ. –ਹਿੰ. ਵਿ. ਕੋ. : 272.: ਮ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.